ਜ਼ਰੂਰਤਮੰਦ ਨੂੰ ਸਵੈ -ਰੋਜ਼ਗਾਰ ਲਈ ਰੇਹੜੀ ਮੁਹੱਈਆ ਕਰਾਈ
ਜ਼ਰੂਰਤਮੰਦ ਨੂੰ ਸਵੈ -ਰੋਜ਼ਗਾਰ ਲਈ ਰੇਹੜੀ ਮੁਹੱਈਆ ਕਰਾਈ
ਫਿਰੋਜ਼ਪੁਰ, 1 ਜੂਲਾਈ, 2022:
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਸਵੈ—ਰੋਜਗਾਰ ਚਲਾਉਣ ਲਈ ਜਰੂਰਤ ਮੰਦਾਂ ਦੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ—ਵੱਖ ਤਰੀਕਿਆਂ ਰਾਹੀਂ ਸਹਾਇਤਾ ਕੀਤੀ ਜਾ ਰਹੀ ਹੈ। ਇਸੇ ਲੜੀ ਵਿੱਚ ਸ਼ੁੱਕਰਵਾਰ ਨੂੰ ਸ੍ਰੀਮਤੀ ਅੰਮ੍ਰਿਤ ਸਿੰਘ, ਆਈ.ਏ.ਐਸ., ਮਾਨਯੋਗ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਵੱਲੋਂ ਸ੍ਰੀ ਅਸ਼ੋਕ ਕੁਮਾਰ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਫਿਰੋਜ਼ਪੁਰ ਵਿਖੇ ਕੰਮਕਾਜ ਚਲਾਉਣ ਲਈ ਰੇਹੜੀ ਦਿੱਤੀ ਗਈ।
ਇਹ ਰੇਹੜੀ ਮੁਹੱਈਆ ਕਰਵਾਉਣ ਲਈ ਸ੍ਰੀ ਵਿਪੁਲ ਨਾਰੰਗ, ਸਮਾਜਸੇਵਕ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਐਸ.ਡੀ.ਐਮ. ਗੁਰੂਹਰਸਹਾਏ ਸ੍ਰੀ ਬਬਨਦੀਪ ਸਿੰਘ ਵਾਲੀਆ, ਸ੍ਰੀ ਅਸ਼ੋਕ ਬਹਿਲ, ਸਕੱਤਰ ਰੈੱਡ ਕਰਾਸ, ਸ੍ਰੀ ਵਿਪੁਲ ਨਾਰੰਗ, ਸਮਾਜਸੇਵਕ ਅਤੇ ਸ੍ਰੀ ਮਨਜੀਤ ਸਿੰਘ, ਨਿੱਜੀ ਸਹਾਇਕ ਡਿਪਟੀ ਕਮਿਸ਼ਨਰ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਲਾਭਪਾਤਰੀ ਵੱਲੋਂ ਜਿਲ੍ਹਾ ਪ੍ਰਸ਼ਾਸਨ ਅਤੇ ਸਮਾਜਸੇਵੀ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਹ ਹੁਣ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰ ਸਕੇਗਾ।