ਡਾ. ਸੁਰਜੀਤ ਭਦੌੜ ਫ਼ਿਰੋਜ਼ਪੁਰ ਵੇਰਕਾ ਮਿਲਕ ਪਲਾਂਟ ਜਨਰਲ ਮੈਨੇਜਰ ਨਿਯੁਕਤ

ਡਾ. ਸੁਰਜੀਤ ਭਦੌੜ ਫ਼ਿਰੋਜ਼ਪੁਰ ਵੇਰਕਾ ਮਿਲਕ ਪਲਾਂਟ ਜਨਰਲ ਮੈਨੇਜਰ ਨਿਯੁਕਤ
ਫ਼ਿਰੋਜ਼ਪੁਰ ਜੂਨ, 24, 2026: )ਸਹਿਕਾਰਤਾ ਵਿਭਾਗ ਪੰਜਾਬ ਦੇ ਅਧੀਨ ਆਉਂਦੇ ਮਿਲਕਫੈੱਡ ਦੇ ਸੀਨੀਅਰ ਅਧਿਕਾਰੀ ਡਾ. ਸੁਰਜੀਤ ਭਦੌੜ ਨੂੰ ਸਰਕਾਰ ਨੇ ਫਿਰੋਜ਼ਪੁਰ ਦੇ ਵੇਰਕਾ ਮਿਲਕ ਪਲਾਂਟ ਦਾ ਨਵਾਂ ਜਨਰਲ ਮੈਨੇਜਰ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਖੇਤੀਬਾਣੀ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਕਾਲਜ ਦੇ ਪੁਰਾਣੇ ਵਿਦਿਆਰਥੀ ਡਾ. ਸੁਰਜੀਤ ਸਿੰਘ ਭਦੌੜ ਵੇਰਕਾ ਕੈਟਲ ਫੀਡ ਪਲਾਂਟ ਤੇ ਫਰੋਜ਼ਨ ਸੀਮਨ ਸਟੇਸ਼ਨ ਖੰਨਾ ਤੋ ਤਬਦੀਲ ਹੋ ਕੇ ਆਏ ਹਨ ।
ਡਾ. ਸੁਰਜੀਤ ਸਿੰਘ ਭਦੌੜ ਕੋਲ ਸਹਿਕਾਰਤਾ ਵਿਭਾਗ ਦੇ ਤਹਿਤ ਚੱਲ ਰਹੇ ਵੇਰਕਾ ਮਿਲਕ ਪਲਾਂਟਾਂ’ਚ ਉੱਚ ਅਹੁਦਿਆਂ ਤੇ ਕੰਮ ਕਰਨ ਦਾ ੨੦ ਸਾਲਾਂ ਤੋਂ ਵੱਧ ਸਮੇਂ ਦਾ ਤਜਰਬਾ ਹੈ। ਇਸ ਤੋਂ ਪਹਿਲਾ ਡਾ ਭਦੌੜ ਲੁਧਿਆਣਾ, ਪਟਿਆਲਾ, ਜਲੰਧਰ, ਸੰਗਰੂਰ ਅਤੇ ਖੰਨਾ ਦੇ ਜਨਰਲ ਮੈਨੇਜਰ ਵਜੋਂ ਸੇਵਾਵਾਂ ਦੇ ਚੁੱਕੇ ਹਨ। ਵੈਟਨਰੀ ਸਾਇੰਸ ‘ਚ ਗ੍ਰੈਜੂਏਸ਼ਨ ਤੋਂ ਇਲਾਵਾ ਡਾ. ਭਦੌੜ ਐਮਬੀਏ ਅਤੇ ਜਰਨਲਿਜ਼ਮ ‘ਚ ਪੋਸਟ ਗ੍ਰੇਜੂਏਸ਼ਨ ਡਿਗਰੀ ਧਾਰਕ ਹਨ। ਸਹਿਕਾਰਤਾ ਵਿਭਾਗ ‘ਚ ਸੇਵਾਵਾਂ ਤੋਂ ਪਹਿਲਾ ਉਹ ਲੰਬਾ ਸਮਾਂ ਪੱਤਰਕਾਰਤਾ ਦੇ ਖੇਤਰ ਵਿੱਚ ਸਰਗਰਮ ਰਹੇ। ਉਹ ਹੁਣ ਵੀ ਪੰਜਾਬੀ ਸਾਹਿਤਕ ਤੇ ਸੱਭਿਆਚਾਰਕ ਖੇਤਰ ਨਾਲ ਲਗਾਤਾਰ ਜੁੜੇ ਹੋਏ ਹਨ। ਸਹਿਕਾਰਤਾ ਵਿਭਾਗ ਦੇ ਆਪਣੇ ਤਜਰਬੇ ਦੇ ਆਧਾਰਤ ਉਨਾ ਦੀ ਇੱਕ ਮੌਲਿਕ ਪੁਸਤ ‘ਘਾਲ ਖਾਏ ਕਿਛੁ ਹਬਹੁ ਦੇਇ ਵੀ’ ਪ੍ਰਕਾਸ਼ਿਤ ਹੋ ਚੁੱਕੀ ਹੈ। ਉਹਨਾਂ ਮਿਲਕ ਪਲਾਂਟ ਫਿਰੋਜ਼ਪੁਰ ਵਿਖੇ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਫਿਰੋਜ਼ਪੁਰ ਮਿਲਕ ਪਲਾਂਟ ਨਾਲ ਸਬੰਧੰਤ ਖੇਤਰ ‘ਚ ਡੇਅਰੀ ਕਿਸਾਨਾਂ ਦੇ ਸਰਬਪੱਖੀ ਵਿਕਾਸ ਦੇ ਨਾਲ ਉਪਭੋਗਤਾਵਾਂ ਨੂੰ ਉੱਚ ਗੁਣਵੱਤਾ ਵਾਲੇ ਦੁੱਧ ਪਦਾਰਥ ਉਪਲਬਧ ਕਰਵਾਉਣਾ ਉਹਨਾਂ ਦੀ ਪ੍ਰਮੁੱਖਤਾ ਰਹੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਡੇਅਰੀ ਵਿਕਾਸ ਨੂੰ ਬੁਲੰਦੀਆਂ ਤੱਕ ਲੈਕੇ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਿਲਕਫੈੱਡ ਪੰਜਾਬ ਕਾਰਜਸ਼ੀਲ ਹੈ ਅਤੇ ਪੰਜਾਬ ਸਰਕਾਰ ਦੀਆਂ ਡੇਅਰੀ ਫਾਰਮਿੰਗ ਅਤੇ ਵਿਕਾਸ ਸਕੀਮਾਂ ਨੂੰ ਪਿੰਡ ਪਿੰਡ ਪੱਧਰ ਤੱਕ ਪਹੁੰਚਾਉਣ ਦੇ ਉਪਰਾਲੇ ਕਰਨਾ ਉਹਨਾਂ ਦੀ ਪ੍ਰਮੁੱਖਤਾ ਰਹੇਗੀ ।
ਫੋਟੋ ਕੈਪਸ਼ਨ : ਵੇਰਕਾ ਮਿਲਕ ਪਲਾਂਟ, ਫਿਰੋਜ਼ਪੁਰ ਦੇ ਜਨਰਲ ਮੈਨੇਜਰ ਵਜੋਂ ਅਹੁਦਾ ਸੰਭਾਲਣ ਮੌਕੇ ਦਿਖਾਈ ਦੇ ਰਹੇ ਡਾ. ਸੁਰਜੀਤ ਸਿੰਘ ਭਦੌੜ।





