Ferozepur News

ਐੱਸ ਬੀ ਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਰੈੱਡ ਰਿਬਨ ਕਲੱਬਾਂ ਵਲੋਂ ‘ ਯੁੱਧ ਨਸ਼ਿਆਂ ਵਿਰੁੱਧ ‘‘ਤੇ ਸੈਮੀਨਾਰ ਅਤੇ ਐਕਸਪਰਟ ਲੈਕਚਰ ਕਰਵਾਏ

ਐੱਸ ਬੀ ਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਰੈੱਡ ਰਿਬਨ ਕਲੱਬਾਂ ਵਲੋਂ ‘ ਯੁੱਧ ਨਸ਼ਿਆਂ ਵਿਰੁੱਧ ‘‘ਤੇ ਸੈਮੀਨਾਰ ਅਤੇ ਐਕਸਪਰਟ ਲੈਕਚਰ ਕਰਵਾਏ

ਐੱਸ ਬੀ ਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਰੈੱਡ ਰਿਬਨ ਕਲੱਬਾਂ ਵਲੋਂ ‘ ਯੁੱਧ ਨਸ਼ਿਆਂ ਵਿਰੁੱਧ ‘‘ਤੇ ਸੈਮੀਨਾਰ ਅਤੇ ਐਕਸਪਰਟ ਲੈਕਚਰ ਕਰਵਾਏ

ਫਿਰੋਜ਼ਪੁਰ, ਮਈ 16, 2025: ਬੀਤੇ ਦਿਨ ਐੱਸ ਬੀ ਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਮਾਣਯੋਗ ਵਾਈਸ ਚਾਂਸਲਰ ਡਾ. ਸੁਸ਼ੀਲ ਮਿੱਤਲ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਰਜਿਸਟਰਾਰ ਡਾ ਗਜ਼ਲਪ੍ਰੀਤ ਸਿੰਘ ਦੀ ਅਗਵਾਈ ਵਿੱਚ ਸਹਾਇਕ ਡਾਇਰੈਕਟਰ ਜ਼ਿਲਾ ਯੂਥ ਸਰਵਿਸਿਜ਼ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਕੈਂਪਸ ਚ ਚੱਲ ਰਹੇ ਰੈੱਡ ਰਿਬਨ ਕਲੱਬਾਂ ਵੱਲੋਂ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਕੰਪੇਨ ਤਹਿਤ ਇਕ ਸੈਮੀਨਾਰ ਅਤੇ ਐਕਸਪਰਟ ਲੈਕਚਰ ਕਰਵਾਇਆ ਗਿਆ । ਜਿਸ ਵਿੱਚ ਵਿਦਿਆਰਥੀਆਂ ਵਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ । ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਦੇ ਯੁੱਧ ਨਸ਼ਿਆਂ ਵਿਰੁੱਧ ਥੀਮ ਤੇ ਸਲੋਗਨ ਰਾਇਟਿੰਗ, ਭਾਸ਼ਣ, ਪੇਂਟਿੰਗ , ਕਵਿਤਾਵਾਂ ਆਦਿ ਦੇ ਮੁਕਾਬਲੇ ਕਰਵਾਏ ਗਏ ।

ਸਿਵਿਲ ਹਸਪਤਾਲ ਫ਼ਿਰੋਜ਼ਪੁਰ ਦੇ ਐਂਟੀ ਡਰੱਗ ਵਿਭਾਗ ਤੋਂ ਐਕਸਪਰਟ ਕੌਂਸਲਰ ਰਮਨਦੀਪ ਕੌਰ ਇਸ ਸੈਮੀਨਾਰ ਚ ਵਿਸ਼ੇਸ਼ ਤੌਰ ਤੇ ਸਾਮਿਲ ਹੋਏ । ਓਹਨਾ ਐਂਟੀ ਡਰੱਗ ਵਿਭਾਗ ਵਿੱਚ ਡਰੱਗ ਨਾਲ ਸੰਬਧਿਤ ਆਉਂਦੇ ਮਰੀਜ਼ਾਂ ਤੇ ਓਹਨਾ ਨੂੰ ਦਿੱਤੀ ਜਾਂਦੀ ਕੌਂਸਲਿੰਗ ਵਾਰੇ ਵਿਸਥਾਰ ਸਾਹਿਤ ਚਰਚਾ ਕੀਤੀ । ਓਹਨਾ ਆਪਣੇ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਪਰਵਾਭਾਂ ਵਾਰੇ ਖੁਲ੍ਹਕੇ ਬਾਤਚੀਤ ਕਰਦਿਆ ਇਕ ਚੰਗੇ ਸ਼ਹਿਰੀ ਤੇ ਬਿਹਤਰ ਇਨਸਾਨ ਬਣਨ ਦੇ ਗੁਰ ਸਾਂਝੇ ਕੀਤੇ । ਓਹਨਾ ਸਰਕਾਰ ਵੱਲੋਂ ਚਲਾਈ ਇਸ ਕੰਪੇਨ ਦੀ ਸਲਾਘਾ ਕਰਦਿਆਂ ਕਿਹਾ ਸਾਨੂ ਆਪਣੇ ਆਸ ਪੜੋਸ,ਸਹਿਪਾਠੀਆਂ ਤੇ ਸਮਾਜ ਵਿੱਚ ਨਸ਼ਿਆਂ ਵਿਰੁੱਧ ਇਸ ਕੰਪੇਨ ਨੂੰ ਵਧ ਤੋਂ ਵਧ ਪਹੁਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।ਓਹਨਾ ਵਿਦਿਆਰਥੀਆਂ ਨੂੰ ਨਸ਼ਿਆਂ ਤੋ ਦੂਰੀ ਬਣਾ ਕੇ ਰੱਖਣ ਤੇ ਇਸਦੇ ਬੁਰੇ ਪ੍ਰਭਾਵਾਂ ਤੋਂ ਬਚਣ ਦੀ ਵਿਸ਼ੇਸ਼ ਸਲਾਹ ਦਿੱਤੀ ।

ਕੈਂਪਸ ਰਜਿਸਟਰਾਰ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਿਹਾ ਪੰਜਾਬ ਸਰਕਾਰ ਦੀ ਇਸ ਕੰਪੇਨ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਤੇ ਇਸ ਦੇ ਮਾਰੂ ਨਸ਼ਿਆਂ ਦੀ ਰੋਕਥਾਮ ਤੇ ਬਹੁਤ ਅੱਛਾ ਪ੍ਰਭਾਵ ਪੈ ਰਿਹਾ ਹੈ । ਉਹਨਾਂ ਵਿਦਿਆਰਥੀਆਂ ਨੂੰ ਘਾਤਕ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ ।

ਉਹਨਾਂ ਪ੍ਰੋਗਰਾਮ ਦੇ ਕੋਆਰਡੀਨੇਟਰ ਨੋਡਲ ਅਫ਼ਸਰ ਰੈੱਡ ਰਿਬਨ ਕਲੱਬ ਪ੍ਰੋ ਨਵਦੀਪ ਕੌਰ ਅਤੇ ਨੋਡਲ ਅਫ਼ਸਰ ਰੈੱਡ ਰਿਬਨ ਕਲੱਬ ਤੇ ਪੀ ਆਰ ਓ ਯਸ਼ਪਾਲ ਨੂੰ ਪ੍ਰੋਗਰਾਮ ਦੀ ਸਫਲਤਾ ਤੇ ਮੁਬਾਰਕਬਾਦ ਦੇਂਦਿਆਂਭਰਭੂਰ ਪ੍ਰਸ਼ੰਸ਼ਾ ਕਰਦਿਆਂ ਭਵਿੱਖ ਅਜਿਹੇ ਪ੍ਰੋਗਰਾਮ ਜਾਰੀ ਰੱਖਣ ਲਈ ਕਿਹਾ । ਯੁੱਧ ਨਸ਼ਿਆਂ ਵਿਰੁੱਧ ਕੰਪੀਟਿਸ਼ਨ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਰੇਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ, ਨੋਡਲ ਅਫ਼ਸਰ ਜਸਵੀਰ ਚੰਦ, ਪ੍ਰੋ ਇੰਦਰਜੀਤ ਗਿੱਲ, ਪ੍ਰੋ ਗੁਰਜੀਵਨ ਸਿੰਘ ਪੀ ਆਰ ਓ ਵਿਭਾਗ ਦੇ ਫੋਟੋਗ੍ਰਾਫਰ ਨਵੀਨ ਚੰਦ ਤੇ ਭਾਰੀ ਗਿਣਤੀ ਚ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ ।ਮੰਚ ਸੰਚਾਲਨ ਦੀ ਭੂਮਿਕਾ ਪੀ ਆਰ ਓ ਯਸ਼ਪਾਲ ਵਲੋਂ ਬਾਖੂਬੀ ਨਿਭਾਈ ਗਈ ।

Related Articles

Leave a Reply

Your email address will not be published. Required fields are marked *

Back to top button