Ferozepur News

ਸਮਰ ਕੈਂਪ-2025 ਦੇ ਸਮਾਪਤੀ ਦਿਵਸ ‘ਤੇ ਵਿਦਿਆਰਥੀਆਂ ਨੇ ਸਰਾਗੜ੍ਹੀ ਗੁਰਦੁਆਰੇ ‘ਚ ਨਤਮਸਤਕ ਹੋ ਕੇ ਲਿਆ ਪਰਮਾਤਮਾ ਦਾ ਅਸ਼ੀਰਵਾਦ

ਸਮਰ ਕੈਂਪ-2025 ਦੇ ਸਮਾਪਤੀ ਦਿਵਸ 'ਤੇ ਵਿਦਿਆਰਥੀਆਂ ਨੇ ਸਰਾਗੜ੍ਹੀ ਗੁਰਦੁਆਰੇ 'ਚ ਨਤਮਸਤਕ ਹੋ ਕੇ ਲਿਆ ਪਰਮਾਤਮਾ ਦਾ ਅਸ਼ੀਰਵਾਦ
ਸਮਰ ਕੈਂਪ-2025 ਦੇ ਸਮਾਪਤੀ ਦਿਵਸ ‘ਤੇ ਵਿਦਿਆਰਥੀਆਂ ਨੇ ਸਰਾਗੜ੍ਹੀ ਗੁਰਦੁਆਰੇ ‘ਚ ਨਤਮਸਤਕ ਹੋ ਕੇ ਲਿਆ ਪਰਮਾਤਮਾ ਦਾ ਅਸ਼ੀਰਵਾਦ
ਫਿਰੋਜ਼ਪੁਰ, 18 ਜੂਨ 2025: ਉਪਰੋਕਤ ਜਾਣਕਾਰੀ ਸਾਂਝੀ ਕਰਦੇ ਹੋਏ ਸਕੂਲ ਦੇ ਡਾਇਰੈਕਟਰ ਡਾ. ਐੱਸ. ਐੱਨ. ਰੁਦਰਾ ਨੇ ਦੱਸਿਆ ਕਿ ਵਿਵੇਕਾਨੰਦ ਵਰਲਡ ਸਕੂਲ, ਫਿਰੋਜ਼ਪੁਰ ਵੱਲੋਂ ਆਯੋਜਿਤ ਸਨੀ ਸਮਾਈਲਜ਼ ਸਮਰ ਕੈਂਪ- 2025 ਦੇ ਸਮਾਪਤੀ ਦਿਵਸ ਨੂੰ ਵਿਸ਼ੇਸ਼ ਅਤੇ ਆਧਿਆਤਮਿਕ ਤੌਰ ‘ਤੇ ਯਾਦਗਾਰ ਬਣਾਉਣ ਲਈ ਵਿਦਿਆਰਥੀਆਂ ਨੂੰ ਸਰਾਗੜ੍ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਲੈ ਜਾਇਆ ਗਿਆ। ਇਸ ਪਵਿੱਤਰ ਥਾਂ ਤੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪਰਮਾਤਮਾ ਦਾ ਅਸ਼ੀਰਵਾਦ ਲਿਆ ਅਤੇ ਪੂਰੇ ਕੈਂਪ ਦੀ ਸਫਲਤਾ ਲਈ ਅਰਦਾਸ ਕੀਤੀ।
ਗੁਰਦੁਆਰਾ ਸਾਹਿਬ ਵਿੱਚ ਵਿਦਿਆਰਥੀਆਂ ਨੇ ਸ਼ਰਧਾ ਅਤੇ ਭਗਤੀ ਨਾਲ ਮੱਥਾ ਟੇਕਿਆ ਅਤੇ ਗੁਰੂਬਾਣੀ ਦੇ ਰੂਪ ਵਿੱਚ ਮਿਲਣ ਵਾਲੇ ਸ਼ਾਂਤੀ, ਏਕਤਾ ਅਤੇ ਸੇਵਾ ਦੇ ਸੰਦੇਸ਼ ਨੂੰ ਸੁਣਿਆ। ਉਨ੍ਹਾਂ ਨੇ ਇਤਿਹਾਸਕ ਸਰਾਗੜ੍ਹੀ ਯੁੱਧ ਦੀ ਵੀਰਗਾਥਾ ਨੂੰ ਵੀ ਜਾਣਿਆ, ਜਿਸ ਨਾਲ ਉਨ੍ਹਾਂ ਦੇ ਮਨ ਵਿੱਚ ਆਤਮਵਿਸ਼ਵਾਸ਼, ਸਾਹਸ ਅਤੇ ਬਲੀਦਾਨ ਦੇ ਮਹੱਤਵ ਪ੍ਰਤੀ ਗਹਿਰੀ ਭਾਵਨਾ ਜਾਗੀ।
ਸਕੂਲ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸਿੱਖਿਆ ਦਾ ਮਕਸਦ ਸਿਰਫ ਬੌਧਿਕ ਵਿਕਾਸ ਨਹੀਂ, ਸਗੋਂ ਵਿਦਿਆਰਥੀਆਂ ਦੇ ਚਰਿਤਰ ਅਤੇ ਆਤਮਿਕ ਵਿਕਾਸ ਵੱਲ ਵੀ ਰਾਹਦਾਰੀ ਕਰਵਾਉਣਾ ਹੈ। ਅਜਿਹੇ ਪਵਿੱਤਰ ਸਥਾਨਾਂ ਦੀ ਯਾਤਰਾ ਬੱਚਿਆਂ ਨੂੰ ਆਤਮ-ਮੰਥਨ, ਸੱਭਿਆਚਾਰ ਨਾਲ ਜੁੜਾਅ ਅਤੇ ਨੈਤਿਕ ਮੂਲਿਆਂ ਵੱਲ ਪ੍ਰੇਰਿਤ ਕਰਦੀ ਹੈ।
ਡਾ. ਰੁਦਰਾ ਨੇ ਕਿਹਾ, “ਕੁਦਰਤ, ਧਰਮ ਅਤੇ ਇਤਿਹਾਸ ਦੀ ਨਜ਼ਦੀਕੀ ਵਿੱਚ ਬਿਤਾਇਆ ਗਿਆ ਇਹ ਸਮਾਂ ਨਿਸ਼ਚਿਤ ਤੌਰ ‘ਤੇ ਬੱਚਿਆਂ ਦੀ ਸ਼ਖਸੀਅਤ ਵਿਕਾਸ ਵਿੱਚ ਮਦਦਗਾਰ ਸਾਬਤ ਹੋਵੇਗਾ।”
ਸਰਾਗੜ੍ਹੀ ਗੁਰਦੁਆਰੇ ਦੀ ਇਹ ਯਾਤਰਾ ਨਾ ਸਿਰਫ਼ ਸਮਾਪਤੀ ਦਿਵਸ ਦੀ ਪਵਿੱਤਰ ਸ਼ੁਰੂਆਤ ਬਣੀ, ਬਲਕਿ ਵਿਦਿਆਰਥੀਆਂ ਦੇ ਮਨ ਵਿੱਚ ਸੰਸਕਾਰਾਂ ਦੀ ਵੀ ਗੂੜ੍ਹੀ ਛਾਪ ਛੱਡ ਗਈ।

Related Articles

Leave a Reply

Your email address will not be published. Required fields are marked *

Back to top button