Ferozepur News

10 ਅਗਸਤ ਦੇ ਤਹਿਸੀਲ ਪੱਧਰੇ ਧਰਨੇ ਲਈ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜੱਥਬੰਦੀਆਂ ਦੀ ਮੀਟਿੰਗ ਹੋਈ, ਕਾਰਪੋਰੇਟੋ ਖੇਤੀ ਛੱਡੋ ਅਤੇ ਅਮਰੀਕਾ ਟਰੇਡ ਡੀਲ ਰੱਦ ਕਰਨ ਦੀ ਹੋਵੇਗੀ ਮੰਗ

ਫਿਰੋਜ਼ਪੁਰ 7 ਅਗਸਤ, 2026:

10 ਅਗਸਤ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਤਹਿਸੀਲ ਪੱਧਰੇ ਧਰਨੇ ਦੇਣ ਲਈ ਅੱਜ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਦੀ ਮੀਟਿੰਗ ਫਿਰੋਜ਼ਪੁਰ ਵਿਖ਼ੇ ਹੋਈ | ਜਿਸ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬੀਕੇਯੂ ਸਿੱਧੂਪੁਰ, ਬੀਕੇਯੂ ਪੰਜਾਬ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ, ਬੀਕੇਯੂ ਮਾਲਵਾ ਹੀਰਕੇ, ਬੀਕੇਯੂ ਡਕੌਦਾ ਧਨੇਰ, ਬੀਕੇਯੂ ਮਾਨਸਾ ਅਤੇ ਕੁਲ ਹਿੰਦ ਕਿਸਾਨ ਸਭਾ ਜਥੇਬੰਦੀਆਂ ਸ਼ਾਮਲ ਹੋਈਆਂ | ਜਿਸ ਵਿੱਚ ਫਿਰੋਜ਼ਪੁਰ ਤਹਿਸੀਲ ਅੰਦਰ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ |
. ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਦੇਸ਼ ਦੀਆਂ ਕੇਂਦਰੀ ਟਰੇਡ ਯੂਨੀਅਨ ਵੱਲੋਂ ਕਾਰਪੋਰੇਟੋ ਖੇਤੀ ਛੱਡੋ ਦਾ ਨਾਹਰਾ ਦਿੰਦਿਆਂ ਹੋਇਆ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੀ ਜਾ ਰਹੀ ਟਰੇਡ ਡੀਲ ਰੱਦ ਕਰਨ ਦੀ ਮੰਗ ਕੀਤੀ ਹੈ | ਓਹਨਾ ਕਿਹਾ ਕਿ ਇਹ ਡੀਲ ਭਾਰਤ ਦੇ ਖੇਤੀ ਖੇਤਰ ਦੇ ਨਾਲ ਨਾਲ ਭਾਰਤ ਦੀ ਅਰਥਵਿਵਸਥਾ ਅਤੇ ਪ੍ਰਭੂ ਸੱਤਾ ਲਈ ਵੀ ਗੰਭੀਰ ਖਤਰਾ ਹੈ | ਓਹਨਾ ਕਿਹਾ ਕਿ ਮਜਦੂਰਾਂ ਅਤੇ ਮੁਲਾਜ਼ਮਾਂ ਦੇ ਹੱਕਾ ਨੂੰ ਖੋਂਹਣ ਵਾਲ਼ੇ ਚਾਰ ਲੇਬਰ ਕੋਡ ਤੁਰੰਤ ਖਤਮ ਕੀਤੇ ਜਾਣ |
. ਇਸ ਦੇ ਨਾਲ ਹੀ ਜਥੇਬੰਦੀਆਂ ਨੇ ਜਿਲ੍ਹਾ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਆਬਾਦਕਾਰ ਕਿਸਾਨ ਦੀਆਂ ਜਮੀਨਾ ਖੋਹਣੀਆਂ ਅਤੇ ਲੋਕਾਂ ਦੇ ਘਰ ਢਾਉਣ ਦੀਆਂ ਕਾਰਵਾਈਆ ਤੁਰੰਤ ਰੋਕੀਆਂ ਜਾਣ ਨਹੀਂ ਤਾਂ ਜਥੇਬੰਦੀਆਂ ਸੰਘਰਸ਼ ਲਈ ਮਜਬੂਰ ਹੋਣਗੀਆਂ | ਇਸ ਮੌਕੇ ਅਵਤਾਰ ਸਿੰਘ ਮਹਿਮਾਂ ਦਿਲਬਾਗ ਸਿੰਘ ਸੁਰਸਿੰਘ ਵਾਲਾ ਲਖਵਿੰਦਰ ਸਿੰਘ ਭੁੱਲਰ ਗੁਰਮੀਤ ਸਿੰਘ ਘੋੜੇਚੱਕ ਹਰਦੀਪ ਸਿੰਘ ਕਰਮੁਵਾਲਾ ਪ੍ਰਕਾਸ਼ ਸਿੰਘ ਵਸਤੀ ਕ੍ਰਿਸ਼ਨ ਲਾਲ ਸੁਰਜੀਤ ਬਾਜ਼ੀਦਪੁਰ ਆਦਿ ਸਮੇਤ ਵੱਡੀ ਗਿਣਤੀ ਆਗੂ ਹਾਜਰ ਸਨ |

Related Articles

Leave a Reply

Your email address will not be published. Required fields are marked *

Back to top button