Ferozepur News

6ਵੀਂ ਰਾਸ਼ਟਰੀ ਪੱਧਰ ਸੀਨੀਅਰ ਸਿਟੀਜਨ ਚੈਂਪੀਅਨਸ਼ਿਪ ਵਿੱਚ ਡਾ. ਗੁਰਿੰਦਰਜੀਤ ਸਿੰਘ ਢਿੱਲੋਂ ਨੇ ਜਿੱਤੇ 03 ਗੋਲਡ ਮੈਡਲ

ਡਾ਼ ਢਿੱਲੋਂ ਵਲੋਂ ਗੋਲਡ ਮੈਡਲ ਜਿੱਤਣਾ, ਫ਼ਿਰੋਜ਼ਪੁਰ ਲਈ ਮਾਣ ਵਾਲੀ ਗੱਲ- ਜ਼ਿਲ੍ਹਾ ਮਾਸਟਰ ਐਥਲੈਟਿਕਸ ਐਸੋਸੀਏਸ਼ਨ

6ਵੀਂ ਰਾਸ਼ਟਰੀ ਪੱਧਰ ਸੀਨੀਅਰ ਸਿਟੀਜਨ ਚੈਂਪੀਅਨਸ਼ਿਪ ਵਿੱਚ ਡਾ. ਗੁਰਿੰਦਰਜੀਤ ਸਿੰਘ ਢਿੱਲੋਂ ਨੇ ਜਿੱਤੇ 03 ਗੋਲਡ ਮੈਡਲ

ਡਾ਼ ਢਿੱਲੋਂ ਵਲੋਂ ਗੋਲਡ ਮੈਡਲ ਜਿੱਤਣਾ, ਫ਼ਿਰੋਜ਼ਪੁਰ ਲਈ ਮਾਣ ਵਾਲੀ ਗੱਲ- ਜ਼ਿਲ੍ਹਾ ਮਾਸਟਰ ਐਥਲੈਟਿਕਸ ਐਸੋਸੀਏਸ਼ਨ ।

6ਵੀਂ ਰਾਸ਼ਟਰੀ ਪੱਧਰ ਸੀਨੀਅਰ ਸਿਟੀਜਨ ਚੈਂਪੀਅਨਸ਼ਿਪ ਵਿੱਚ ਡਾ. ਗੁਰਿੰਦਰਜੀਤ ਸਿੰਘ ਢਿੱਲੋਂ ਨੇ ਜਿੱਤੇ 03 ਗੋਲਡ ਮੈਡਲ

6ਵੀਂ ਰਾਸ਼ਟਰੀ ਪੱਧਰ ਸੀਨੀਅਰ ਸਿਟੀਜਨ ਚੈਂਪੀਅਨਸ਼ਿਪ ਵਿੱਚ ਡਾ. ਗੁਰਿੰਦਰਜੀਤ ਸਿੰਘ ਢਿੱਲੋਂ ਨੇ ਜਿੱਤੇ 03 ਗੋਲਡ ਮੈਡਲ

ਫਿਰੋਜ਼ਪੁਰ 19-12-2024:  ਹੈਦਰਾਬਾਦ ਵਿਚ ਆਯੋਜਿਤ 6ਵੀਂ ਰਾਸ਼ਟਰੀ ਪੱਧਰ ਸੀਨੀਅਰ ਸਿਟੀਜਨ ਓਪਨ ਚੈਂਪੀਅਨਸ਼ਿਪ ,ਵਿੱਚ ਵੱਡੀ ਗਿਣਤੀ ਵਿੱਚ ਦੇਸ਼ ਦੇ ਖਿਡਾਰੀਆਂ ਨੇ ਭਾਗ ਲਿਆ, ਇਹਨਾਂ ਖੇਡਾਂ ਵਿੱਚ ਟਰੈਕ ਈਵੈਂਟ (ਸਾਰੀਆਂ ਦੌੜਾਂ) ਅਤੇ ਗ੍ਰਾਊਂਡ ਖੇਡਾਂ ( ਸ਼ਾਟਪੁੱਟ, ਜੈਵਲਿਨ ਥ੍ਰੋ, ਡਿਸਕਸ ਥ੍ਰੋ, ਹੈਮਰ ਥ੍ਰੋ), ਜੰਪ ( ਲੰਬੀ ਛਾਲ, ਉੱਚੀ ਛਾਲ, ਟਰਿੱਪਲ ਛਾਲ, ਪੋਲ ਵਾਲਟ) ਆਦਿ ਕਾਰਵਾਈਆਂ ਗਈਆਂ ਸਨ, ਜਿਸ ਵਿੱਚ ਜ਼ਿਲ੍ਹਾ ਮਾਸਟਰ ਐਥਲੈਟਿਕਸ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਡਾ ਗੁਰਿੰਦਰਜੀਤ ਸਿੰਘ ਢਿੱਲੋਂ ਨੇ ਹੈਮਰ ਥਰੋਅ,ਸ਼ਾਟਪੁੱਟ ਅਤੇ ਜੈਵਲਿਨ ਥ੍ਰੋ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਹਾਸਲ ਕੀਤੇ ਅਤੇ ਤਿੰਨ ਗੋਲਡ ਮੈਡਲ ਜਿੱਤਣ ਦੇ ਨਾਲ 70 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਵੀ ਹਾਸਲ ਕੀਤਾ
ਇੱਥੇ ਇਹ ਵੀ ਵਰਨਣ ਯੋਗ ਹੈ ਕਿ ਇਹਨਾਂ ਨੇ ਪਿਛਲੇ ਕੁਝ ਸਮੇਂ ਵਿੱਚ ਰਾਜ ਪੱਧਰੀ ਵੱਖ-ਵੱਖ 05 ਮੁਕਾਬਲਿਆਂ ਵਿੱਚ 09 ਗੋਲਡ ਮੈਡਲ ਜਿੱਤੇ ਹਨ।

ਇਸ ਵਿਲੱਖਣ ਪ੍ਰਾਪਤੀ ਤੇ ਜਿੱਥੇ ਇਹਨਾਂ ਨੇ ਪੰਜਾਬ ਦਾ ਮਾਣ ਵਧਾਇਆ ਹੈ, ਓਥੇ ਇਹਨਾਂ ਆਪਣੇ ਜ਼ਿਲ੍ਹੇ ਫਿਰੋਜ਼ਪੁਰ ਅਤੇ ਜ਼ਿਲ੍ਹਾ ਮਾਸਟਰ ਐਥਲੈਟਿਕਸ ਐਸੋਸੀਏਸ਼ਨ ਫਿਰੋਜ਼ਪੁਰ ਦਾ ਨਾਂ ਰੌਸ਼ਨ ਕੀਤਾ, ਜ਼ਿਲ੍ਹਾ ਮਾਸਟਰ ਐਥਲੈਟਿਕਸ ਐਸੋਸੀਏਸ਼ਨ ਫਿਰੋਜ਼ਪੁਰ ਇਸ ਪ੍ਰਾਪਤੀ ਲਈ ਡਾਕਟਰ ਸਾਬ੍ਹ ਦਾ ਸਵਾਗਤ ਕੀਤਾ ਅਤੇ ਵਧਾਈਆਂ ਦਿੱਤੀਆਂ।

6ਵੀਂ ਰਾਸ਼ਟਰੀ ਪੱਧਰ ਸੀਨੀਅਰ ਸਿਟੀਜਨ ਚੈਂਪੀਅਨਸ਼ਿਪ ਵਿੱਚ ਡਾ. ਗੁਰਿੰਦਰਜੀਤ ਸਿੰਘ ਢਿੱਲੋਂ ਨੇ ਜਿੱਤੇ 03 ਗੋਲਡ ਮੈਡਲ

ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਫਰੀਦਕੋਟ ਸ਼੍ਰੀ ਅਮਰੀਕ ਸਿੰਘ ਸਾਮਾ, ਗੁਰਦਿਆਲ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਐਕਸੀਅਨ ਸ. ਮਨਪ੍ਰੀਤਮ ਸਿੰਘ ਸੀਨੀਅਰ ਮੀਤ ਪ੍ਰਧਾਨ, ਇੰਸਪੈਕਟਰ ਹਰਬਰਿੰਦਰ ਸਿੰਘ, ਨੈਸ਼ਨਲ ਅਵਾਰਡੀ ਡਾ.ਸਤਿੰਦਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਫ਼ਿਰੋਜ਼ਪੁਰ , ਸ਼੍ਰੀ ਅਸ਼ੋਕ ਬਹਿਲ ਸੈਕਟਰੀ ਰੈੱਡ ਕਰਾਸ, ਸਟੇਟ ਅਵਾਰਡੀ ਸ.ਰਵੀ ਇੰਦਰ ਸਿੰਘ, ਈਸ਼ਵਰ ਸ਼ਰਮਾ ਸਕੱਤਰ,ਗੁਰਬਚਨ ਸਿੰਘ ਭੁੱਲਰ, ਕੁਲਵੰਤ ਸਿੰਘ, ਅਮਰੀਕ ਸਿੰਘ, ਭੁਪਿੰਦਰ ਸਿੰਘ ਬੀ.ਪੀ.ਈ.ਓ, ਸਰਬਜੀਤ ਸਿੰਘ ਭਾਵੜਾ, ਗੁਰਪ੍ਰੀਤ ਸਿੰਘ ਗੋਪੀ ਔਲਖ, ਦਲੀਪ ਸਿੰਘ ਸੰਧੂ ਕੈਸ਼ੀਅਰ,ਸਰਬਜੀਤ ਸਿੰਘ ਸਾਬਾ ਇੰਟਰਨੈਸ਼ਨਲ ਅਥਲੀਟ, ਭਗਵਾਨ ਸਿੰਘ,ਜਸਵਿੰਦਰ ਸਿੰਘ ਸੰਧੂ, ਡਾਕਟਰ ਜੀ.ਐੱਸ.ਸੰਧੂ, ਡਾਕਟਰ ਤਨੇਜਾ ਆਦਿ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button