Ferozepur News

ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੇ ਸਬੰਧੀ ਕਿਸਾਨ-ਵਿਗਿਆਨੀ ਮਿਲਣੀ ਆਯੋਜਿਤ

ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੇ ਸਬੰਧੀ ਕਿਸਾਨ-ਵਿਗਿਆਨੀ ਮਿਲਣੀ ਆਯੋਜਿਤ
ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੇ ਸਬੰਧੀ ਕਿਸਾਨ-ਵਿਗਿਆਨੀ ਮਿਲਣੀ ਆਯੋਜਿਤ
ਫ਼ਿਰੋਜ਼ਪੁਰ, 11 ਜੁਲਾਈ, 2025: ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਵੱਲੋਂ ਪਿੰਡ ਕਰਮੂੰਵਾਲਾ ਵਿਖੇ  ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨ-ਵਿਗਿਆਨੀ ਮਿਲਣੀ ਆਯੋਜਿਤ ਕੀਤੀ ਗਈ। ਇਸ ਮਿਲਣੀ ਵਿੱਚ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਪਿੰਡ ਦੇ ਕਿਸਾਨਾਂ ਦੀ ਭਾਈਚਾਰਕ ਸਾਂਝ ਅਤੇ ਨਾਲ ਦੇ ਪਿੰਡਾਂ ਤੋਂ ਆਏ ਹੋਏ ਕਿਸਾਨਾਂ ਦੀ ਮਿਲ ਕੇ ਚੱਲਣ ਦੀ ਸੋਚ ਦੀ ਸ਼ਲਾਘਾ ਕੀਤੀ। ਡਾ. ਮੱਖਣ ਸਿੰਘ ਭੁੱਲਰ ਨੇ ਮਿਲਣੀ ਵਿੱਚ ਸ਼ਾਮਿਲ ਕਿਸਾਨਾਂ ਨੂੰ ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਫਿਰੋਜ਼ਪੁਰ ਨਾਲ ਜੁੜ ਕੇ ਉਪਲਬਧ ਸਹੂਲਤਾਂ ਅਤੇ ਕਿੱਤਾ ਮੁੱਖੀ ਸਿਖਲਾਈਆਂ ਦਾ ਲਾਹਾ ਲੈਣ ਲਈ ਪ੍ਰੇਰਿਆ। ਉਹਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ।
ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਦੇ ਡਿਪਟੀ ਡਾਇਰੈਕਟਰ ਡਾ. ਗੁਰਮੇਲ ਸਿੰਘ ਸੰਧੂ ਨੇ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦਾ ਸੁਆਗਤ ਕੀਤਾ ਅਤੇ ਕਿਸਾਨਾਂ ਵੀਰਾਂ ਨੂੰ ਕੇ.ਵੀ.ਕੀ. ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਇਸ ਪਿੰਡ ਦੇ ਅਗਾਂਹਵਧੂ ਕਿਸਾਨ ਸ. ਹਰਜਿੰਦਰ ਸਿੰਘ ਧਾਲੀਵਾਲ ਨੇ 100 ਏਕੜ ਉੱਪਰ ਸਿੱਧੀ ਬਿਜਾਈ ਕਰਨ ਦੇ ਨਾਲ-ਨਾਲ ਆਪਣੀ ਮਸ਼ੀਨ ਰਾਹੀਂ ਪਿੰਡ ਕਰਮੂੰਵਾਲਾ ਵਿੱਚ ਲਗਭਗ 450 ਏਕੜ ਰਕਬੇ ਉੱਪਰ ਸਿੱਧੀ ਬਿਜਾਈ ਕਰ ਕੇ ਇਸ ਨੂੰ ਉਤਸ਼ਾਹਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ।
ਇਸ ਕਿਸਾਨ-ਵਿਗਿਆਨ ਮਿਲਣੀ ਦੌਰਾਨ ਡਾ. ਹਰਪ੍ਰੀਤ ਕੌਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਮਿੱਟੀ ਪਾਣੀ ਪਰਖ ਅਤੇ ਸਾਉਣੀ ਦੀਆਂ ਫਸਲਾਂ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ, ਡਾ. ਜਗਜੋਤ ਸਿੰਘ ਗਿੱਲ, ਜ਼ਿਲ੍ਹਾ ਪਸਾਰ ਮਾਹਿਰ (ਸ.ਮ.), ਨੇ ਝੋਨੇ ਦੀ ਸਿੱਧੀ ਬਿਜਾਈ ਰਾਹੀਂ ਕਾਸ਼ਤ ਸਬੰਧੀ ਜਾਣਕਾਰੀ ਮੁਹੱਇਆ ਕਰਵਾਈ ਅਤੇ ਡਾ. ਭੱਲਣ ਸਿੰਘ ਸੇਖੋਂ ਨੇ ਕਿਸਾਨਾਂ ਨੂੰ ਘਰੇਲੂ ਪੱਧਰ ਤੇ ਸਬਜ਼ੀਆਂ ਅਤੇ ਫਲਾਂ ਦੀ ਘਰੇਲੂ ਬਗੀਚੀ ਲਗਾਉਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਇਸ ਕਿਸਾਨ ਮਿਲਣੀ ਵਿੱਚ ਝੋਨੇ ਦੀ ਵੱਡੇ ਪੱਧਰ ਤੇ ਸਿੱਧੀ ਬਿਜਾਈ ਕਰ ਰਹੇ ਪਿੰਡ ਕਰਮੂੰਵਾਲਾ, ਸਾਧੂਵਾਲਾ, ਧੰਨਾ ਸ਼ਹੀਦ ਦੇ ਅਗਾਂਹਵਧੂ ਕਿਸਾਨ ਅਤੇ ਪਿੰਡ ਲੂਬੜੀਵਾਲਾ ਦੇ ਮਿਰਚ ਦੇ ਕਾਸ਼ਤਕਾਰ ਕਿਸਾਨ ਉਚੇਚੇ ਤੌਰ ਤੇ ਸ਼ਾਮਿਲ ਰਹੇ। ਕਿਸਾਨ-ਵਿਗਿਆਨੀ ਸੰਵਾਦ ਦੌਰਾਨ ਕਿਸਾਨਾਂ ਨੇ ਨਦੀਨ ਪ੍ਰਬੰਧਨ, ਚੌਬੇ ਦੀ ਸਮੱਸਿਆ, ਚੂਹਿਆਂ ਦੀ ਸਮੱਸਿਆ ਦੇ ਹੱਲ ਬਾਰੇ ਵਿਸਥਾਰਪੂਰਵਕ ਵਿਚਾਰ ਚਰਚਾ ਕੀਤੀ। ਪਿੰਡ ਕਰਮੂੰਵਾਲਾ ਦੇ ਸਟੇਟ ਅਵਾਰਡੀ ਕਿਸਾਨ ਸ. ਹਰਦੀਪ ਸਿੰਘ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਅਤੇ ਇਸ ਸਾਲ ਦੇ ਰੁਝਾਨ ਨੂੰ ਦੇਖਦੇ ਹੋਏ ਆਉਂਦੇ ਸਾਲ ਸਿੱਧੀ ਬਿਜਾਈ ਹੇਠ 1000 ਏਕੜ ਰਕਬਾ ਲਿਆਉਣ ਦਾ ਟੀਚਾ ਮਿੱਥਿਆ।
ਕਿਸਾਨ ਵਿਗਿਆਨ ਮਿਲਣੀ ਤੋਂ ਬਾਅਦ ਡਾ. ਮੱਖਣ ਸਿੰਘ ਭੁੱਲਰ ਨੇ ਜ਼ਿਲ੍ਹੇ ਦੇ ਅਗਾਂਹ ਵਧੂ ਕਿਸਾਨ ਸ. ਨਸੀਬ ਸਿੰਘ, (ਲਗਭਗ 200 ਕਿੱਲੇ ਉੱਪਰ ਝੋਨੇ ਦੀ ਮਸ਼ੀਨੀ ਬਿਜਾਈ), ਸ. ਜਸਬੀਰ ਸਿੰਘ ਅਤੇ ਸ. ਧਨਵੀਰ ਸਿੰਘ ਦੇ ਭੇਂਅ ਦੇ ਖੇਤਾਂ ਦਾ ਦੌਰਾ ਵੀ ਕੀਤਾ। ਡਾ. ਮੱਖਣ ਸਿੰਘ ਭੁੱਲਰ ਨੇ ਕੇ.ਵੇ.ਕੇ. ਫਿਰੋਜ਼ਪੁਰ ਦੇ ਤਕਨੀਕੀ ਪਾਰਕ ਵਿੱਚ ਦਰਸਾਏ ਫਸਲੀ ਚੱਕਰ, ਤਕਨਾਲੋਜੀਆਂ, ਮਿੱਟੀ ਪਾਣੀ ਪਰਖ ਲੈਬ ਅਤੇ ਪ੍ਰਦਰਸ਼ਨੀ ਯੂਨੀਟਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਲੋੜੀਂਦਾ ਸੁਧਾਰ ਲਈ ਸੁਝਾਅ ਦਿੱਤੇ।

Related Articles

Leave a Reply

Your email address will not be published. Required fields are marked *

Back to top button