Ferozepur News

ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਯੂਨੀਅਨ ਨੇ   ਕਿਸਾਨਾਂ ਵੱਲੋਂ ਕੀਤੇ ਜਾ ਰਹੇ  ਚੱਕਾ ਜਾਮ  ਦਾ ਕੀਤਾ ਸਮਰਥਨ

ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਯੂਨੀਅਨ ਨੇ   ਕਿਸਾਨਾਂ ਵੱਲੋਂ ਕੀਤੇ ਜਾ ਰਹੇ  ਚੱਕਾ ਜਾਮ  ਦਾ ਕੀਤਾ ਸਮਰਥਨ

ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਯੂਨੀਅਨ ਨੇ   ਕਿਸਾਨਾਂ ਵੱਲੋਂ ਕੀਤੇ ਜਾ ਰਹੇ  ਚੱਕਾ ਜਾਮ  ਦਾ ਕੀਤਾ ਸਮਰਥਨ

ਫ਼ਿਰੋਜ਼ਪੁਰ 06 ਫ਼ਰਵਰੀ  2021 – ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਯੂਨੀਅਨ ਵੱਲੋਂ ਜ਼ਿਲ੍ਹਾ ਕਨਵੀਨਰ ਕ੍ਰਿਸ਼ਨ ਚੰਦ ਜਾਗੋਵਾਲੀਆ, ਰਾਮ ਪ੍ਰਸ਼ਾਦ, ਮਨੋਹਰ ਲਾਲ,ਰਾਕੇਸ਼ ਕੁਮਾਰ ਸ਼ਰਮਾ, ਬਲਵੀਰ ਸਿੰਘ ਕੰਬੋਜ, ਪ੍ਰਵੀਨ ਕੁਮਾਰ ਦੀ ਅਗਵਾਈ ਵਿਚ ਅੱਜ ਕਿਸਾਨਾਂ ਵੱਲੋਂ  ਪੰਜਾਬ ਅੰਦਰ ਕੀਤੇ ਜਾ ਰਹੇ ਚੱਕਾ ਜਾਮ  ਦਾ  ਸਮਰਥਨ ਦਿੰਦੇ ਹੋਏ ਖੇਤੀਬਾੜੀ ਸੁਧਾਰਾਂ ਦੇ ਨਾਂਅ ਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨ ਮਾਰੂ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਦਿੱਲੀ ਮੋਰਚੇ ਦੀ ਹਮਾਇਤ ਕੀਤੀ ਹੈ। ਮਲਾਜਮ ਜਥੇਚਬੰਦੀ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਪੈਦਲ ਮਾਰਚ ਕਰਦੇ ਹੋਏ ਚੂੰਗੀ ਨੰਬਰ 7 ਵਿਖੇ ਦਿੱਤੇ ਜਾ ਰਹੇ ਧਰਨੇ ਵਿਚ ਸ਼ਾਮਲ ਹਏ।

ਇਸ ਮੌਕੇ ਮੁਲਾਜ਼ਮ ਜਥੇਬੰਦੀ ਵੱਲੋ ਕਿਹਾ ਕਿ ਹਰੇਕ ਵਿਅਕਤੀ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕਿਸਾਨੀ ‘ਤੇ ਨਿਰਭਰ ਹੈ। ਖਾਸ ਤੌਰ ਕਿਸਾਨ ਵੱਲੋਂ ਪੈਦਾ ਕੀਤੇ ਅਨਾਜ ਨਾਲ ਸਾਰੇ ਹੀ ਆਪਣਾ ਪੇਟ ਭਰਦੇ ਹਨ। ਉਹਨਾਂ ਕਿਹਾ ਕਿ ਇਸ ਲਈ ਸਭ ਦਾ ਫਰਜ ਬਣਾਦਾ ਹੈ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜੀ ਜਾਏ। ਉਨ੍ਹਾਂ ਕਿਹਾ ਕਿ ਜਦੋਂ ਖੇਤੀ ਕਾਨੂੰਨ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਨੂੰ ਹੀ ਪਸੰਦ ਨਹੀਂ ਤਾਂ ਕੇਂਦਰ ਸਰਕਾਰ ਨੂੰ ਉਹਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਜਥੇਬੰਦੀ ਹਰ ਤਰ੍ਹਾਂ ਨਾਲ ਕਿਸਾਨਾ ਦੇ ਨਾਲ ਖੜੀ ਹੈ ਅਤੇ ਜਦੋ ਤੱਕ ਇਹ ਕਾਲੇ ਕਾਨੂੰਲ ਰੱਦ ਨਹੀ ਕੀਤੇ ਜਾਦੇ ਤਾਂ ਕਿਸਾਨਾ ਵੱਲੋ ਉਲੀਕੇ ਜਾਂਦੇ ਹਰ ਸੰਘਰਸ ਵਿਚ ਸਾਥ ਦਿੰਦੇ ਰਹਿਣਗੇ।

ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਗੁਰਦੇਵ ਸਿੰਘ,ਰਾਜ ਕੁਮਾਰ , ਮਨਿੰਦਰ, ਡੀ.ਸੀ ਦਫ਼ਤਰ ਤੋ ਵਿਲਸਨ,  ਹਰਭਗਵਾਨ ਕੰਬੋਜ, ਪ੍ਰਵੀਨ ਕੁਮਾਰ, ਜਗਤਾਰ ਸਿੰਘ, ਅਜੀਤ ਸਿੰਘ ਸੋਢੀ, ਓਮ ਪ੍ਰਕਾਸ਼ ਰਾਣਾ, ਜਸਵਿੰਦਰ ਸਿੰਘ ਕੜਮਾ, ਬਲਵੀਰ ਸਿੰਘ ਗੋਖੀਵਾਲਾ,  ਮਲਕੀਤ ਚੰਦ ਪਾਸੀ, ਅਸ਼ਵਨੀ ਕੁਮਾਰ ਅਤੇ ਮੁਖਤਿਆਰ ਸਿੰਘ,ਗੁਰਦਾਸ ਮੱਲ,  ਸੁਖਵਿੰਦਰ ਸਿੰਘ, ਲੇਖਰਾਜ ਆਬਕਾਰੀ ਵਿਭਾਗ, ਕੁਲਦੀਪ ਅਤੇ ਡੀ.ਐੱਸ ਅਟਵਾਲ ਸਿੱਖਿਆ ਵਿਭਾਗ, ਅਨੂਪ ਸਿੰਘ, ਕੁਲਦੀਪ, ਭਗਵੰਤ ਸਿੰਘ, ਓਮ ਪ੍ਰਕਾਸ਼ , ਹਰੀ ਰਾਮ,  ਸੋਨੂੰ ਪੁਰੀ, ਰਾਜੇਸ਼ ਕੁਮਾਰ, ਲਾਲਜੀਤ, ਬਿੱਲਾ, ਜਲ ਸਪਲਾਈ ਵਿਭਾਗ ਤੋ ਅਨੂਪ ਸਿੰਘ, ਬੁੂਟਾ ਸਿੰਘ ਅਤੇ  ਪੈਨਸ਼ਨ ਯੂਨੀਅਨ ਦੇ ਆਗੂ ਸ਼ਾਮਲ ਹੋਏ ।

Related Articles

Leave a Reply

Your email address will not be published. Required fields are marked *

Back to top button