ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜੀ ਵੱਲੋਂ ਜ਼ਿਲ੍ਹਾ ਪੱਧਰੀ ਸਵੱਛ ਵਿਦਿਆਲਿਆ ਪੁਰਸਕਾਰ 2021—22 ਲਈ ਸਕੂਲਾਂ ਨੂੰ ਕੀਤਾ ਗਿਆ ਸਨਮਾਨਿਤ — ਸਰਕਾਰੀ ਸਕੂਲਾਂ ਨੇ ਮਾਰੀ ਬਾਜ਼ੀ
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜੀ ਵੱਲੋਂ ਜ਼ਿਲ੍ਹਾ ਪੱਧਰੀ ਸਵੱਛ ਵਿਦਿਆਲਿਆ ਪੁਰਸਕਾਰ 2021—22 ਲਈ ਸਕੂਲਾਂ ਨੂੰ ਕੀਤਾ ਗਿਆ ਸਨਮਾਨਿਤ — ਸਰਕਾਰੀ ਸਕੂਲਾਂ ਨੇ ਮਾਰੀ ਬਾਜ਼ੀ
ਫਿਰੋਜ਼ਪੁਰ, 2।6।2022 ਸਿੱਖਿਆ ਵਿਭਾਗ ਦੁਆਰਾ ਸਵੱਛ ਵਿਦਿਆਲਿਆ ਪੁਰਸਕਾਰ 2021—22 ਲਈ ਆਨਲਾਈਨ ਪੋਰਟਲ ਤੇ ਮਿਤੀ 15 ਅਪ੍ਰੈਲ 2022 ਤੱਕ ਸਕੂਲਾਂ ਵੱਲੋਂ ਰਜਿਸਟਰਡ ਕੀਤਾ ਗਿਆ ਸੀ। 1034 ਸਕੂਲਾਂ ਵੱਲੋਂ ਸਵੱਛ ਵਿਦਿਆਲਿਆ ਪੁਰਸਕਾਰ ਲਈ ਅਪਲਾਈ ਕੀਤਾ ਗਿਆ ਸੀ। ਜਿਹਨਾਂ ਵਿੱਚੋਂ ਪੈਰਾਮੀਟਰ ਦੇ ਹਿਸਾਬ ਨਾਲ 977 ਸਕੂਲ ਯੋਗ ਪਾਏ ਗਏ ਸਨ। ਮੌਕੇ ਦੀ ਪੜਤਾਲ ਕਰਵਾਉਣ ਤੇ ਇਹਨਾਂ ਸਕੂਲਾਂ ਵਿੱਚੋਂ ਓਵਰਆਲ ਕੈਟਾਗਰੀ ਵਿੱਚੋਂ ਜ਼ਿਲ੍ਹੇ ਦੇ 8 ਸਕੂਲਾਂ ਦੀ ਚੋਣ ਕੀਤੀ ਗਈ। ਜਿਹਨਾਂ ਵਿੱਚ ਪੇਂਡੂ ਖੇਤਰ ਦੇ 6 (3 ਐਲੀਮੈਂਟਰੀ ਅਤੇ 3 ਸੈਕੰਡਰੀ) ਅਤੇ ਸ਼ਹਿਰੀ ਖੇਤਰ ਦੇ 2 (1 ਐਲੀਮੈਂਟਰੀ ਅਤੇ 1 ਸੈਕੰਡਰੀ) ਸਕੂਲ ਹਨ। ਸਬ—ਕੈਟਾਗਰੀ ਦੇ 30 ਸਕੂਲਾਂ ਦੀ ਚੋਣ ਕੀਤੀ ਗਈ। ਜਿਹਨਾਂ ਵਿੱਚ ਪੇਂਡੂ ਖੇਤਰ ਦੇ 18 (12 ਐਲੀਮੈਂਟਰੀ ਅਤੇ 6 ਸੈਕੰਡਰੀ) ਅਤੇ ਸ਼ਹਿਰੀ ਏਰੀਏ ਦੇ 12 (6 ਐਲੀਮੈਂਟਰੀ ਅਤੇ 6 ਸੈਕੰਡਰੀ) ਸਕੂਲ ਹਨ। 8 ਓਵਰਆਲ ਅਤੇ ਸਬ—ਕੈਟਾਗਰੀ ਦੇ 6 ਸਕੂਲ ਸਟੇਟ ਪੱਧਰ ਲਈ ਚੋਣ ਕੀਤੀ ਗਈ ਹੈ।
ਅੱਜ ਮਿਤੀ 02 ਜੂਨ 2022 ਨੂੰ ਸ੍ਰੀਮਤੀ ਅਮ੍ਰਿਤ ਸਿੰਘ, ਆਈ.ਏ.ਐਸ. ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜਪੁਰ ਅਤੇ ਮੇਜਰ ਡਾ: ਅਮਿਤ ਮਹਾਜਨ, ਪੀ.ਸੀ.ਐਸ. ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜੀ ਦੀ ਅਗਵਾਈ ਅਧੀਨ ਸ. ਚਮਕੌਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ) ਫਿਰੋਜੁਪਰ, ਸ੍ਰੀ ਕੋਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ) ਫਿਰੋਜਪੁਰ, ਸ੍ਰੀ ਰਾਜੀਵ ਛਾਬੜਾ ਜਿਲ੍ਹਾ ਸਿੱਖਿਆ ਅਫਸਰ (ਐ:ਸਿ) ਫਿਰੋਜਪੁਰ ਅਤੇ ਸ: ਸੁਖਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ:ਸਿ) ਫਿਰੋਜਪੁਰ, ਸ.ਮਨਜੀਤ ਸਿੰਘ ਪੀ.ਏ ਟੂ ਡੀ.ਸੀ, ਸ੍ਰੀ ਰਾਕੇਸ ਸਰਮਾ ਡੀ.ਐਸ.ਐਮ ਫਿਰੋਜਪੁਰ ਅਤੇ ਸ੍ਰੀ ਵਿਸੇਸ ਨੋਡਲ ਅਫਸਰ, ਸ. ਸੁਖਚੈਨ ਸਿੰਘ ਸਟੈਨੋ, ਸ. ਲਵਦੀਪ ਸਿੰਘ ਅਤੇ ਸ੍ਰੀ ਦਿਨੇਸ ਕੁਮਾਰ ਜੀ ਦੀ ਮੋਜੂਦਗੀ ਵਿਚ 08 ਓਵਰ ਆਲ ਅਤੇ 30 ਸਬ ਕੈਟਾਗਰੀ ਸਕੂਲਾ ਨੂੰ ਜਿਲ੍ਹਾ ਪੱਧਰੀ ਪੁਰਸਕਾਰ ਲਈ ਸਨਮਾਨਿਤ ਕੀਤਾ ਗਿਆ ਹੈ ।