Ferozepur News

ਨਗਰ ਕੌਂਸਲ ਗੁਰੂਹਰਸਹਾਏ ਅਤੇ ਨਗਰ ਪੰਚਾਇਤ ਮਮਦੋਟ ਚੋਣਾਂ ਲਈ ਚੋਣ ਆਬਜ਼ਰਵਰ ਨਿਯੁਕਤ

ਆਬਜ਼ਰਵਰ ਚੋਣਾਂ ਸਬੰਧੀ ਹੋ ਰਹੀ ਹਰ ਕਾਰਵਾਈ ਤੇ ਰੱਖਣਗੇ ਪੂਰੀ ਨਜ਼ਰ  

ਨਗਰ ਕੌਂਸਲ ਗੁਰੂਹਰਸਹਾਏ ਅਤੇ ਨਗਰ ਪੰਚਾਇਤ ਮਮਦੋਟ ਚੋਣਾਂ ਲਈ ਚੋਣ ਆਬਜ਼ਰਵਰ ਨਿਯੁਕਤ
•        ਆਬਜ਼ਰਵਰ ਚੋਣਾਂ ਸਬੰਧੀ ਹੋ ਰਹੀ ਹਰ ਕਾਰਵਾਈ ਤੇ ਰੱਖਣਗੇ ਪੂਰੀ ਨਜ਼ਰ

ਫ਼ਿਰੋਜ਼ਪੁਰ, 25 ਜੂਨ 2026:          ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 5 ਜੁਲਾਈ 2026 ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਗੁਰੂਹਰਸਹਾਏ ਅਤੇ ਨਗਰ ਪੰਚਾਇਤ ਮਮਦੋਟ ਦੀਆਂ ਚੋਣਾਂ ਨੂੰ ਨਿਰਪੱਖ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ੍ਰੀ ਸੰਦੀਪ ਹੰਸ ਆਈ.ਏ.ਐਸ ਨੂੰ ਚੋਣ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ । ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕ੍ਰਿਸ਼ਨਾ ਪਾਲਾ ਰਾਜਪੂਤ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਗੁਰੂਹਰਸਹਾਏ ਤੇ ਨਗਰ ਪੰਚਾਇਤ ਮਮਦੋਟ ਦੀਆਂ ਚੋਣਾਂ ਨੂੰ ਸੁਰੱਖਿਤ ਅਤੇ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਉਕਤ ਚੋਣ ਆਬਜ਼ਰਵਰ ਨਿਯਕੁਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣ ਆਬਜ਼ਰਵਰ ਵੱਲੋਂ ਚੋਣਾਂ ਸਬੰਧੀ ਹੋ ਰਹੀ ਹਰ ਕਾਰਵਾਈ ਤੇ ਪੂਰੀ ਨਜ਼ਰ ਰੱਖੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਾਰੀਆਂ ਪ੍ਰਕ੍ਰਿਆਵਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਹੀ ਹੋ ਰਹੀਆਂ ਹੋਣ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਚੋਣਾਂ ਸਬੰਧੀ ਕੋਈ ਸ਼ਿਕਾਇਤ ਜਾਂ ਕੋਈ ਦਿੱਕਤ ਹੋਵੇ ਤਾਂ ਉਹ ਚੋਣ ਆਬਜ਼ਰਵਰ ਸ੍ਰੀ ਸੰਦੀਪ ਹੰਸ ਆਈ.ਏ.ਐਸ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ 82889-83998 ਤੇ ਸੰਪਰਕ ਕਰ ਸਕਦੇ ਹਨ। ਚੋਣਾਂ ਦੌਰਾਨ ਇਨ੍ਹਾਂ ਨੂੰ ਮਿਲਣ ਦਾ ਸਥਾਨ ਸਰਕਟ ਹਾਊਸ ਫਿਰੋਜ਼ਪੁਰ ਹੋਵੇਗਾ।

Related Articles

Leave a Reply

Your email address will not be published. Required fields are marked *

Back to top button