ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਮ੍ਰਿਤਕ ਗੁਰਜੰਟ ਸਿੰਘ ਦੀ ਵਿਧਵਾ ਪਤਨੀ ਅਤੇ ਚਾਰ ਧੀਆਂ ਦੇ ਇਨਸਾਫ਼ ਲਈ ਲੜਾਈ ਲੜਨ ਦਾ ਐਲਾਨ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਮ੍ਰਿਤਕ ਗੁਰਜੰਟ ਸਿੰਘ ਦੀ ਵਿਧਵਾ ਪਤਨੀ ਅਤੇ ਚਾਰ ਧੀਆਂ ਦੇ ਇਨਸਾਫ਼ ਲਈ ਲੜਾਈ ਲੜਨ ਦਾ ਐਲਾਨ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਮਿਰਤਕ ਗੁਰਜੰਟ ਸਿੰਘ ਦੇ ਇਨਸਾਫ਼ ਲਈ ਸ਼ਾਂਤਮਈ ਧਰਨਾ ਦੇ ਰਹਿ ਪਰਿਵਾਰ ਅਤੇ ਕਿਸਾਨਾਂ ਨੂੰ ਕੁੱਟ ਕੇ ਭਜਾਓਣ ਵਾਲਿਆਂ ਖਿਲਾਫ ਡੇਢ ਦਰਜਨ ਜਥੇਬੰਦੀਆਂ ਹੋਈਆਂ ਕੱਠੀਆਂ, ਗੁਰਜੰਟ ਸਿੰਘ ਦੀ ਵਿਧਵਾ ਪਤਨੀ ਅਤੇ ਚਾਰ ਧੀਆਂ ਦੇ ਇਨਸਾਫ਼ ਲਈ ਲੜਾਈ ਲੜਨ ਦਾ ਐਲਾਨ
ਫਿਰੋਜ਼ਪੁਰ 4 ਜੁਲਾਈ, 2026: ਬੀਤੇ ਸਮੇ ਕਸਬਾ ਮਮਦੋਟ ਵਿੱਚ ਖੁਦਕੁਸ਼ੀ ਕਰ ਗਏ ਕਿਸਾਨ ਗੁਰਜੰਟ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦੁਵਾਉਣ ਲਈ ਅਤੇ ਉਸਦੀ ਮਾਲਕੀ ਦੁਕਾਨਾਂ ਦਾ ਕਬਜ਼ਾ ਵਾਪਸ ਲੈਣ ਲਈ ਮਿਰਤਕ ਦਾ ਪਰਿਵਾਰ ਅਤੇ ਬੀਕੇਯੂ ਕਾਦੀਆ ਵੱਲੋਂ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਸੀ | ਜਿਸ ਉੱਪਰ ਇਕ ਅਖੌਤੀ ਕਿਸਾਨ ਆਗੂ ਅਤੇ ਗੁੰਡਿਆਂ ਵੱਲੋਂ ਹਮਲਾ ਕਰਕੇ ਜਬਰੀ ਧਰਨਾ ਚੁਕਵਾਇਆ ਗਿਆ | ਜਿਸਦੇ ਰੋਸ ਵੱਜੋਂ ਅੱਜ ਫਿਰੋਜ਼ਪੁਰ ਦੀਆਂ ਡੇਢ ਦਰਜਨ ਜਥੇਬੰਦੀਆਂ ਇਕੱਠੀਆਂ ਹੋਈਆਂ |
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਰਨਲ ਗੁਰਮੀਤ ਸਿੰਘ ਮਹਿਮਾਂ ਨੇ ਦੱਸਿਆ ਕੀ ਮਿਰਤਕ ਗੁਰਜੰਟ ਸਿੰਘ ਬਸਤੀ ਪਠਾਣਾ ਵਾਸੀ ਮਮਦੋਟ, ਆਪਣੀ ਦੁਕਾਨ ਦਾ ਕਬਜ਼ਾ ਵਾਪਿਸ ਲੈਣ ਲਈ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜ ਰਿਹਾ ਸੀ। ਸਿਸਟਮ ਦੀ ਬੇਰੁਖੀ ਤੇ ਨਿਰਾਸ਼ਾ ਕਾਰਨ ਉਸਨੇ ਆਤਮ-ਹੱਤਿਆ ਕਰ ਲਈ। ਉਹ ਚਾਰ ਧੀਆਂ ਦਾ ਪਿਓ ਸੀ। ਗੁਰਜੰਟ ਦੀ ਮੌਤ ਤੋਂ ਬਾਅਦ ਉਸਦੀ ਪਤਨੀ, ਚਾਰ ਨਾਬਾਲਗ ਧੀਆਂ ਤੇ ਪਰਿਵਾਰ ਪਿਛਲੇ 2 ਮਹੀਨੇ ਤੋਂ ਦੁਕਾਨਾਂ ਅੱਗੇ ਧਰਨੇ ‘ਤੇ ਬੈਠੇ ਸਨ ਅਤੇ ਮੰਗ ਕਰ ਰਹਿ ਸਨ ਕਿ ਗੁਰਜੰਟ ਦੀ ਮੌਤ ਦਾ ਇਨਸਾਫ ਤੇ ਦੁਕਾਨਾਂ ਦਾ ਕਬਜ਼ਾ ਵਾਪਿਸ ਦੁਵਾਇਆ ਜਾਵੇ | ਪਰ ਬੀਤੀ 25 ਜੂਨ 2026 ਨੂੰ ਇਕ ਅਖੌਤੀ ਕਿਸਾਨ ਆਗੂ ਦੀ ਅਗਵਾਈ ਹੇਠ 15-20 ਹਥਿਆਰਬੰਦ ਗੁੰਡਿਆਂ ਨੇ ਸ਼ਾਂਤਮਈ ਧਰਨੇ ‘ਤੇ ਕਿਰਪਾਨਾਂ, ਡਾਂਗਾਂ ਤੇ ਸੋਟਿਆਂ ਨਾਲ ਹਮਲਾ ਕਰ ਦਿੱਤਾ। ਗੁਰਜੰਟ ਸਿੰਘ ਦੀ ਵਿਧਵਾ, ਉਸਦੀਆਂ ਨਾਬਾਲਗ ਧੀਆਂ ਤੇ ਹੋਰ ਲੋਕਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਜਿਸ ਵਿੱਚ ਔਰਤਾਂ-ਮਰਦ ਫੱਟੜ ਹੋਏ। ਜ਼ਖਮੀਆਂ ਨੂੰ ਧਰਨੇ ਤੋਂ ਜ਼ਬਰਦਸਤੀ ਭਜਾ ਦਿੱਤਾ ਗਿਆ। ਇਹ ਸਿੱਧੇ ਤੌਰ ‘ਤੇ ਸੰਵਿਧਾਨਕ ਹੱਕਾਂ, ਜਮਹੂਰੀ ਕਦਰਾਂ-ਕੀਮਤਾਂ ਤੇ ਮਨੁੱਖਤਾ ‘ਤੇ ਹਮਲਾ ਹੈ।
ਅੱਜ ਇਕੱਤਰ ਹੋਈਆਂ ਜਥੇਬੰਦੀਆਂ ਨੇ ਗੁਰਜੰਟ ਸਿੰਘ ਦੀ ਵਿਧਵਾ ਪਤਨੀ ਅਤੇ ਚਾਰ ਧੀਆਂ ਨੂੰ ਇਨਸਾਫ਼ ਦੁਵਾਉਣ ਅਤੇ ਧਰਨੇ ਉੱਪਰ ਹਮਲਾ ਕਰਨ ਵਾਲਿਆਂ ਉੱਪਰ ਕਾਰਵਾਈ ਕਰਵਾਉਣ ਲਈ ਸੰਘਰਸ਼ ਦਾ ਐਲਾਨ ਕੀਤਾ | ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬੀਕੇਯੂ ਕਾਦੀਆ ਬੀਕੇਯੂ ਮਾਨਸਾ ਬੀਕੇਯੂ ਮਾਲਵਾ(ਹੀਰਕੇ) ਮਿਸਲ ਸਤਲੁਜ, ਕਿਸਾਨ ਸੰਘਰਸ਼ ਕਮੇਟੀ ਬੀਕੇਯੂ ਡਾਕੌਦਾ ਬੁਰਜਗਿਲ, ਕਿਸਾਨ ਸਟੂਡੈਂਟ ਯੂਨੀਅਨ ਬੀਕੇਯੂ ਸਿੱਧੂਪੁਰ ਸਰਪੰਚ ਯੂਨੀਅਨ ਪੰਜਾਬ, ਡੀ ਟੀ ਐਫ਼ ਫਿਰੋਜ਼ਪੁਰ ਬੀਕੇਯੂ ਬੰਬ ਬੀਕੇਯੂ ਸਿੱਧੂਪੁਰ ( ਡੱਲੇਵਾਲ ) ਆਦਿ ਜਥੇਬੰਦੀਆਂ ਹਾਜਰ ਸਨ |





