ਫਿਰੋਜ਼ਪੁਰ ਚ੍ਹ ਤਿੰਨ ਦਿਨ ਪਹਿਲਾਂ ਜੇਲ ਵਿੱਚ ਗਏ ਵਿਅਕਤੀ ਦੀ ਹੋਈ ਮੌਤ, ਪਰਿਵਾਰ ਨੇ ਕਾਰਵਾਈ ਦੀ ਕੀਤੀ ਮੰਗ
ਫਿਰੋਜ਼ਪੁਰ ਚ੍ਹ ਤਿੰਨ ਦਿਨ ਪਹਿਲਾਂ ਜੇਲ ਵਿੱਚ ਗਏ ਵਿਅਕਤੀ ਦੀ ਹੋਈ ਮੌਤ, ਪਰਿਵਾਰ ਨੇ ਕਾਰਵਾਈ ਦੀ ਕੀਤੀ ਮੰਗ
ਫਿਰੋਜ਼ਪੁਰ, ਸੂਚੀ 16, 2024: ਫਿਰੋਜ਼ਪੁਰ ਜੇਲ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਤਿੰਨ ਦਿਨ ਪਹਿਲਾਂ ਹੀ ਹੈਰੋਇਨ ਦੇ ਕੇਸ ਵਿੱਚ ਫਿਰੋਜ਼ਪੁਰ ਦੇ ਥਾਣਾ ਸਿਟੀ ਦੀ ਪੁਲਿਸ ਜੇਲ ਵਿੱਚ ਛੱਡ ਕੇ ਆਈ ਸੀ ਪਰ ਹੁਣ ਉਸ ਦੀ ਮੌਤ ਦਾ ਸਮਾਚਾਰ ਹੀ ਬਾਹਰ ਆਇਆ ਹੈ।
ਪਰਿਵਾਰ ਦੇ ਮੁਤਾਬਿਕ ਕੁਝ ਦਿਨ ਪਹਿਲਾਂ ਪੁਲਿਸ ਵੱਲੋਂ ਇੱਕ ਕਾਸੋ ਉਪਰੇਸ਼ਨ ਚਲਾਇਆ ਗਿਆ ਸੀ ਜੋ ਕਿ ਉਹਨਾਂ ਦੀ ਬਸਤੀ ਭੱਟੀਆਂ ਵਿੱਚ ਵੀ ਕਾਸੋ ਆਪਰੇਸ਼ਨ ਚਲਾਇਆ ਗਿਆ ਸੀ ਇਸ ਦੌਰਾਨ ਪੁਲਿਸ ਉਹਨਾਂ ਦੇ ਘਰੇ ਵੀ ਚੈਕਿੰਗ ਕਰਨ ਆਈ ਸੀ ਉਸ ਸਮੇਂ ਸੁਨੀਲ ਆਪਣੇ ਘਰ ਮੌਜੂਦ ਨਹੀਂ ਸੀ ਤਾਂ ਪੁਲਿਸ ਉਸਦੀ ਪਤਨੀ ਨੂੰ ਕੁੱਟਮਾਰ ਕਰਕੇ ਆਪਣੇ ਨਾਲ ਚੱਕ ਕੇ ਲੈ ਗਈ ਅਤੇ ਦਬਾਅ ਪਾਉਣ ਲੱਗੀ ਕੀ ਸੁਨੀਲ ਉਰਫ ਸੋਨੂ ਨੂੰ ਪੇਸ਼ ਕੀਤਾ ਜਾਵੇ ਪੁਲਿਸ ਵੱਲੋਂ ਪੈਸੇ ਲੈ ਕੇ ਸੋਨੂ ਦੀ ਪਤਨੀ ਨੂੰ ਤਾਂ ਛੱਡ ਦਿੱਤਾ ਗਿਆ ਪਰ ਸੋਨੂ ਤੇ 20 ਗ੍ਰਾਮ ਹੈਰੋਇਨ ਦਾ ਪਰਚਾ ਦਰਜ ਕਰ ਦਿੱਤਾ ਗਿਆ ਅਤੇ ਪਰਿਵਾਰ ਮੁਤਾਬਕ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਜੇਲ ਭੇਜ ਦਿੱਤਾ ਗਿਆ ਜੇਲ ਵਿੱਚ ਤਿੰਨ ਦਿਨ ਬਾਅਦ ਅੱਜ ਉਹਨਾਂ ਨੂੰ ਫੋਨ ਆਇਆ ਕਿ ਸੋਨੂ ਦੀ ਹਾਲਤ ਨਾਜੁਕ ਹੈ ਤੇ ਸਿਵਲ ਹਸਪਤਾਲ ਪਹੁੰਚਣ ਜਦੋਂ ਸਿਵਲਾ ਹਸਪਤਾਲ ਪਹੁੰਚੇ ਤਾਂ ਉਥੇ ਸੋਨੂ ਦੀ ਲਾਸ਼ ਪਈ ਸੀ.
ਸ਼ਿਖਾ ਮ੍ਰਿਤਕ ਦੀ ਪਤਨੀ ਤੇ ਸੋਨੀਆ ਮ੍ਰਿਤਕ ਦੀ ਸੱਸ ਨੇ ਆਰੋਪ ਲਗਾਇਆ ਹੈ ਕੀ ਪੁਲਿਸ ਨੇ ਸੋਨੂ ਨਾਲ ਇਨੀ ਕੁੱਟਮਾਰ ਕੀਤੀ ਗਈ ਆਖਿਰਕਾਰ ਉਸਨੇ ਦਮ ਤੋੜ ਦਿੱਤਾ ਪਰਿਵਾਰ ਵੱਲੋਂ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।