Ferozepur News

ਕਿਸਾਨਾਂ ਦੀ ਕਣਕ ਦੀ ਖਰੀਦ ਬਿਨਾਂ ਸ਼ਰਤ ਖਰੀਦ ਏਜੰਸੀਆਂ ਤੋਂ ਤੁਰੰਤ ਸ਼ੁਰੂ ਕਰਾਵਾਏ ਮਾਨ ਸਰਕਾਰ

ਹਲਾਤਾਂ ਦੇ ਮਾਰੇ ਕਿਸਾਨਾਂ ਨੂੰ ਨਾ ਹੋਣਾ ਪਵੇ ਮੰਡੀਆਂ ਵਿੱਚ ਖੱਜਲ ਖੁਆਰ-----ਸਭਰਾ,ਬਾਠ ਤੇ ਫੱਤੇ ਵਾਲਾ

ਕਿਸਾਨਾਂ ਦੀ ਕਣਕ ਦੀ ਖਰੀਦ ਬਿਨਾਂ ਸ਼ਰਤ ਖਰੀਦ ਏਜੰਸੀਆਂ ਤੋਂ ਤੁਰੰਤ ਸ਼ੁਰੂ ਕਰਾਵਾਏ ਮਾਨ ਸਰਕਾਰ

ਕਿਸਾਨਾਂ ਦੀ ਕਣਕ ਦੀ ਖਰੀਦ ਬਿਨਾਂ ਸ਼ਰਤ ਖਰੀਦ ਏਜੰਸੀਆਂ ਤੋਂ ਤੁਰੰਤ ਸ਼ੁਰੂ ਕਰਾਵਾਏ ਮਾਨ ਸਰਕਾਰ

ਹਲਾਤਾਂ ਦੇ ਮਾਰੇ ਕਿਸਾਨਾਂ ਨੂੰ ਨਾ ਹੋਣਾ ਪਵੇ ਮੰਡੀਆਂ ਵਿੱਚ ਖੱਜਲ ਖੁਆਰ—–ਸਭਰਾ,ਬਾਠ ਤੇ ਫੱਤੇ ਵਾਲਾ

12/4/26—–ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲਾ ਫਿਰੋਜਪੁਰ ਦੇ ਇੰਚਾਰਜ ਤੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜਿਲਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਜਿਲਾ ਸਕੱਤਰ ਡਾ ਗੁਰਮੇਲ ਸਿੰਘ ਫੱਤੇ ਵਾਲਾ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਬੇ ਮੌਸਮੀ ਬਰਸਾਤ ਤੇ ਗੜੇਮਾਰੀ ਕਰਕੇ ਜਿੱਥੇ ਪੂਰੇ ਪੰਜਾਬ ਵਿੱਚ ਕਣਕ ਸਬਜੀਆਂ,ਚਾਰਾ, ਮੱਕੀ ਆਦਿ ਫਸਲਾਂ ਦਾ 50 ਤੋਂ 100% ਤੱਕ ਕਈਆਂ ਥਾਵਾਂ ਤੇ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਹੜਾਂ ਦੇ ਨਾਲ ਅੱਧੇ ਪੰਜਾਬ ਦੀ 2025 ਵਿੱਚ ਤਬਾਹੀ ਹੋਈ ਹੈ, ਹਾਲਾਤਾਂ ਦੇ ਮਾਰੇ ਕਿਸਾਨ ਕਰਜੇ ਦੇ ਬੋਝ ਹੇਠ ਦੱਬੇ ਹੋਏ ਹਨ।ਹੁਣ ਹਾੜੀ ਦੀ ਕਣਕ ਦੀ ਫਸਲ ਬਿਲਕੁਲ ਪੱਕ ਕੇ ਤਿਆਰ ਖੜੀ ਹੈ। ਬੇ ਮੌਸਮੀ ਬਰਸਾਤ ਕਰਕੇ ਕਣਕ ਦੇ ਦਾਣਿਆਂ ਉੱਤੇ ਕਾਫੀ ਪ੍ਰਭਾਵ ਪਿਆ ਹੈ ।ਜਿਸ ਨਾਲ ਇਸ ਵਾਰ ਕਣਕ ਦੀ ਕੁਆਲਿਟੀ ਵਿੱਚ ਫਰਕ ਪੈਣ ਤੇ ਝਾੜ ਘੱਟ ਨਿਕਲਣ ਦੀ ਕਿਸਾਨਾਂ ਨੂੰ ਪਹਿਲਾਂ ਹੀ ਚਿੰਤਾ ਸਤਾ ਰਹੀ ਹੈ। ਇੱਕ ਅਪ੍ਰੈਲ ਤੋਂ ਕਣਕ ਦੀ ਖਰੀਦ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਅਜੇ ਤੱਕ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਨਹੀਂ ਕਰ ਸਕੀ ।ਸਾਡੀ ਜ਼ੋਰਦਾਰ ਮੰਗ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਬੇ ਮੌਸਮੀ ਬਰਸਾਤ ਤੇ ਗੜੇਮਾਰੀ ਕਰਕੇ ਫਸਲਾਂ ਦੇ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਵੇ।ਕਣਕ ਦੀ ਖ਼ਰੀਦ ਬਿਨਾਂ ਸ਼ਰਤ ਜਾਂ ਬਿਨਾਂ ਕੁਆਲਿਟੀ ਕੱਟ ਲਾਏ ਖਰੀਦ ਏਜੰਸੀਆਂ ਤੋਂ ਤੁਰੰਤ ਖਰੀਦ ਸ਼ੁਰੂ ਕਰਵਾਏ ਤੇ ਮੰਡੀਆਂ ਵਿੱਚ ਬਾਰਦਾਨਾ ਮੁਹਈਆ ਕਰਵਾਏ ਤਾਂ ਜੋ ਨਿਰਵਿਘਨ ਕਿਸਾਨਾਂ ਦੀ ਕਣਕ ਦੀ ਖਰੀਦ ਹੋ ਸਕੇ ਤੇ ਕਿਸਾਨ ਖੱਜਲ ਖੁਆਰੀ ਤੋਂ ਬਚ ਸਕਣ। ਕਣਕ ਦੀ ਖਰੀਦ ਕਰਕੇ ਕਿਸਾਨਾਂ ਨੂੰ ਪੈਸੇ ਨਾਲੋ-ਨਾਲ ਖਾਤਿਆਂ ਵਿਚ ਪਾਏ ਜਾਣ।ਜੇਕਰ ਖਰੀਦ ਸ਼ੁਰੂ ਨਹੀਂ ਹੁੰਦੀ ਤਾਂ ਜਥੇਬੰਦੀ ਵੱਲੋਂ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।ਕਿਸਾਨ ਭਰਾਵਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਕਣਕ ਨੂੰ ਪੂਰੀ ਤਰ੍ਹਾਂ ਸਕਾ ਕੇ ਹੀ ਵਢਾਇਆ ਜਾਵੇ ।

Related Articles

Leave a Reply

Your email address will not be published. Required fields are marked *

Back to top button