Ferozepur News
ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਫਿਰੋਜ਼ਪੁਰ : ਪੇਅ ਪੈਰਿਟੀ ਦੀ ਮੰਗ ਵੈਟਨਰੀ ਇੰਸਪੈਕਟਰ ਦੇ ਬਰਾਬਰ ਪਹਿਲ ਦੇ ਆਧਾਰ ਤੇ ਕਰਵਾਉਣ ਲਈ ਕੀਤੀ ਬੇਨਤੀ
ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਫਿਰੋਜ਼ਪੁਰ : ਪੇਅ ਪੈਰਿਟੀ ਦੀ ਮੰਗ ਵੈਟਨਰੀ ਇੰਸਪੈਕਟਰ ਦੇ ਬਰਾਬਰ ਪਹਿਲ ਦੇ ਆਧਾਰ ਤੇ ਕਰਵਾਉਣ ਲਈ ਕੀਤੀ ਬੇਨਤੀ
ਫਿਰੋਜ਼ਪੁਰ, 12.7.2022: ਅੱਜ ਦਿਨ ਮੰਗਲਵਾਰ ਨੂੰ ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਫਿਰੋਜ਼ਪੁਰ ਦੀ ਮੁੱਖ ਖੇਤੀਬਾੜੀ ਦਫਤਰ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸ੍ਰੀ ਅਸ਼ੈਲੀ ਸ਼ਰਮਾ ਜਿਲ੍ਹਾ ਪ੍ਰਧਾਨ ਜੀ ਨੇ ਕੀਤੀ।
ਮੀਟਿੰਗ ਵਿੱਚ ਪੇਅ ਪੈਰਿਟੀ ਦੀ ਕਾਫੀ ਲੰਮੇ ਸਮੇਂ ਤੋਂ ਲਟਕ ਰਹੀ ਵਾਜਿਬ ਅਤੇ ਜਾਇਜ਼ ਮੰਗ ਵੈਟਨਰੀ ਇੰਸਪੈਕਟਰ ਦੇ ਬਰਾਬਰ ਪਹਿਲ ਦੇ ਆਧਾਰ ਤੇ ਕਰਵਾਉਣ ਲਈ ਸਾਰਿਆਂ ਵਲੋਂ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ। ਈ.ਡੀ ਵਲੋਂ ਕੀਤੀ ਜਾ ਰਹੀ ਸੀ.ਆਰ.ਐਮ (ਸੈਂਟਰ ਦੀ ਸਕੀਮ) ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ।
ਜਿਲ੍ਹਾ ਪਰਧਾਨ ਸ੍ਰੀ ਅਸ਼ੈਲੀ ਸਰਮਾ ਜੀ ਨੇ ਵੱਖ ਵੱਖ ਬਲਾਕਾਂ ਤੋਂ ਆਏ ਹੋਏ ਸਬ ਇੰਸਪੈਕਟਰ ਸਾਥੀਆਂ ਨੂੰ ਸੰਬੋਧਤ ਕਰਦੇ ਕਿਹਾ ਕਿ ਜੇ ਹੁਣ ਵੀ ਸਾਡੀ ਪੇ ਪੈਰਿਟੀ ਬਹਾਲ ਨਹੀਂ ਕੀਤੀ ਜਾਂਦੀ ਤਾਂ ਸਾਨੂੰ ਸਾਰਿਆਂ ਨੂੰ ਸੰਘਰਸ਼ ਦਾ ਰਸਤਾ ਅਪਨਾਉਣਾ ਪਵੇਗਾ।
ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਸਟੇਟ ਪ੍ਰਧਾਨ ਸ੍ਰੀ ਨਰੇਸ਼ ਸੈਣੀ ਜੀ ਪਹੁੰਚੇ ਹੋਏ ਸਨ। ਉਨ੍ਹਾਂ ਨੇ ਆਪਣੇ ਸੰਬੋਧਤ ਵਿੱਚ ਦੱਸਿਆ ਕਿ ਕੋਰਟ ਵਲੋਂ ਆਈ ਜੱਜਮੈਂਟ ਦੇ ਸਪੀਕੰਗ ਆਰਡਰ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜੀ ਨੇ ਕਰਨੇ ਹਨ।
ਏ.ਸੀ.ਐਸ ਸਾਹਿਬ ਜੀ ਨਾਲ ਵੀ ਮੀਟਿੰਗ ਹੋ ਚੁੱਕੀ ਹੈ। ਉਨ੍ਹਾਂ ਨੇ ਵੀ 28-06-2022 ਨੂੰ ਡਾਇਰੈਕਟਰ ਖੇਤੀਬਾੜੀ ਜੀ ਨੂੰ ਆਪਣੇ ਪੱਧਰ ਤੇ ਸਬ ਇੰਸਪੈਕਟਰ ਦੀ ਪੇਅ . ਪੈਰਿਟੀ ਦਾ ਫੈਸਲਾ ਕਰਨ ਲਈ ਕਿਹਾ ਹੈ। ਅਸੀਂ ਸਾਰੇ ਖੇਤੀਬਾੜੀ ਸਬ ਇੰਸਪੈਕਟਰ ਡਾਇਰੈਕਟਰ ਖੇਤੀਬਾੜੀ ਜੀ ਤੋਂ ਪੁਰਜੋਰ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਸਪੀਕਿੰਗ ਆਰਡਰ ਕਰਕੇ ਸਾਰੇ ਪੰਜਾਬ ਦੇ ਮੋਜੂਦਾ ਸਬ ਇੰਸਪੈਕਟਰਾਂ ਤੇ ਜਰਨਲਾਈਜ ਕੀਤੇ ਜਾਣ। ਜੇਕਰ ਇਸ ਵਿੱਚ ਦੇਰੀ ਹੁੰਦੀ ਹੈ ਤਾਂ ਸਾਨੂੰ ਮਜੂਬੂਰਨ ਸੰਘਰਸ਼ ਦਾ ਰਸਤਾ ਅਪਨਾਉਣਾ ਪਵੇਗਾ।. ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਡਾਇਰੈਕਟਰ ਖੇਤੀਬਾੜੀ ਜੀ ਦੀ ਹੋਵੇਗੀ। ਸੀ.ਆਰ.ਐਮ ਸਕੀਮ ਸ਼ੋ ਮਸ਼ੀਨਰੀ ਨਾਲ ਸਬੰਧਤ ਹੈ ਜਿਸ ਵਿੱਚ ।178 ਕਰੋੜ ਰੁਪਏ (2018 ਤੋ ਲੈ ਕੇ 2022 ਤੱਕ) ਦਾ ਬਜਟ ਮਸ਼ੀਨਰੀ ਲੈਣ ਵਾਸਤੇ ਆਇਆ ਸੀ। ਇਸ ਦੀ ਇਨਕੁਆਰੀ ਚੱਲ ਰਹੀ ਹੈ।
ਸਾਡੀ ਸਾਰੇ ਸਬ ਇੰਸਪੈਕਟਰਾਂ ਦੀ ਪੰਜਾਬ ਸਰਕਾਰ ਅਤੇ ਡਾਇਰੈਕਟਰ ਖੇਤੀਬਾੜੀ ਜੀ ਨੂੰ ਬੇਨਤੀ ਹੈ ਕਿ ਇਸ ਸੀ.ਆਰ.ਐਮ ਸਕੀਮ ਵਿੱਚ ਜੇਕਰ ਕੋਈ ਗੜਬੜੀ ਹੋਈ ਹੈ ਤਾਂ ਦੋਸ਼ੀਆਂ ਨੂੰ ਬਖਸ਼ਿਆ ਨਾ ਜਾਵੇ। ਉਹ ਚਾਹੇ ਕਿਸੇ ਵੀ ਲੈਵਲ ਦਾ ਕਿਉਂ ਨਾ ਹੋਵੇ ਕਿਉਂਕਿ ਪੰਜਾਬ ਇੱਕ ਖੇਤੀ ਪਰਧਾਨ ਸੁਬਾ ਹੈ। ਪੰਜਾਬ ਦਾ ਸਾਰਾ ਦਾਰੋ ਮਦਾਰ ਖੇਤੀ ਤੇ ਹੀ ਨਿਰਭਰ ਹੈ।