Ferozepur News

ਸ਼ਿਕਾਇਤਾਂ ਤੋਂ ਬਾਅਦ Food Safety Department ਦੀ Blinkit Store ‘ਤੇ ਛਾਪੇਮਾਰੀ

ਮਿਆਦ ਪੁੱਗੇ ਖਾਣ-ਪੀਣ ਦੇ ਸਮਾਨ ਬਰਾਮਦ, ਸਫ਼ਾਈ ਅਤੇ Food Safety ਨਿਯਮਾਂ ਦੀ ਉਲੰਘਣਾ ਬੇਨਕਾਬ

ਸ਼ਿਕਾਇਤਾਂ ਤੋਂ ਬਾਅਦ Food Safety Department ਦੀ Blinkit Store 'ਤੇ ਛਾਪੇਮਾਰੀ

ਸ਼ਿਕਾਇਤਾਂ ਤੋਂ ਬਾਅਦ Food Safety Department ਦੀ Blinkit Store ‘ਤੇ ਛਾਪੇਮਾਰੀ

ਮਿਆਦ ਪੁੱਗੇ ਖਾਣ-ਪੀਣ ਦੇ ਸਮਾਨ ਬਰਾਮਦ, ਸਫ਼ਾਈ ਅਤੇ Food Safety ਨਿਯਮਾਂ ਦੀ ਉਲੰਘਣਾ ਬੇਨਕਾਬ

ਫਿਰੋਜ਼ਪੁਰ: 21-7-2026: ਲਗਾਤਾਰ ਮਿਲ ਰਹੀਆਂ ਲੋਕ ਸ਼ਿਕਾਇਤਾਂ ਦੇ ਆਧਾਰ ‘ਤੇ Food Safety Department ਵੱਲੋਂ ਇੱਕ Blinkit Store ‘ਤੇ ਅਚਾਨਕ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਮਿਆਦ ਪੁੱਗੇ ਖਾਣ-ਪੀਣ ਦੇ ਸਮਾਨ ਦੀ ਸਟੋਰੇਜ, ਗੰਦਗੀ ਅਤੇ Food Safety ਨਿਯਮਾਂ ਦੀਆਂ ਕਈ ਗੰਭੀਰ ਉਲੰਘਣਾਵਾਂ ਸਾਹਮਣੇ ਆਈਆਂ।

Food Safety Officer ਅਭਿਨਵ ਖੋਸਲਾ ਨੇ ਦੱਸਿਆ ਕਿ ਵਿਭਾਗ ਨੂੰ ਉਪਭੋਗਤਾਵਾਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਟੋਰ ਵਿੱਚ ਮਿਆਦ ਪੁੱਗੀ ਬ੍ਰੈੱਡ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਘੱਟ ਕੀਮਤ ‘ਤੇ ਵੇਚਿਆ ਜਾ ਰਿਹਾ ਹੈ। ਇੱਕ ਹਫ਼ਤਾ ਪਹਿਲਾਂ ਵੀ ਇਸੇ ਤਰ੍ਹਾਂ ਦੀ ਸ਼ਿਕਾਇਤ ਮਿਲਣ ‘ਤੇ ਸਟੋਰ ਨੂੰ ਚੇਤਾਵਨੀ ਦੇ ਕੇ ਸਫ਼ਾਈ ਅਤੇ Food Safety ਮਿਆਰ ਸੁਧਾਰਨ ਲਈ ਕਿਹਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਅੱਜ ਦੀ ਜਾਂਚ ਦੌਰਾਨ ਸਟੋਰ ਵਿੱਚ ਵੱਡੀ ਮਾਤਰਾ ਵਿੱਚ Expired Food Items ਮਿਲੇ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਲੈਬੋਰਟਰੀ ਭੇਜੇ ਗਏ ਹਨ।

ਜਾਂਚ ਦੌਰਾਨ Cold Room ਵਿੱਚ ਵੀ ਸਫ਼ਾਈ ਦੀ ਬਹੁਤ ਮਾੜੀ ਹਾਲਤ ਪਾਈ ਗਈ। ਇਸ ਤੋਂ ਇਲਾਵਾ Non-Vegetarian ਅਤੇ Vegetarian ਖਾਣ-ਪੀਣ ਦੀਆਂ ਵਸਤੂਆਂ ਨੂੰ ਇਕੱਠੇ ਸਟੋਰ ਕੀਤਾ ਗਿਆ ਸੀ, ਜੋ ਕਿ Food Safety ਨਿਯਮਾਂ ਦੀ ਉਲੰਘਣਾ ਹੈ ਅਤੇ ਇਸ ਨਾਲ Cross-Contamination ਦਾ ਖਤਰਾ ਵੱਧ ਜਾਂਦਾ ਹੈ।

ਅਭਿਨਵ ਖੋਸਲਾ ਨੇ ਦੱਸਿਆ ਕਿ ਸਟੋਰ ਵੱਲੋਂ ਨਿਯਮਤ Internal Food Safety Audit ਵੀ ਨਹੀਂ ਕੀਤਾ ਜਾ ਰਿਹਾ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ Cold Storage ਦਾ ਦਰਵਾਜ਼ਾ ਪੈਰਾਂ ਨਾਲ ਮਾਰ ਕੇ ਖੋਲ੍ਹਿਆ ਜਾ ਰਿਹਾ ਸੀ, ਜਿਸ ਦੇ ਨਿਸ਼ਾਨ ਸਪੱਸ਼ਟ ਦਿਖਾਈ ਦਿੱਤੇ ਅਤੇ ਇਹ ਖਾਣ-ਪੀਣ ਦੇ ਸਮਾਨ ਦੀ ਗਲਤ ਹੈਂਡਲਿੰਗ ਨੂੰ ਦਰਸਾਉਂਦਾ ਹੈ।

ਵਿਭਾਗ ਵੱਲੋਂ ਸਟੋਰ ਦਾ ਚਲਾਨ ਕਰਕੇ ਖਾਮੀਆਂ ਦੂਰ ਕਰਨ ਲਈ ਆਖ਼ਰੀ ਮੌਕਾ ਦਿੱਤਾ ਗਿਆ ਹੈ। ਲੈਬੋਰਟਰੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Food Safety Officer ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਖਾਣ-ਪੀਣ ਦੀ ਵਸਤੂ ਖਰੀਦਣ ਤੋਂ ਪਹਿਲਾਂ ਉਸ ਦੀ Expiry Date ਜ਼ਰੂਰ ਚੈੱਕ ਕਰਨ ਤਾਂ ਜੋ ਆਪਣੀ ਸਿਹਤ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

Related Articles

Leave a Reply

Your email address will not be published. Required fields are marked *

Back to top button