Ferozepur News
ਵਿਵੇਕਾਨੰਦ ਵਰਲਡ ਸਕੂਲ ਵਿੱਚ ਅੱਜ ਘੋੜ ਸਵਾਰੀ ਖੇਡ ਦੀ ਸ਼ੁਰੂਆਤ ਕੀਤੀ ਗਈ
ਵਿਵੇਕਾਨੰਦ ਵਰਲਡ ਸਕੂਲ ਵਿੱਚ ਅੱਜ ਘੋੜ ਸਵਾਰੀ ਖੇਡ ਦੀ ਸ਼ੁਰੂਆਤ ਕੀਤੀ ਗਈ।
28.4.2023:ਉਪਰੋਕਤ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਵਿਵੇਕਾਨੰਦ ਵਰਲਡ ਸਕੂਲ ਦੇ ਡਾਇਰੈਕਟਰ ਡਾ: ਐਸ. ਐਨ. ਰੁਦਰਾ ਜੀ ਨੇ ਦੱਸਿਆ ਕਿ ਅੱਜ ਸਕੂਲੀ ਬੱਚਿਆਂ ਲਈ ਘੋੜ ਸਵਾਰੀ ਦੀ ਸ਼ੁਰੂਆਤ ਕੀਤੀ ਗਈ, ਇਹ ਸ਼ੁਰੂਆਤ ਸਕੂਲ ਦੇ ਸਕੱਤਰ ਸ੍ਰੀਮਤੀ ਡੌਲੀ ਭਾਸਕਰ ਅਤੇ ਸਕੂਲ ਦੇ ਮੁੱਖ ਅਧਿਆਪਕਾ ਮੀਤਾ ਜੈਨ ਦੁਆਰਾ ਕੀਤੀ ਗਈ|
ਸਕੂਲ ਦੇ ਪ੍ਰਸ਼ਾਸਕ ਵਿਪਨ ਸ਼ਰਮਾ ਜੀ ਦੀ ਅਗਵਾਈ ਵਿੱਚ ਰੋਜ਼ਾਨਾ ਵਿਦਿਆਰਥੀ ਜਿੱਥੇ ਘੋੜ ਸਵਾਰੀ ਦਾ ਆਨੰਦ ਪ੍ਰਾਪਤ ਕਰਨਗੇ ਉੱਥੇ ਹੀ, ਘੋੜ ਸਵਾਰੀ ਤੋਂ ਹੋਣ ਵਾਲੇ ਸਰੀਰਕ ਅਤੇ ਮਾਨਸਿਕ ਫਾਇਦਿਆਂ ਦਾ ਵੀ ਲਾਭ ਉਠਾਉਣਗੇ।
ਵਿਦਿਆਰਥੀ ਘੋੜ ਸਵਾਰੀ ਤੋਂ ਜ਼ਿੰਦਗੀ ਦਾ ਨਵਾਂ ਤਜਰਬਾ ਹਾਸਲ ਕਰਕੇ ਆਤਮ-ਵਿਸ਼ਵਾਸ ਨਾਲ ਭਰਪੂਰ ਹੋਣਗੇ ਅਤੇ ਇਸ ਨਾਲ ਉਨ੍ਹਾਂ ਵਿਚ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਹੋਵੇਗੀ ਕਿਉਂਕਿ ਉਹ ਸਵਾਰੀ ਕਰਦੇ ਸਮੇਂ ਆਪਣੇ ਘੋੜੇ ਦੀ ਦੇਖਭਾਲ ਵੀ ਕਰਨਗੇ।
ਇੱਥੇ ਇਹ ਵਰਨਣਯੋਗ ਹੈ ਕਿ ਵਿਵੇਕਾਨੰਦ ਸਕੂਲ ਦੇ ਵਿਦਿਆਰਥੀਆਂ ਨੂੰ ਕੇਵਲ ਜਮਾਤ ਦੀ ਚਾਰ ਦੀਵਾਰੀ ਵਿੱਚ ਹੀ ਰੱਖ ਕੇ ਗਿਆਨ ਨਹੀਂ ਦਿੱਤਾ ਜਾਂਦਾ, ਸਗੋਂ ਉਨ੍ਹਾਂ ਨੂੰ ਜੀਵਨ ਦੀਆਂ ਅਸਲ ਗਤੀਵਿਧੀਆਂ ਦਾ ਸਾਹਮਣਾ ਕਰਨ ਲਈ ਸਮੇਂ-ਸਮੇਂ ‘ਤੇ ‘ਆਊਟਡੋਰ ਗਤੀਵਿਧੀਆਂ’ ਅਤੇ ਵੱਖ-ਵੱਖ ਤਰ੍ਹਾਂ ਖੇਡਾਂ ਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਇੱਥੇ ਜ਼ਿਕਰਯੋਗ ਹੈ ਕਿ ਸਕੂਲ ਵਿੱਚ ਪਹਿਲਾਂ ਹੀ ਸ਼ੂਟਿੰਗ ਰੇਂਜ, ਬਾਸਕਟਬਾਲ, ਟੇਬਲ ਟੈਨਿਸ, ਫੇਂਸਿਗ, ਵਾਲੀਬਾਲ, ਕ੍ਰਿਕਟ, ਸ਼ਤਰੰਜ ਅਤੇ ਹੋਰ ਕਈ ਖੇਡਾਂ ਦਾ ਠੋਸ ਪ੍ਰਬੰਧ ਹੈ।