Ferozepur News

ਫਿਰੋਜ਼ਪੁਰ ਵਿੱਚ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ: 420 ਕਿਲੋ ਸ਼ੱਕੀ ਖਾਧ ਪਦਾਰਥ ਜ਼ਬਤ, 600 ਕਿਲੋ ਮਠਿਆਈ ਤੇ ਖੋਆ ਨਸ਼ਟ

ਫਿਰੋਜ਼ਪੁਰ ਵਿੱਚ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ: 420 ਕਿਲੋ ਸ਼ੱਕੀ ਖਾਧ ਪਦਾਰਥ ਜ਼ਬਤ, 600 ਕਿਲੋ ਮਠਿਆਈ ਤੇ ਖੋਆ ਨਸ਼ਟ
Screenshot

ਫਿਰੋਜ਼ਪੁਰ ਵਿੱਚ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ: 420 ਕਿਲੋ ਸ਼ੱਕੀ ਖਾਧ ਪਦਾਰਥ ਜ਼ਬਤ, 600 ਕਿਲੋ ਮਠਿਆਈ ਤੇ ਖੋਆ ਨਸ਼ਟ

ਫਿਰੋਜ਼ਪੁਰ, 18 ਅਗਸਤ, 2026: ਫੂਡ ਸੇਫਟੀ ਵਿਭਾਗ ਵੱਲੋਂ ਮੱਖੂ ਅਤੇ ਫਿਰੋਜ਼ਪੁਰ ਵਿਖੇ ਵੱਡੀ ਇਨਫੋਰਸਮੈਂਟ ਕਾਰਵਾਈ ਕਰਦਿਆਂ 420 ਕਿਲੋ ਸ਼ੱਕੀ ਖਾਧ ਪਦਾਰਥਾਂ ਖ਼ਿਲਾਫ਼ ਕਾਰਵਾਈ ਕੀਤੀ ਗਈ, ਜਦਕਿ ਲਗਭਗ 600 ਕਿਲੋ ਖੋਆ ਅਤੇ ਮਠਿਆਈਆਂ ਨੂੰ ਮਨੁੱਖੀ ਸਿਹਤ ਲਈ ਸੰਭਾਵਿਤ ਖਤਰੇ ਅਤੇ ਦੁਰਵਰਤੋਂ ਨੂੰ ਰੋਕਣ ਲਈ ਨਸ਼ਟ ਕਰ ਦਿੱਤਾ ਗਿਆ।

ਮੱਖੂ ਵਿਖੇ ਇੱਕ ਬੀਕਾਨੇਰ ਮਠਿਆਈ ਦੀ ਦੁਕਾਨ/ਵਰਕਸ਼ਾਪ ਵਿੱਚ ਵਿਭਾਗ ਦੀ ਟੀਮ ਨੇ ਰਾਜਸਥਾਨ ਤੋਂ ਲਿਆਂਦੇ ਜਾ ਰਹੇ ਸ਼ੱਕੀ ਖੋਏ ਦੇ ਸੈਂਪਲ ਲਏ। ਮੌਕੇ ’ਤੇ ਲਗਭਗ 300 ਕਿਲੋ ਖੋਆ ਬੇਹੱਦ ਗੈਰ-ਸਫ਼ਾਈ ਵਾਲੇ ਹਾਲਾਤਾਂ ਵਿੱਚ ਪਿਆ ਮਿਲਿਆ ਅਤੇ ਇਸ ਵਿੱਚੋਂ ਬਦਬੂ ਆ ਰਹੀ ਸੀ। ਇਸ ਨੂੰ ਮਨੁੱਖੀ ਖਪਤ ਲਈ ਅਯੋਗ ਸਮਝਦਿਆਂ ਨਿਰਧਾਰਤ ਨਿਯਮਾਂ ਅਨੁਸਾਰ ਪੂਰੀ ਮਾਤਰਾ ਨੂੰ ਨਸ਼ਟ/ਨਿਪਟਾਰਾ ਕਰ ਦਿੱਤਾ ਗਿਆ।

ਇਸੇ ਦੌਰਾਨ ਟੀਮ ਨੂੰ ਲਗਭਗ 300 ਕਿਲੋ ਕੀੜਿਆਂ ਤੋਂ ਪ੍ਰਭਾਵਿਤ ਮਠਿਆਈਆਂ, ਜਿਨ੍ਹਾਂ ਵਿੱਚ ਰਸਗੁੱਲੇ ਵੀ ਸ਼ਾਮਲ ਸਨ, ਮਿਲੀਆਂ। ਇਨ੍ਹਾਂ ਨੂੰ ਮਨੁੱਖੀ ਖਪਤ ਤੋਂ ਹਟਾ ਕੇ ਸੰਭਾਵਿਤ ਦੁਰਵਰਤੋਂ ਰੋਕਣ ਲਈ ਨਸ਼ਟ ਕਰ ਦਿੱਤਾ ਗਿਆ।

ਫਿਰੋਜ਼ਪੁਰ ਵਿੱਚ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ: 420 ਕਿਲੋ ਸ਼ੱਕੀ ਖਾਧ ਪਦਾਰਥ ਜ਼ਬਤ, 600 ਕਿਲੋ ਮਠਿਆਈ ਤੇ ਖੋਆ ਨਸ਼ਟ

ਫਿਰੋਜ਼ਪੁਰ ਵਿਖੇ ਬਾਲਾਜੀ ਸਵੀਟਸ ’ਤੇ ਮੋਗਾ ਤੋਂ ਆ ਰਹੀ ਲਗਭਗ 120 ਕਿਲੋ ਪਤੀਸਾ ਸ਼ੱਕ ਦੇ ਆਧਾਰ ’ਤੇ ਹਿਰਾਸਤ/ਸੀਲ ਕਰਕੇ ਇਸ ਦੇ ਸੈਂਪਲ ਲੈਬੋਰੇਟਰੀ ਜਾਂਚ ਲਈ ਭੇਜੇ ਗਏ। ਜਾਂਚ ਦੌਰਾਨ ਸਫ਼ਾਈ ਅਤੇ ਹਾਈਜੀਨ ਸਬੰਧੀ ਕਮੀਆਂ ਵੀ ਸਾਹਮਣੇ ਆਈਆਂ, ਜਿਸ ’ਤੇ ਫੂਡ ਬਿਜ਼ਨਸ ਆਪਰੇਟਰ ਨੂੰ ਸਫ਼ਾਈ ਵਿੱਚ ਸੁਧਾਰ ਕਰਨ ਅਤੇ ਫੂਡ ਸੇਫਟੀ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ।

ਵਿਭਾਗ ਨੇ ਸਪੱਸ਼ਟ ਕੀਤਾ ਕਿ ਖਪਤਕਾਰਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਭਾਗ ਵੱਲੋਂ ਫੂਡ ਬਿਜ਼ਨਸ ਆਪਰੇਟਰਾਂ ਨੂੰ ਫੂਡ ਸੇਫਟੀ ਅਤੇ ਸਫ਼ਾਈ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਗਈ।

ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ FSSAI ਲਾਇਸੰਸਸ਼ੁਦਾ ਜਾਂ ਰਜਿਸਟਰਡ ਫੂਡ ਬਿਜ਼ਨਸ ਤੋਂ ਹੀ ਖਾਧ ਪਦਾਰਥ ਖਰੀਦਣ ਅਤੇ ਕਿਸੇ ਵੀ ਸ਼ੱਕੀ ਜਾਂ ਅਸੁਰੱਖਿਅਤ ਖਾਧ ਪਦਾਰਥ ਦੀ ਜਾਣਕਾਰੀ ਤੁਰੰਤ ਵਿਭਾਗ ਨੂੰ ਦੇਣ।

Related Articles

Leave a Reply

Your email address will not be published. Required fields are marked *

Back to top button