Ferozepur News

ਫਿਰੋਜ਼ਪੁਰ: ਮੈਰੀਟੋਰੀਅਸ ਸਕੂਲ ਦੀ 12ਵੀ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਮੈਰੀਟੋਰੀਅਸ ਸਕੂਲ ਦੀ 12ਵੀ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਫਿਰੋਜ਼ਪੁਰ: ਮੈਰੀਟੋਰੀਅਸ ਸਕੂਲ ਦੀ 12ਵੀ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਫਿਰੋਜ਼ਪੁਰ, 15-5-2025:  ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰਵ੍ਹੀਂ ਜਮਾਤ ਦੇ ਨਤੀਜਿਆਂ ਵਿੱਚ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ, ਫਿਰੋਜ਼ਪੁਰ ਦੀ ਬਾਰਵ੍ਹੀਂ ਨਾਨ -ਮੈਡੀਕਲ ਦੀ ਵਿਦਿਆਰਥਣ ਰੁਪਿੰਦਰ ਕੌਰ ਬੁਕੇ ਨੇ 97.20 ਪ੍ਰਤੀਸ਼ਤ ਅੰਕ ਲੈ ਕੇ ਪੰਜਾਬ ਵਿੱਚ 14ਵਾਂ ਰੈਂਕ ਹਾਸਲ ਕੀਤਾ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ. ਚਮਕੌਰ ਸਿੰਘ ਸਰਾਂ ਤੇ ਸਮੂਹ ਸਟਾਫ ਨੇ ਵਿਦਿਆਰਥਣ ਤੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੰਦਿਆਂ ਖੁਸ਼ੀ ਜ਼ਾਹਿਰ ਕੀਤੀ।

ਇਸ ਤੋਂ ਇਲਾਵਾ ਸਕੂਲ ਦੇ 20 ਵਿਦਿਆਰਥੀਆਂ ਨੇ 95 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਜਿਹਨਾਂ ਵਿੱਚ ਮੈਡੀਕਲ ਸਟਰੀਟ ਵਿੱਚ ਅਨਮੋਲਪ੍ਰੀਤ ਕੌਰ (96%),ਨਵਨੀਤ ਕੌਰ (96.6%),ਰਾਜਦੀਪ ਕੌਰ (96.6%), ਰਾਜਵੀਰ ਕੌਰ (96.6%),ਰੋਬਿਨਪ੍ਰੀਤ ਕੌਰ (96%),ਮਨਪ੍ਰੀਤ ਕੌਰ (95.80%), ਵਿਸ਼ਵਪ੍ਰੀਤ ਕੌਰ (95.4%),ਜਸਪ੍ਰੀਤ ਕੌਰ (95.4%),ਹੁਸਨਪ੍ਰੀਤ ਕੌਰ (95.3%),ਕਮਲਪ੍ਰੀਤ ਕੌਰ (95.2%),ਹਰਸ਼ਿਤਾ(95.6%),ਨਾਨ -ਮੈਡੀਕਲ ਸਟਰੀਮ ਵਿੱਚ ਨੈਨਸੀ ਸ਼ਰਮਾ (96 ਰਿਤਿਕਾ ਰਾਣੀ (95.5%), ਸੀਰਤ ਕੰਬੋਜ (95.2%) ਨਵਦੀਪ ਕੌਰ (95%),ਵੰਸ਼ (95%), ਸੁਖਦੀਪ ਕੌਰ (95%),ਕਾਮਰਸ ਸਟਰੀਮ ਵਿੱਚ ਮਨਵੀਰ ਕੌਰ (96%),ਹਰਪ੍ਰੀਤ ਕੌਰ (95%) ਅੰਕ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਸ਼ਾਨਦਾਰ ਨਤੀਜਿਆਂ ਦਾ ਸਮੁੱਚਾ ਸਿਹਰਾ ਮਿਹਨਤੀ ਸਟਾਫ ਦੇ ਸਿਰ ਬੰਨ੍ਹਿਆ।

ਇਸ ਖੁਸ਼ੀ ਦੇ ਮੌਕੇ ਤੇ ਮੈਡਮ ਸੁਕਰਤੀ ਸ਼ਰਮਾ (ਲੈਕਚਰਾਰ ਫਿਜ਼ਿਕਸ), ਗੁਰਪ੍ਰੀਤ ਕੌਰ (ਲੈਕਚਰਾਰ ਕਾਮਰਸ), ਸੀਮਾ ਰਾਣੀ (ਲੈਕਚਰਾਰ ਪੰਜਾਬੀ),ਰੂਪਪ੍ਰੀਤ ਕੌਰ (ਲੈਕਚਰਾਰ ਬਾਇਓਲੋਜੀ) ਗਿੰਨੀ ਬਾਂਸਲ ( ਲੈਕਚਰਾਰ ਕਮਿਸਟਰੀ), ਜਸਵਿੰਦਰ ਸਿੰਘ (ਲੈਕਚਰਾਰ ਫਿਜ਼ਿਕਸ) , ਅਮਨਦੀਪ ਕੌਰ (ਲੈਕਚਰਾਰ ਕਮਿਸਟਰੀ), ਸ਼ਹਿਨਾਜ (ਲੈਕਚਰਾਰ ਕਮਿਸਟਰੀ),ਮਨੋਜ ਸਰ (ਲੈਕਚਰਾਰ ਫਿਜ਼ਿਕਸ),ਮੈਡਮ ਮਿੰਕਲ (ਲੈਕਚਰਾਰ ਫਿਜ਼ਿਕਸ), ਪੂਨਮ ਮਹਿਤਾ ( ਲੈਕਚਰਾਰ ਕਮਿਸਟਰੀ),ਮੈਡਮ ਰੇਖਾ(ਲੈਕਚਰਾਰ ਕਮਿਸਟਰੀ), ਮੈਡਮ ਗੁਰਪ੍ਰੀਤ ਕੌਰ (ਲੈਕਚਰਾਰ ਬਾਇਓਲਾਜੀ),ਪਰਮਿੰਦਰ ਕੌਰ(ਲੈਕਚਰਾਰ ਕਮਿਸਟਰੀ),ਵੰਦਨਾ ਧਵਨ(ਲੈਕਚਰਾਰ ਕਾਮਰਸ), ਗੁਰਭੇਜ(ਲੈਕਚਰਾਰ ਕਾਮਰਸ)ਤੇ ਸਮੂਹ ਸਟਾਫ ਹਾਜ਼ਰ ਰਿਹਾ

Related Articles

Leave a Reply

Your email address will not be published. Required fields are marked *

Back to top button