Ferozepur News

ਏ.ਡੀ.ਸੀ. ਵੱਲੋਂ ਗਰੋਊਨ ਇਮੀਗ੍ਰੇਸ਼ਨ ਸਰਵਿਸਜ਼ ਦਾ ਲਾਇਸੰਸ ਰੱਦ

ਏ.ਡੀ.ਸੀ. ਵੱਲੋਂ ਗਰੋਊਨ ਇਮੀਗ੍ਰੇਸ਼ਨ ਸਰਵਿਸਜ਼ ਦਾ ਲਾਇਸੰਸ ਰੱਦਏ.ਡੀ.ਸੀ. ਵੱਲੋਂ ਗਰੋਊਨ ਇਮੀਗ੍ਰੇਸ਼ਨ ਸਰਵਿਸਜ਼ ਦਾ ਲਾਇਸੰਸ ਰੱਦ

ਫਿਰੋਜ਼ਪੁਰ, 17 ਜੁਲਾਈ 2026: ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਏ.ਡੀ.ਸੀ.) ਫਿਰੋਜ਼ਪੁਰ ਡਾ. ਅਮਨਦੀਪ ਕੌਰ, ਪੀ.ਸੀ.ਐਸ. ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮੱਗਲਿੰਗ ਐਕਟ, 2012 ਅਤੇ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮੱਗਲਿੰਗ ਰੂਲਜ਼, 2013 ਤਹਿਤ ਗਰੋਊਨ ਇਮੀਗ੍ਰੇਸ਼ਨ ਸਰਵਿਸਜ਼ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।

ਏ.ਡੀ.ਸੀ. ਨੇ ਦੱਸਿਆ ਕਿ ਲਾਇਸੰਸ ਧਾਰਕ ਅਸ਼ੀਸ਼ ਕੁਮਾਰ, ਪੁੱਤਰ ਰਾਜੀਵ ਸਿੰਘ ਬਾਵਾ, ਵਾਸੀ ਗੋਲਡਨ ਇਨਕਲੇਵ, ਫੇਜ਼-1, ਫਿਰੋਜ਼ਪੁਰ ਸ਼ਹਿਰ ਨੇ 19 ਮਾਰਚ 2026 ਨੂੰ ਆਪਣਾ ਲਾਇਸੰਸ ਰੱਦ ਕਰਨ ਲਈ ਲਿਖਤੀ ਬੇਨਤੀ ਕੀਤੀ ਸੀ। ਪੁਲਿਸ ਤਸਦੀਕ ਰਿਪੋਰਟ ਪ੍ਰਾਪਤ ਹੋਣ ਉਪਰੰਤ, ਸਬੰਧਤ ਕਾਨੂੰਨੀ ਪ੍ਰਾਵਧਾਨਾਂ ਦੀ ਧਾਰਾ 8(1) ਤਹਿਤ ਪ੍ਰਸ਼ਾਸਨ ਵੱਲੋਂ ਉਸ ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ। ਇਹ ਲਾਇਸੰਸ ਪਹਿਲਾਂ 15 ਮਈ 2026 ਤੱਕ ਵੈਧ ਸੀ।

Related Articles

Leave a Reply

Your email address will not be published. Required fields are marked *

Back to top button