Ferozepur News

ਭਾਰੀ ਤੂਫ਼ਾਨ ਨਾਲ ਆਂਸਲ ਦੇ ਵੇਅਰਹਾਊਸ ਗੋਦਾਮਾਂ ਦੀਆਂ ਛੱਤਾਂ ਦਾ ਨੁਕਸਾਨ

ਖੁਸ਼ਕਿਸਮਤੀ ਨਾਲ ਅੰਦਰ ਪਿਆ ਸਟਾਕ ਰਿਹਾ ਸੁਰੱਖਿਅਤ, ਮੁਰੰਮਤ ਦਾ ਕੰਮ ਸ਼ੁਰੂ

ਭਾਰੀ ਤੂਫ਼ਾਨ ਨਾਲ ਆਂਸਲ ਦੇ ਵੇਅਰਹਾਊਸ ਗੋਦਾਮਾਂ ਦੀਆਂ ਛੱਤਾਂ ਦਾ ਨੁਕਸਾਨ

 

ਭਾਰੀ ਤੂਫ਼ਾਨ ਨਾਲ ਆਂਸਲ ਦੇ ਵੇਅਰਹਾਊਸ ਗੋਦਾਮਾਂ ਦੀਆਂ ਛੱਤਾਂ ਦਾ ਨੁਕਸਾਨ

ਫਿਰੋਜ਼ਪੁਰ, 30 ਮਈ 2026 : ਇਲਾਕੇ ਵਿੱਚ ਆਏ ਭਾਰੀ ਤੂਫ਼ਾਨ ਅਤੇ ਤੇਜ਼ ਝੱਖੜ ਕਾਰਨ ਪਿੰਡ ਆਂਸਲ ਵਿਖੇ ਸਥਿਤ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੂੰ ਕਿਰਾਏ ’ਤੇ ਦਿੱਤੇ ਗਏ ਗੋਦਾਮਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜੇਸ਼ ਕੁਮਾਰ ਐਂਡ ਆਦਰਸ਼ ਦੀ ਮਲਕੀਅਤ ਵਾਲੇ ਇਨ੍ਹਾਂ ਗੋਦਾਮਾਂ ਦੀਆਂ ਛੱਤਾਂ ਤੂਫ਼ਾਨ ਦੌਰਾਨ ਉੱਡ ਗਈਆਂ, ਜਿਸ ਕਾਰਨ ਲਗਭਗ 5 ਤੋਂ 6 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ।

ਗੋਦਾਮ ਦੇ ਮੈਨੇਜਰ ਪ੍ਰੇਮ ਕੁਮਾਰ ਅਤੇ ਮਨੋਹਰ ਲਾਲ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਗੋਦਾਮਾਂ ਦੇ ਢਾਂਚੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਖੁਸ਼ਕਿਸਮਤੀ ਨਾਲ ਗੋਦਾਮਾਂ ਅੰ

ਪਿਆ ਅਨਾਜ ਅਤੇ ਹੋਰ ਸਟਾਕ ਸੁਰੱਖਿਅਤ ਰਿਹਾ, ਜਿਸ ਨਾਲ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ।

ਉਨ੍ਹਾਂ ਦੱਸਿਆ ਕਿ ਗੋਦਾਮ ਮਾਲਕਾਂ ਵੱਲੋਂ ਤੁਰੰਤ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਤਾਂ ਜੋ ਗੋਦਾਮਾਂ ਵਿੱਚ ਪਏ ਸਟਾਕ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ। ਇਲਾਕੇ ਵਿੱਚ ਆਏ ਇਸ ਤੂਫ਼ਾਨ ਕਾਰਨ ਕਈ ਹੋਰ ਥਾਵਾਂ ’ਤੇ ਵੀ ਨੁਕਸਾਨ ਦੀਆਂ ਖ਼ਬਰਾਂ ਮਿਲੀਆਂ ਹਨ।

 

Related Articles

Leave a Reply

Your email address will not be published. Required fields are marked *

Back to top button