Ferozepur News

ਐਨ ਸੀ ਸੀ ਵਲੰਟੀਅਰਾ ਨੇ ਸ਼ਹੀਦ ਰਾਜਗੁਰੂ ਦਾ ਮਨਾਇਆ ਜਨਮ ਦਿਹਾੜਾ

ਗੱਟੀ ਰਾਜੋਕੇ ਤੋ ਹੁਸੈਨੀਵਾਲਾ ਸਮਾਰਕ ਪਹੁੰਚ ਸ਼ਰਧਾ ਦੇ ਫੁੱਲ ਕੀਤੇ ਭੇਟ, ਸ਼ਹੀਦੀ ਸਮਾਰਕ ਤੇ ਸਵੱਛਤਾ ਮੁਹਿੰਮ ਤਹਿਤ ਕੀਤੀ ਸਫਾਈ

ਐਨ ਸੀ ਸੀ ਵਲੰਟੀਅਰਾ ਨੇ ਸ਼ਹੀਦ ਰਾਜਗੁਰੂ ਦਾ ਮਨਾਇਆ ਜਨਮ ਦਿਹਾੜਾ

ਐਨ ਸੀ ਸੀ ਵਲੰਟੀਅਰਾ ਨੇ ਸ਼ਹੀਦ ਰਾਜਗੁਰੂ ਦਾ ਮਨਾਇਆ ਜਨਮ ਦਿਹਾੜਾ ।

ਗੱਟੀ ਰਾਜੋਕੇ ਤੋ ਹੁਸੈਨੀਵਾਲਾ ਸਮਾਰਕ ਪਹੁੰਚ ਸ਼ਰਧਾ ਦੇ ਫੁੱਲ ਕੀਤੇ ਭੇਟ ।
ਸ਼ਹੀਦੀ ਸਮਾਰਕ ਤੇ ਸਵੱਛਤਾ ਮੁਹਿੰਮ ਤਹਿਤ ਕੀਤੀ ਸਫਾਈ ।

ਫਿਰੋਜ਼ਪੁਰ (24.8.2021) ਦੇਸ਼ ਦੀ ਆਜ਼ਾਦੀ ਦੀ ਖਾਤਰ ਹੱਸ ਹੱਸ ਕੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਮਹਾਨ ਸੁਤੰਤਰਤਾ ਸੈਨਾਨੀ ਸ਼ਿਵ ਰਾਮ ਰਾਜਗੁਰੂ ਦਾ ਜਨਮ ਦਿਹਾੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋਕੇ ਦੇ ਐੱਨ ਸੀ ਸੀ ਯੁਨਿਟ ਵੱਲੋਂ ਪ੍ਰਿੰਸੀਪਲ ਡਾ ਸਤਿੰਦਰ ਸਿੰਘ ਅਤੇ ਦੀ ਅਗਵਾਈ ਵਿਚ ਸ਼ਰਧਾ ਪੂਰਵਕ ਮਨਾਇਆ ਗਿਆ । ਇਸ ਮੌਕੇ 25 ਤੋਂ ਵੱਧ ਵਲੰਟੀਅਰ ਅਤੇ ਅਧਿਆਪਕਾਂ ਨੇ ਸ਼ਹੀਦ ਰਾਜਗੁਰੂ ਦੇ ਸ਼ਹੀਦੀ ਸਥਲ ਹੁਸੈਨੀਵਾਲਾ ਸਮਾਰਕ ਪਹੁੰਚ ਮਹਾਨ ਸ਼ਹੀਦ ਦੇ ਬਲੀਦਾਨ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸਵੱਛਤਾ ਮੁਹਿੰਮ ਤਹਿਤ ਸ਼ਹੀਦੀ ਸਮਾਰਕ ਦੀ ਅਧਿਆਪਕਾਂ ਅਤੇ ਵਲੰਟੀਅਰਾ
ਨੇ ਸਫਾਈ ਵੀ ਕੀਤੀ ।
ਐਨ ਸੀ ਸੀ ਯੂਨਿਟ ਦੇ ਇੰਚਾਰਜ ਅਧਿਆਪਕ ਸੰਦੀਪ ਕੁਮਾਰ ਅਤੇ ਪਰਮਿੰਦਰ ਸਿੰਘ ਸੋਢੀ ਨੇ ਵਲੰਟੀਅਰਜ਼ ਨੂੰ ਸ਼ਹੀਦ ਸ਼ਿਵਰਾਮ ਰਾਜਗੁਰੂ ਦੇ ਜੀਵਨ ਸਬੰਧੀ ਜਾਣਕਾਰੀ ਦਿੰਦਿਆਂ ਉਸ ਨੂੰ ਮਹਾਨ ਕ੍ਰਾਂਤੀਕਾਰੀ , ਦੇਸ਼ ਭਗਤ ਅਤੇ ਅਤੇ ਨੌਜਵਾਨ ਵਰਗ ਲਈ ਪ੍ਰੇਰਨਾ ਸਰੋਤ ਦੱਸਦਿਆਂ ਕਿਹਾ ਕਿ ਸਾਨੂੰ ਅਜਿਹੇ ਮਹਾਨ ਸ਼ਹੀਦਾਂ ਦੇ ਜੀਵਨ ਤੋਂ ਸੇਧ ਲੈ ਕੇ ਦੇਸ਼ ਦੇ ਵਿਕਾਸ ਵਿਚ ਹਰ ਸੰਭਵ ਯੋਗਦਾਨ ਪਾਉਣਾ ਚਾਹੀਦਾ ਹੈ ।

ਐਨ ਸੀ ਸੀ ਵਲੰਟੀਅਰਾ ਨੇ ਸ਼ਹੀਦ ਰਾਜਗੁਰੂ ਦਾ ਮਨਾਇਆ ਜਨਮ ਦਿਹਾੜਾ
ਡਾ ਸਤਿੰਦਰ ਸਿੰਘ ਨੇ ਐਨਐਸਐਸ ਯੂਨਿਟ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਵਿੱਚ ਅਜਿਹੇ ਮਹਾਨ ਦੇਸ਼ ਭਗਤਾਂ ਦੇ ਜੀਵਨ ਤੋਂ ਨੌਜਵਾਨ ਵਰਗ ਨੂੰ ਸੇਧ ਲੈ ਕੇ ਵੱਧਦੀ ਨਸ਼ਾਖੋਰੀ,ਆਰਥਿਕ ਨਾਬਰਾਬਰੀ ਅਤੇ ਵੱਧਦਾ ਜਾਤ ਪਾਤ ਦਾ ਭੇਦਭਾਵ ਵਿੱਚ ਵੱਡਮੁਲਾ ਯੋਗਦਾਨ ਪਾ ਸਕਦਾ ਹੈ।
ਇਸ ਮੌਕੇ ਵਲੰਟੀਅਰਜ਼ ਨੇ ਨਸ਼ਾਖੋਰੀ ਤੋਂ ਦੂਰ ਰਹਿਣ ਅਤੇ ਸ਼ਹੀਦ ਰਾਜਗੁਰੂ ਦੇ ਜੀਵਨ ਤੋ ਸੇਧ ਲੈ ਕੇ ਰਾਸ਼ਟਰ ਪਿਆਰ ਦਾ
ਜਜਬਾ ਰੱਖਣ ਦਾ ਪ੍ਰਣ ਵੀ ਕੀਤਾ ਅਤੇ ਦੇਸ਼ ਭਗਤੀ ਦੇ ਨਾਅਰੇ ਲਗਾ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ।
ਇਸ ਮੌਕੇ ਸਕੂਲ ਅਧਿਆਪਕ ਗੁਰਪਿੰਦਰ ਸਿੰਘ , ਅਰੁਣ ਕੁਮਾਰ , ਪਰਮਿੰਦਰ ਸਿੰਘ ਸੋਢੀ , ਸੰਦੀਪ ਕੁਮਾਰ , ਦਵਿੰਦਰ ਕੁਮਾਰ , ਮਨਦੀਪ ਸਿੰਘ ਅਤੇ ਵਿਸ਼ਾਲ ਕੁਮਾਰ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Check Also
Close
Back to top button