Ferozepur News

ਮਿਸ਼ਨ ਕਲੀਨ ਪੰਜਾਬ ਤਹਿਤ ਮੁਲਤਾਨੀ ਗੇਟ ਤੋਂ ਬਾਰਡਰ ਰੋਡ ਲਿੰਕ ਸੜਕ ਦੀ ਕਰਵਾਈ ਗਈ ਮੁਕੰਮਲ ਸਫਾਈ

ਸਫਲਤਾ ਪੂਰਵਕ ਚੱਲ ਰਹੀ ਸਪੈਸ਼ਲ ਸਫਾਈ ਮੁਹਿੰਮ ਦੀ ਅੱਠਵੇਂ ਦਿਨ ਲਿੰਕ ਸੜਕ ਮੁਲਤਾਨੀ ਗੇਟ ਤੋਂ ਸ਼ਹਿਰ ਦੀ ਹਦੂਦ ਤੱਕ ਦੀ ਹੋਈ ਮੁਕੰਮਲ ਸਫਾਈ :- ਈ ਓ ਨਰਿੰਦਰ ਕੁਮਾਰ

ਮਿਸ਼ਨ ਕਲੀਨ ਪੰਜਾਬ ਤਹਿਤ ਮੁਲਤਾਨੀ ਗੇਟ ਤੋਂ ਬਾਰਡਰ ਰੋਡ ਲਿੰਕ ਸੜਕ ਦੀ ਕਰਵਾਈ ਗਈ ਮੁਕੰਮਲ ਸਫਾਈ

ਮਿਸ਼ਨ ਕਲੀਨ ਪੰਜਾਬ ਤਹਿਤ ਮੁਲਤਾਨੀ ਗੇਟ ਤੋਂ ਬਾਰਡਰ ਰੋਡ ਲਿੰਕ ਸੜਕ ਦੀ ਕਰਵਾਈ ਗਈ ਮੁਕੰਮਲ ਸਫਾਈ

ਸਫਲਤਾ ਪੂਰਵਕ ਚੱਲ ਰਹੀ ਸਪੈਸ਼ਲ ਸਫਾਈ ਮੁਹਿੰਮ ਦੀ ਅੱਠਵੇਂ ਦਿਨ ਲਿੰਕ ਸੜਕ ਮੁਲਤਾਨੀ ਗੇਟ ਤੋਂ ਸ਼ਹਿਰ ਦੀ ਹਦੂਦ ਤੱਕ ਦੀ ਹੋਈ ਮੁਕੰਮਲ ਸਫਾਈ :- ਈ ਓ ਨਰਿੰਦਰ ਕੁਮਾਰ

ਫਿਰੋਜ਼ਪੁਰ,  7 ਸਤੰਬਰ, 2026: ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵੱਲੋਂ ਜਾਰੀ ਕੀਤੀਆਂ ਹਿਦਾਇਤਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਅਮਨਦੀਪ ਕੌਰ ਜੀ ਦੀ ਅਗਵਾਈ ਹੇਠ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਲਗਾਤਾਰ ਇੱਕ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਬਣਾਏ ਗਏ ਸ਼ਡਿਊਲ ਅਨੁਸਾਰ ਰੋਜਾਨਾ ਇੱਕ ਏਰੀਏ ਦੀ ਚੋਣ ਕਰਨ ਉਪਰੰਤ ਉਸ ਏਰੀਏ ਨੂੰ ਮੁਕੰਮਲ ਰੂਪ ਵਿੱਚ ਸਾਫ ਕਰਵਾਇਆ ਜਾਂਦਾ ਹੈ ਇਸੇ ਚਲਦੇ ਹੋਏ ਕਾਰਜ ਸਾਧਕ ਅਫਸਰ ਸ਼੍ਰੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਇਸ ਮੁਹਿਮ ਦੇ ਅੱਠਵੇਂ ਦਿਨ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਲਿੰਕ ਸੜਕ ਮੁਲਤਾਨੀ ਗੇਟ ਤੋਂ ਸ਼ਹਿਰ ਦੀ ਹਦੂਦ ਤੱਕ ਦੀ ਸਫਾਈ ਕਰਵਾਈ ਜਾ ਰਹੀ ਹੈ ਅਤੇ ਇਹ ਮੁਹਿੰਮ ਅਗਲੇ ਲਗਾਤਾਰ 2 ਦਿਨ ਹੋਰ ਚੱਲੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਫਿਰੋਜਪੁਰ ਦੇ ਸੁਪਰਡੈਂਟ ਸੁਖਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਅੱਜ ਮੱਖੂ ਗੇਟ ਤੋਂ ਲੈ ਕੇ ਸ਼ਹਿਰ ਦੀ ਹਦੂਦ ਤੱਕ ਆਉਣ ਵਾਲੇ ਸਾਰੇ ਏਰੀਏ ਦੀ ਮੁਕੰਮਲ ਰੂਪ ਵਿੱਚ ਸਫਾਈ, ਗਾਰਬੇਜ਼ ਦੀ ਲਿਫਟਿੰਗ, ਕੱਚਰੇ ਮਲਬੇ ਦੀ ਕੁਲੈਕਸ਼ਨ ਅਤੇ ਲਿਫਟਿੰਗ ਜੀ ਵੀ ਪੀ ਨੂੰ ਹਟਾਉਣਾ, ਇਸ ਏਰੀਏ ਅੰਦਰ ਆ ਰਹੀਆਂ ਝਾੜੀ, ਬੂਟੀਆਂ ਨੂੰ ਹਟਾਉਣਾ ਡਿਵਾਈਡਰਾਂ ਦੀ ਸਫਾਈ ਲੋਕਾਂ ਨੂੰ ਜਾਗਰੂਕ ਕਰਨਾ ਇਸ ਏਰੀਏ ਅੰਦਰ ਮੱਛਰ ਮਾਰਨ ਵਾਲੇ ਦਵਾਈ ਫੋਗਿੰਗ ਆਦਿ ਦੀ ਸਪਰੇਅ ਦਾ ਮੁਕੰਮਲ ਕੰਮ ਕਰਵਾਇਆ ਗਿਆ। ਉਹਨਾਂ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਅਲੱਗ ਅਲੱਗ ਜਿੰਮੇਵਾਰੀ ਕੰਮ ਸੌਂਪਿਆ ਗਿਆ ਹੈ ਇਸ ਸਬੰਧੀ ਉਹਨਾਂ ਦੱਸਿਆ ਕਿ ਜਿਸ ਏਰੀਏ ਦੀ ਸਫਾਈ ਕਰਵਾਈ ਜਾਂਦੀ ਹੈ ਉਸ ਏਰੀਏ ਦੇ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਟੀਮ ਜਿਸ ਵਿੱਚ ਪ੍ਰੋਗਰਾਮ ਕੋਆਰਡੀਨੇਟਰ ਅਤੇ ਮੋਟੀਵੇਟਰ ਸ਼ਾਮਿਲ ਹਨ ਉਹਨਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਸਵੱਛਤਾ ਅਤੇ ਸੋਲਿਡ ਵੇਸਟ ਮੈਨੇਜਮੈਂਟ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਸੁਪਰਡੈਂਟ ਸੁਖਪਾਲ ਸਿੰਘ ਵੱਲੋਂ ਅਤੇ ਸੈਨਟਰੀ ਇੰਸਪੈਕਟਰ ਰੁਸਤਮ ਸ਼ੇਰ ਸੋਡੀ ਵੱਲੋਂ ਸਾਂਝੇ ਤੌਰ ਤੇ ਦੱਸਿਆ ਗਿਆ ਕਿ ਸ਼ਹਿਰ ਵਾਸੀ ਨੂੰ ਅਪੀਲ ਹੈ ਕਿ ਉਹ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਨਗਰ ਕੌਂਸਲ ਨੂੰ ਬਣਦਾ ਸਹਿਯੋਗ ਕਰਨ ਤਾਂ ਜੋ ਸ਼ਹਿਰ ਨੂੰ ਹੋਰ ਵਧੇਰੇ ਸਾਫ ਸੁਥਰਾ ਰੱਖਿਆ ਜਾ ਸਕੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੈਂਟਰੀ ਮੇਟ ਰਾਜ ਕੁਮਾਰ, ਅਮਰ ਭੱਟੀ, ਰਜੇਸ਼ ਕੁਮਾਰ, ਰਾਮ ਚਰਨ, ਪ੍ਰੀਤ, ਰਾਜਾ, ਅਕਬਰ, ਮਹਿੰਦਰ ਸਿੰਘ, ਪ੍ਰੋਗਰਾਮ ਕੋਆਰਡੀਨੇਟਰ ਗੁਰਦੇਵ ਸਿੰਘ, ਸੁਮਨ ਰਾਣੀ, ਸਿਮਰਨਜੀਤ ਸਿੰਘ, ਅਤੇ ਮੋਟੀਵੇਟਰ ਸ਼ੈਲੀ ਚਾਵਲਾ, ਆਂਚਲ, ਸੰਦੀਪ ਕੌਰ,ਅਮਨਦੀਪ ਕੌਰ, ਸ਼ਿਵਮ, ਹਰਜੀਤ ਆਦਿ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button