Ferozepur News

ਆਯੁਸ਼ਮਾਨ ਆਰੋਗਿਆ ਕੇਂਦਰਾਂ ਦੇ ਡਾਕਟਰਾਂ ਨੂੰ ਗਰਭਅਵਸਥਾ ਸੰਭਾਲ, ਪਰਿਵਾਰ ਨਿਯੋਜਨ ਦੀ ਦਿੱਤੀ ਵਿਸ਼ੇਸ਼ ਸਿਖਲਾਈ

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਉਚੇਚੇ ਤੌਰ ਤੇ ਕੀਤੀ ਸ਼ਿਰਕਤ

ਆਯੁਸ਼ਮਾਨ ਆਰੋਗਿਆ ਕੇਂਦਰਾਂ ਦੇ ਡਾਕਟਰਾਂ ਨੂੰ ਗਰਭਅਵਸਥਾ ਸੰਭਾਲ, ਪਰਿਵਾਰ ਨਿਯੋਜਨ ਦੀ ਦਿੱਤੀ ਵਿਸ਼ੇਸ਼ ਸਿਖਲਾਈ

ਆਯੁਸ਼ਮਾਨ ਆਰੋਗਿਆ ਕੇਂਦਰਾਂ ਦੇ ਡਾਕਟਰਾਂ ਨੂੰ ਗਰਭਅਵਸਥਾ ਸੰਭਾਲ, ਪਰਿਵਾਰ ਨਿਯੋਜਨ ਦੀ ਦਿੱਤੀ ਵਿਸ਼ੇਸ਼ ਸਿਖਲਾਈ

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਉਚੇਚੇ ਤੌਰ ਤੇ ਕੀਤੀ ਸ਼ਿਰਕਤ

ਫ਼ਿਰੋਜ਼ਪੁਰ ,15 ਜੂਨ, 2025: ਪੰਜਾਬ ਸਰਕਾਰ ਵਲੋਂ ਜਿਲ੍ਹਾ ਫ਼ਿਰੋਜ਼ਪੁਰ ਵਿਖ਼ੇ ਗਰਭਵਤੀ ਮਹਿਲਾਵਾਂ ਦੀ ਸਿਹਤ ਸੰਭਾਲ ਅਤੇ ਪਰਿਵਾਰ ਨਿਯੋਜਨ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਅੱਜ ਆਯੁਸ਼ਮਾਨ ਆਰੋਗਿਆ ਕੇਂਦਰ ਵਿਖੇ ਤਾਇਨਾਤ ਮੈਡੀਕਲ ਅਫਸਰਾਂ ਨੂੰ ਗਰਭਅਵਸਥਾ ਦੇਖਭਾਲ ਅਤੇ ਪਰਿਵਾਰ ਨਿਯੋਜਨ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਗਈ, ਜਿਸ ਵਿਚ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ।
ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਲਈ ਆਯੁਸ਼ਮਾਨ ਆਰੋਗਿਆ ਕੇਂਦਰ ਵਰਦਾਨ ਸਾਬਤ ਹੋਏ ਹਨ। ਗਰਭਵਤੀ ਮਹਿਲਾਵਾਂ ਦੀ ਮਿਆਰੀ ਮੈਡੀਕਲ ਦੇਖਭਾਲ ਲਈ ਆਯੁਸ਼ਮਾਨ ਆਰੋਗਿਆ ਕੇਂਦਰਾਂ ਦੇ ਡਾਕਟਰਾਂ ਨੂੰ ਦਿੱਤੀ ਟ੍ਰੇਨਿੰਗ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਅਤੇ ਸਿਹਤ ਸਹੂਲਤਾਂ ਵਿਚ ਵਾਧਾ ਹੋਵੇਗਾ।
ਇਹ ਟਰੇਨਿੰਗ ਸੈਸ਼ਨ ਦੱਫਤਰ ਸਿਵਲ ਸਰਜਨ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਆਯੁਸ਼ਮਾਨ ਆਰੋਗਿਆ ਕੇਂਦਰਾਂ ਤੋਂ ਆਏ ਡਾਕਟਰਾਂ ਨੇ ਹਿੱਸਾ ਲਿਆ। ਸੈਸ਼ਨ ਦੌਰਾਨ ਡਾਕਟਰਾਂ ਨੂੰ ਐਨਟੀਨੈਟਲ ਕੇਅਰ, ਜਿਸ ਵਿੱਚ ਚੈੱਕ ਅੱਪ ਦੋਰਾਨ ਬੀਪੀ, ਭਾਰ ਤੋਲਣਾ ਤੇ ਹਾਈ ਰਿਸਕ ਕੇਸ ਦੀ ਪਹਿਚਾਣ ਕਰਨਾ (ਗਰਭਵਤੀ ਮਹਿਲਾਵਾਂ ਦੀ ਸਿਹਤ ਦੀ ਨਿਗਰਾਨੀ), ਪੋਸ਼ਣ, ਟੀਕਾਕਰਨ, ਖ਼ਤਰਨਾਕ ਲੱਛਣਾਂ ਦੀ ਪਛਾਣ ਅਤੇ ਜਨੇਪੇ ਉਪਰੰਤ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਦੌਰਾਨ ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੇਜ਼ ਰਾਮ, ਸਹਾਇਕ ਸਿਵਲ ਸਰਜਨ ਡਾ ਸੁਸ਼ਮਾ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਮਿਨਾਕਸ਼ੀ ਅਬਰੋਲ, ਜ਼ਿਲ੍ਹਾ ਮਹਾਮਾਰੀ ਅਫਸਰ ਡਾ. ਸਮਿੰਦਰ ਕੌਰ, ਸਿਵਲ ਹਸਪਤਾਲ ਦੇ ਇਸਤਰੀ ਰੋਗਾਂ ਦੇ ਮਾਹਿਰ ਡਾ. ਰਿਚਾ, ਸੁਪਰਡੰਟ ਪਰਮਵੀਰ ਮੋਂਗਾ, ਸਟੈਨੋ ਵਿਕਾਸ ਕਾਲੜਾ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਹਰੀਸ਼ ਕਟਾਰੀਆ ਵੀ ਹਾਜ਼ਰ ਸਨ।
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਟ੍ਰੇਨਿੰਗ ਸੈਸ਼ਨ ਦੌਰਾਨ ਪਰਿਵਾਰ ਨਿਯੋਜਨ ਦੀਆਂ ਵਿਧੀਆਂ ਦੀ ਵਰਤੋਂ, ਲਾਭ ਤੇ ਸਾਈਡ ਇਫੈਕਟਸ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ। ਟਰੇਨਿੰਗ ਦਾ ਉਦੇਸ਼ ਮਹਿਲਾਵਾਂ ਅਤੇ ਯੋਗ ਜੋੜਿਆਂ ਨੂੰ ਸਹੀ ਜਾਣਕਾਰੀ ਅਤੇ ਸੇਵਾਵਾਂ ਦੇਣਾ ਹੈ ਤਾਂ ਜੋ ਉਹ ਸੁਚੇਤ ਅਤੇ ਸਿਹਤਮੰਦ ਨਿਰਣੇ ਲੈ ਸਕਣ।
ਡਿਪਟੀ ਕਮਿਸ਼ਨਰ ਨੇ ਉਮੀਦ ਜਤਾਈ ਕਿ ਇਹ ਟਰੇਨਿੰਗ ਡਾਕਟਰਾਂ ਨੂੰ ਮਿਹਨਤੀ, ਜਾਣੂ ਅਤੇ ਸੰਵੇਦਨਸ਼ੀਲ ਬਣਾਏਗੀ ਜੋ ਕਿ ਗਰਭਵਤੀ ਮਹਿਲਾਵਾਂ ਅਤੇ ਪਰਿਵਾਰ ਨਿਯੋਜਨ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ। ਇਸ ਦੇ ਨਾਲ-ਨਾਲ ਡਾਕਟਰਾਂ ਨੂੰ ਜਨਨੀ ਸਿਸ਼ੁ ਸੁਰਖਿਆ ਪ੍ਰੋਗਰਾਮ, ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ, ਫੈਮਿਲੀ ਪਲਾਨਿੰਗ ਦੇ ਵੱਖ ਵੱਖ ਸਾਧਨਾਂ ਬਾਰੇ ਵਿਸਤਾਰ ਨਾਲ ਜਾਨਕਾਰੀ  ਦਿੱਤੀ  ਗਈ|

Related Articles

Leave a Reply

Your email address will not be published. Required fields are marked *

Back to top button