ਏ ਡੀ ਸੀ (ਜਨਰਲ) ਫਿਰੋਜ਼ਪੁਰ ਵੱਲੋਂ ਨਗਰ ਕੌਂਸਲ ਫਿਰੋਜ਼ਪੁਰ ਅਤੇ ਨਗਰ ਕੌਂਸਲ ਤਲਵੰਡੀ ਭਾਈ ਵਿਖੇ ਕੀਤੀ ਗਈ ਵਿਜ਼ਿਟ
ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਅਮਨਦੀਪ ਕੌਰ ਵੱਲੋਂ ਅਚਨਚੇਤ ਕੀਤੀ ਗਈ ਚੈਕਿੰਗ

ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਅਮਨਦੀਪ ਕੌਰ ਵੱਲੋਂ ਅਚਨਚੇਤ ਕੀਤੀ ਗਈ ਚੈਕਿੰਗ
ਏ ਡੀ ਸੀ (ਜਨਰਲ) ਫਿਰੋਜ਼ਪੁਰ ਵੱਲੋਂ ਨਗਰ ਕੌਂਸਲ ਫਿਰੋਜ਼ਪੁਰ ਅਤੇ ਨਗਰ ਕੌਂਸਲ ਤਲਵੰਡੀ ਭਾਈ ਵਿਖੇ ਕੀਤੀ ਗਈ ਵਿਜ਼ਿਟ
ਫਿਰੋਜ਼ਪੁਰ ਸ਼ਹਿਰ ਅਤੇ ਤਲਵੰਡੀ ਭਾਈ ਸ਼ਹਿਰ ਦੀ ਜਾਂਚ ਦਾ ਕੀਤਾ ਦੌਰਾ :-
ਏ ਡੀ ਸੀ ਡਾ: ਅਮਨਦੀਪ ਕੌਰ
ਫਿਰੋਜ਼ਪੁਰ, 23-6-2026: ਮਾਨਯੋਗ ਸਥਾਨਕ ਸਰਕਾਰ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਵੱਲੋਂ ਚਲਾਏ ਜਾ ਰਹੇ ਮਿਸ਼ਨ ਕਲੀਨ ਪੰਜਾਬ ਮੁਹਿੰਮ ਤਹਿਤ ਪੰਜਾਬ ਦੇ ਸਮੂਹ ਸ਼ਹਿਰਾਂ ਵਿੱਚ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਉਹ ਆਪਣੇ ਆਪਣੇ ਸ਼ਹਿਰਾਂ ਅੰਦਰ ਸਵੇਰੇ 7 ਵਜ਼ੇ ਤੋਂ ਲੈ ਕੇ 8 ਵਜ਼ੇ ਤੱਕ ਸਫਾਈ ਸਬੰਧੀ ਅਤੇ ਹੋਰ ਵੱਖ-ਵੱਖ ਪਹਿਲੂਆਂ ਤੇ ਜਾਂਚ ਵਿਜ਼ਿਟ ਕਰਨਗੇ ਇਸ ਦੇ ਚਲਦੇ ਹੀ ਫਿਰੋਜ਼ਪੁਰ ਜ਼ਿਲ੍ਹਾ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਅਮਨਦੀਪ ਕੌਰ ਵੱਲੋਂ ਅੱਜ ਅਚਨਚੇਤ ਨਗਰ ਕੌਂਸਲ ਫਿਰੋਜ਼ਪੁਰ ਅਤੇ ਨਗਰ ਕੌਂਸਲ ਤਲਵੰਡੀ ਭਾਈ ਵਿਖੇ ਜਾਂਚ ਵਿਜ਼ਿਟ ਕੀਤੀ ਗਈ ਇਸ ਮੌਕੇ ਤੇ ਨਗਰ ਕੌਂਸਲ ਫਿਰੋਜ਼ਪੁਰ ਦੇ ਕਾਰਜ ਸਾਧਕ ਅਫਸਰ ਸ਼੍ਰੀਮਤੀ ਪੂਨਮ ਭਟਨਾਗਰ ਅਤੇ ਸੁਪਰਡੈਂਟ ਸੁਖਪਾਲ ਸਿੰਘ ਵੱਲੋਂ ਮੌਕੇ ਤੇ ਦੱਸਿਆ ਗਿਆ ਕਿ ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਅੰਦਰ ਸਫਾਈ ਦੇ ਕੰਮ ਨੂੰ ਵਿਸ਼ੇਸ਼ ਪਹਿਲ ਦਿੱਤੀ ਜਾ ਰਹੀ ਹੈ। ਜਿਸ ਦੇ ਚਲਦੇ ਹੋਏ ਅੱਜ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਜਨਰਲ ਫਿਰੋਜ਼ਪੁਰ ਡਾਕਟਰ ਅਮਨਦੀਪ ਕੌਰ ਵੱਲੋਂ ਸਵੇਰੇ 7 ਵਜੇ ਦੇ ਕਰੀਬ ਫਿਰੋਜ਼ਪੁਰ ਦੇ ਮਾਲ ਰੋਡ ਅਤੇ ਨੇੜੇ ਅਗਰਸੈਨ ਚੌਂਕ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ, ਅਤੇ ਐਮ ਸੀ ਪਾਰਕ ਦਾ ਦੌਰਾ ਕੀਤਾ ਗਿਆ ਇਸ ਤਹਿਤ ਉਹਨਾਂ ਨੇ ਸਵੀਪਿੰਗ, ਡੋਰ ਟੂ ਡੋਰ ਕੁਲੇਕਸ਼ਨ, ਸੈਗਰੀਗੇਸ਼ਨ, ਗਿੱਲੇ ਕੱਚਰੇ ਤੋਂ ਖਾਦ ਤਿਆਰ ਕਰਨਾ ਸੁੱਕੇ ਕੱਚਰੇ ਨੂੰ ਰੀਸਾਈਕਲਿੰਗ ਕਰਨਾ ਐਮ ਆਰ ਐਫ ਬੇਲਿੰਗ ਮਸ਼ੀਨ ਹਾਰਟੀਕਲਚਰ, ਵੈਟ ਵੇਸਟ ਸ਼ਰੈਡਰ ਫਟਕਾ ਮਸ਼ੀਨ ਆਦਿ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਇਸ ਸਬੰਧੀ ਇਹਨਾਂ ਕੰਮਾਂ ਨੂੰ ਹੋਰ ਸੰਚਾਰੂ ਢੰਗ ਨਾਲ ਚਲਾਉਣ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ। ਉਹਨਾਂ ਦੱਸਿਆ ਕਿ ਨਗਰ ਕੌਂਸਲ ਦੇ ਪਾਰਕ ਵਿਖੇ ਵਿਜ਼ਿਟ ਤੋਂ ਬਾਅਦ ਉਹਨਾਂ ਨੇ ਇਸ ਪਾਰਕ ਨੂੰ ਹੋਰ ਵਧੇਰੇ ਸਾਫ ਸੁਥਰਾ ਅਤੇ ਸੁੰਦਰ ਬਣਾਉਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਇਸ ਉਪਰੰਤ ਏ ਡੀ ਸੀ ਡਾ: ਅਮਨਦੀਪ ਕੌਰ ਵੱਲੋਂ ਨਗਰ ਕੌਂਸਲ ਤਲਵੰਡੀ ਭਾਈ ਵਿਖੇ ਵਿਜ਼ਿਟ ਕੀਤੀ ਤਲਵੰਡੀ ਭਾਈ ਸ਼ਹਿਰ ਦੇ ਵੱਖ-ਵੱਖ ਏਰੀਆ ਅੰਦਰ ਸਫਾਈ, ਸੀਵਰੇਜ਼ ,ਸੜਕਾਂ, ਗਲੀਆਂ ਆਦਿ ਦੇ ਕੰਮਾਂ ਦੀ ਜਾਂਚ ਕੀਤੀ ਅਤੇ ਤਲਵੰਡੀ ਭਾਈ ਦੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਦੌਰਾ ਕੀਤਾ ਉਹਨਾਂ ਨੇ ਇਸ ਪਲਾਂਟ ਦੇ ਦੌਰੇ ਕਰਦੇ ਹੋਏ ਨਗਰ ਕੌਂਸਲ ਤਲਵੰਡੀ ਭਾਈ ਦੇ ਸੰਬੰਧਿਤ ਅਧਿਕਾਰੀਆਂ ਦੀ ਪ੍ਰਸ਼ੰਸ਼ਾ ਵੀ ਕੀਤੀ ਕਿਉਂ ਜੋ ਤਲਵੰਡੀ ਭਾਈ ਦੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਅੰਦਰ ਬਹੁਤ ਵਧੀਆ ਤਰੀਕੇ ਨਾਲ ਗਾਰਬੇਜ਼ ਦੀ ਮੈਨੇਜਮੈਂਟ ਦੇ ਪ੍ਰਬੰਧ ਕੀਤੇ ਜਾ ਰਹੇ ਸਨ। ਉਹਨਾਂ ਨੇ ਤਲਵੰਡੀ ਭਾਈ ਦੇ ਇਸ ਕੰਮ ਦੀ ਪ੍ਰਸ਼ੰਸ਼ਾ ਕਰਦੇ ਹੋਏ ਦੱਸਿਆ ਕਿ ਤਲਵੰਡੀ ਭਾਈ ਸ਼ਹਿਰ ਦੇ ਲਗਭਗ ਰੋਜ਼ਾਨਾ 5 ਟਨ ਕੱਚਰੇ ਨੂੰ ਇੱਕੋ ਛੱਤ ਥੱਲੇ ਇੱਕੋ ਸਮੇਂ ਨਿਪਟਾਰਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਗਿੱਲੇ ਕੱਚਰੇ ਤੋਂ ਖਾਦ ਅਤੇ ਰੀਸਾਈਕਲਿੰਗ ਮਟੀਰੀਅਲ ਤੋਂ ਇਲਾਵਾ ਸੋਲਿਡ ਵੇਸਟ ਮੈਨੇਜਮੈਂਟ ਸਬੰਧੀ ਮਸ਼ੀਨਰੀ ਨੂੰ ਵੀ ਜਾਂਚਿਆ ਇਸ ਮੌਕੇ ਤੇ ਕਾਰਜ ਸਾਧਕ ਅਫਸਰ ਸ਼੍ਰੀ ਜਗਦੀਸ਼ ਗਰਗ, ਸੁਪਰਡੈਂਟ ਸੈਨੀਟੇਸ਼ਨ ਸੁਖਪਾਲ ਸਿੰਘ, ਸੈਨਟਰੀ ਇੰਸਪੈਕਟਰ ਸ਼੍ਰੀ ਰੁਸਤਮ ਸੋਢੀ , ਸੁਰੇਸ਼ ਕੁਮਾਰ ਪ੍ਰੋਗਰਾਮ ਕੋਆਰਡੀਨੇਟਰ ਸਿਮਰਨਜੀਤ ਸਿੰਘ, ਗੁਰਦੇਵ ਸਿੰਘ, ਬਲਰਾਜ ਸਿੰਘ ਤੋਂ ਇਲਾਵਾ ਦੋਨੋਂ ਨਗਰ ਕੌਂਸਲ ਦੇ ਸੰਬੰਧਿਤ ਅਧਿਕਾਰੀ ਕਰਮਚਾਰੀ ਵੀ ਮੌਜੂਦ ਸਨ।




