ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੀ ਵਿਦਿਆਰਥਣ ਨਿਕਿਤਾ ਦੀ ਵਿਪਰੋ ਵਿਲਪ ਅਤੇ ਇਨਫੋਸੈਸ ਕੰਪਨੀ ਵਿੱਚ ਹੋਈ ਚੋਣ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੀ ਵਿਦਿਆਰਥਣ ਨਿਕਿਤਾ ਦੀ ਵਿਪਰੋ ਵਿਲਪ ਅਤੇ ਇਨਫੋਸੈਸ ਕੰਪਨੀ ਵਿੱਚ ਹੋਈ ਚੋਣ

ਫਿਰੋਜ਼ਪੁਰ, 30.6.2022: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੀ ਰਹਿਨੁਮਾਈ ਹੇਠ ਅਤੇ ਡਾ. ਸੰਗੀਤਾ, ਕਾਰਜਕਾਰੀ ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਨਿਰੰਤਰ ਸਫਲਤਾ ਦੇ ਰਸਤੇ ਤੇ ਅਗਰਸਰ ਹੈ। ਸਫਲਤਾ ਦੀ ਇਸ ਲੜੀ ਤਹਿਤ, ਹਾਲ ਹੀ ਵਿੱਚ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੀ ਵਿਦਿਆਰਥਣ ਨਿਕਿਤਾ, ਬੀ ਸੀ ਏ ਭਾਗ ਤੀਜਾ ਦੀ ਵਿਪਰੋ ਵਿਲਪ ਅਤੇ ਇੰਨਫੋਸੈਸ ਕੰਪਨੀਆਂ ਵਿੱਚੋ ਨੌਕਰੀ ਲਈ ਚੋਣ ਹੋਈ ਹੈ।
ਇਸ ਮੌਕੇ ਸ਼੍ਰੀ ਸੰਜੀਵ ਕੁਮਾਰ, ਮੁਖੀ, ਕੰਪਿਊਟਰ ਸਾਇੰਸ ਵਿਭਾਗ ਨੇ ਦੱਸਿਆ ਕਿ ਵਿਪਰੋ ਕੰਪਨੀ ਵੱਲੋਂ ਸੈਲਰੀ ਪੈਕੇਜ 2 ਲੱਖ 20 ਹਜ਼ਾਰ ਦੇ ਨਾਲ ਨਾਲ ਬਿਟਸ ਪਲਾਨੀ ਦੁਆਰਾ ਮਾਸਟਰ-ਇੰਨ-ਸੋਫਟਵੇਅਰ ਦਾ ਕੋਰਸ ਵੀ ਕਰਵਾਇਆ ਜਾਵੇਗਾ ।
ਇਸ ਖੁਸ਼ੀ ਦੇ ਮੌਕੇ ‘ਤੇ ਕਾਲਜ ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ ਨੇ ਵਿਦਿਆਰਥਣ ਨਿਕਿਤਾ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਸ਼੍ਰੀ ਸੰਜੀਵ ਕੁਮਾਰ ਅਤੇ ਪਲੇਸਮੈਂਟ ਇੰਚਾਰਜ ਸ਼੍ਰੀ ਸ਼ਿਵਮ ਕੁਮਰਾ ਅਤੇ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ।





