Ferozepur News

ਪੰਜਾਬ ਜੇਲ ਪੈਨਸਨਰਜ਼ ਵੈਲਫੇਅਰ ਐਸੋਸੀਏਸਨ ਵੱਲੋਂ ਰੋਸ ਰੈਲੀ ‘ਚ ਭਾਗ ਲੈਣ ਦਾ ਐਲਾਨ

ਪੰਜਾਬ ਜੇਲ ਪੈਨਸਨਰਜ਼ ਵੈਲਫੇਅਰ ਐਸੋਸੀਏਸਨ ਵੱਲੋਂ ਰੋਸ ਰੈਲੀ ‘ਚ ਭਾਗ ਲੈਣ ਦਾ ਐਲਾਨ

ਪੰਜਾਬ ਜੇਲ ਪੈਨਸਨਰਜ਼ ਵੈਲਫੇਅਰ ਐਸੋਸੀਏਸਨ ਵੱਲੋਂ ਰੋਸ ਰੈਲੀ ‘ਚ ਭਾਗ ਲੈਣ ਦਾ ਐਲਾਨ

9-6-2025:  ਪੰਜਾਬ ਜੇਲ ਪੈਨਸਨਰਜ਼ ਵੈਲਫੇਅਰ ਐਸੋਸੀਏਸਨ ਦੀ ਮਹੀਨਾਵਾਰ ਮੀਟਿੰਗ ਪੰਜਾਬ ਸਰਕਾਰ ਦੇ ਪੈਨਸਨਰਜ਼ ਦਫਤਰ, ਕਮਰਾ ਨੰਬਰ 17 ਵਿੱਚ ਸ੍ਰ. ਕਸਮੀਰ ਸਿੰਘ ਥਿੰਦ ਦੀ ਅਗਵਾਈ ਹੇਠ ਹੋਈ। ਮੀਟਿੰਗ ਦਾ ਮੁੱਖ ਏਜੰਡਾ 14/06/2025 ਨੂੰ ਲੁਧਿਆਣਾ ਵਿਖੇ ਹੋ ਰਹੀ ਰੋਸ ਰੈਲੀ ਵਿੱਚ ਭਾਗ ਲੈਣਾ ਸੀ।

ਰੋਸ ਰੈਲੀ ਦੌਰਾਨ ਸਰਕਾਰ ਵੱਲੋਂ ਡੀ.ਏ. ਦੀਆਂ ਕਿਸਤਾਂ ਨਾ ਦੇਣ ਅਤੇ ਹੋਰ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਮੀਟਿੰਗ ਵਿੱਚ ਵੱਖ-ਵੱਖ ਸਾਥੀਆਂ ਨੇ ਆਪਣੇ ਵਿਚਾਰ ਰੱਖੇ ਅਤੇ ਵੱਧ ਤੋਂ ਵੱਧ ਸਾਥੀਆਂ ਸਮੇਤ ਲੁਧਿਆਣਾ ਰੋਸ ਰੈਲੀ ‘ਚ ਭਾਗ ਲੈਣ ਦਾ ਭਰੋਸਾ ਦਿੱਤਾ। ਮੀਟਿੰਗ ਦੇ ਅੰਤ ‘ਤੇ ਸਾਰੇ ਸਾਥੀਆਂ ਨੂੰ ਧੰਨਵਾਦ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button