ਮਯੰਕ ਫਾਊਂਡੇਸ਼ਨ ਵੱਲੋਂ ਸਾਲਾਨਾ ਜਨਰਲ ਮੀਟਿੰਗ ‘ਸੰਕਲਪ’ ਦਾ ਆਯੋਜਨ, ਪ੍ਰਤਿਭਾ ਸਕਾਲਰਸ਼ਿਪ ਪ੍ਰੋਗਰਾਮ ਦਾ ਪੋਸਟਰ ਅਤੇ ਸਾਲਾਨਾ ਕੈਲੰਡਰ ਜਾਰੀ
Mayank Foundation Organises Annual General Meeting “SANKALP”; Releases Pratibha Scholarship Poster and Annual Calendar

ਮਯੰਕ ਫਾਊਂਡੇਸ਼ਨ ਵੱਲੋਂ ਸਾਲਾਨਾ ਜਨਰਲ ਮੀਟਿੰਗ ‘ਸੰਕਲਪ’ ਦਾ ਆਯੋਜਨ, ਪ੍ਰਤਿਭਾ ਸਕਾਲਰਸ਼ਿਪ ਪ੍ਰੋਗਰਾਮ ਦਾ ਪੋਸਟਰ ਅਤੇ ਸਾਲਾਨਾ ਕੈਲੰਡਰ ਜਾਰੀ
ਫਿਰੋਜ਼ਪੁਰ, 4 ਜੂਨ, 2026: ਮਯੰਕ ਫਾਊਂਡੇਸ਼ਨ ਦੀ ਸਾਲਾਨਾ ਜਨਰਲ ਮੀਟਿੰਗ ‘ਸੰਕਲਪ’ ਦਾ ਆਯੋਜਨ ਸੰਸਥਾ ਦੇ ਪ੍ਰਧਾਨ ਡਾ. ਅਨਿਰੁੱਧ ਗੁਪਤਾ ਦੀ ਅਗਵਾਈ ਹੇਠ ਸਫਲਤਾਪੂਰਵਕ ਕੀਤਾ ਗਿਆ। ਮੀਟਿੰਗ ਦੌਰਾਨ ਸੰਸਥਾ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਸਮਾਜ ਸੇਵਾ, ਸਿੱਖਿਆ, ਵਾਤਾਵਰਣ ਸੰਭਾਲ ਅਤੇ ਸੜਕ ਸੁਰੱਖਿਆ ਨਾਲ ਸੰਬੰਧਿਤ ਆਉਣ ਵਾਲੀਆਂ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ਪ੍ਰਤਿਭਾ ਗਰਲਜ਼ ਸਕਾਲਰਸ਼ਿਪ ਪ੍ਰੋਗਰਾਮ-2026 ਦੇ ਪੋਸਟਰ ਅਤੇ ਸਾਲ 2026-27 ਦੇ ਸਾਲਾਨਾ ਗਤੀਵਿਧੀ ਕੈਲੰਡਰ ਦਾ ਵਿਧੀਵਤ ਲੋਕ ਅਰਪਣ ਕੀਤਾ ਗਿਆ। ਸੰਸਥਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਸਾਲ ਉੱਚ ਸਿੱਖਿਆ ਹਾਸਲ ਕਰ ਰਹੀਆਂ 39 ਹੋਣਹਾਰ ਵਿਦਿਆਰਥਣਾਂ ਨੂੰ ਕੁੱਲ 3.90 ਲੱਖ ਰੁਪਏ ਦੀਆਂ ਸਕਾਲਰਸ਼ਿਪਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਮਯੰਕ ਫਾਊਂਡੇਸ਼ਨ ਦੇ ਜਨਰਲ ਸਕੱਤਰ ਸ਼੍ਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਾਲ 2026-2028 ਲਈ ਨਵੀਂ ਕਾਰਜਕਾਰਨੀ ਕਮੇਟੀ ਦੀ ਚੋਣ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਆਉਣ ਵਾਲੇ ਸਮੇਂ ਵਿੱਚ ਵੀ ਸਮਾਜਿਕ ਭਲਾਈ, ਯੁਵਾ ਸਸ਼ਕਤੀਕਰਨ, ਵਾਤਾਵਰਣ ਸੰਰੱਖਣ ਅਤੇ ਸੜਕ ਸੁਰੱਖਿਆ ਦੇ ਖੇਤਰ ਵਿੱਚ ਸਰਗਰਮ ਭੂਮਿਕਾ ਨਿਭਾਉਂਦੀ ਰਹੇਗੀ।
ਉਨ੍ਹਾਂ ਦੱਸਿਆ ਕਿ ਸਾਲ ਭਰ ਦੌਰਾਨ ਕਈ ਮਹੱਤਵਪੂਰਨ ਪ੍ਰੋਜੈਕਟ ਅਤੇ ਪ੍ਰੋਗਰਾਮ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੌਧਾਰੋਪਣ ਪ੍ਰੋਜੈਕਟ (5 ਜੂਨ), ਸੰਤੋਸ਼ ਸੇਵਾ ਕੁੰਜ ਵਿਖੇ ਸਮਰ ਕੈਂਪ (8-18 ਜੂਨ), ਖੂਨਦਾਨ ਕੈਂਪ (14 ਜੂਨ), ਅੰਤਰਰਾਸ਼ਟਰੀ ਯੋਗ ਦਿਵਸ (21 ਜੂਨ), ਪ੍ਰਤਿਭਾ ਸਕਾਲਰਸ਼ਿਪ ਟੈਸਟ (28 ਜੂਨ), ਪ੍ਰਤਿਭਾ ਸਕਾਲਰਸ਼ਿਪ ਸਨਮਾਨ ਸਮਾਰੋਹ (19 ਜੁਲਾਈ), ਪੌਧਾਰੋਪਣ ਮੁਹਿੰਮ (ਜੁਲਾਈ-ਅਗਸਤ), ਮੁਫ਼ਤ ਪ੍ਰਤਿਭਾ ਕੋਚਿੰਗ ਕਲਾਸਾਂ (10 ਅਗਸਤ), ਟ੍ਰੈਫਿਕ ਜਾਗਰੂਕਤਾ ਸੈਮੀਨਾਰ, ਆਜ਼ਾਦੀ ਦਿਵਸ ਸਮਾਰੋਹ, ਅਮਨ ਸੇਤੀਆ ਮੈਮੋਰੀਅਲ ਕੈਂਸਰ ਜਾਗਰੂਕਤਾ ਦਿਵਸ, ਸੜਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ, ‘ਯੇਹ ਦਿਵਾਲੀ ਹੈਲਮੈਟ ਵਾਲੀ’ ਮੁਹਿੰਮ, ਵਰਲਡ ਡੇ ਆਫ਼ ਰਿਮੈਂਬਰੈਂਸ, ਮਯੰਕ ਸ਼ਰਮਾ ਮੈਮੋਰੀਅਲ ਸਪੋਰਟਸ ਐਕਸੀਲੈਂਸ ਅਵਾਰਡ, ਰਿਫਲੈਕਟਰ ਪੇਸਟਿੰਗ ਮੁਹਿੰਮ, 9ਵੀਂ ਮਯੰਕ ਸ਼ਰਮਾ ਮੈਮੋਰੀਅਲ ਬੈਡਮਿੰਟਨ ਚੈਂਪੀਅਨਸ਼ਿਪ, ਰਾਸ਼ਟਰੀ ਸੜਕ ਸੁਰੱਖਿਆ ਮਹੀਨਾ, ਗਣਤੰਤਰ ਦਿਵਸ ਸਮਾਰੋਹ, ‘ਇੱਕ ਸ਼ਾਮ ਮਯੰਕ ਕੇ ਨਾਮ’, ਰਾਸ਼ਟਰੀ ਵਿਗਿਆਨ ਦਿਵਸ ਅਤੇ ਸਾਈਕਲ ਰੈਲੀ ਸ਼ਾਮਲ ਹਨ।
ਆਪਣੇ ਸੰਬੋਧਨ ਦੌਰਾਨ ਡਾ. ਅਨਿਰੁੱਧ ਗੁਪਤਾ ਨੇ ਸੰਸਥਾ ਦੇ ਮੈਂਬਰਾਂ ਅਤੇ ਸੇਵਾਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਯੰਕ ਫਾਊਂਡੇਸ਼ਨ ਦਾ ਮੁੱਖ ਉਦੇਸ਼ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣਾ ਅਤੇ ਨੌਜਵਾਨਾਂ ਨੂੰ ਸੇਵਾ, ਸਿੱਖਿਆ ਅਤੇ ਵਾਤਾਵਰਣ ਸੁਰੱਖਿਆ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਆਉਣ ਵਾਲੇ ਪ੍ਰੋਜੈਕਟਾਂ ਨੂੰ ਸਫਲ ਬਣਾਉਣ ਲਈ ਸਾਂਝੇ ਯਤਨਾਂ ਦਾ ਸੱਦਾ ਦਿੱਤਾ।
ਮੀਟਿੰਗ ਦਾ ਸਮਾਪਨ ਸਮਾਜ ਸੇਵਾ ਅਤੇ ਲੋਕ ਭਲਾਈ ਲਈ ਨਿਰੰਤਰ ਕੰਮ ਕਰਨ ਦੇ ਨਵੇਂ ਸੰਕਲਪ ਨਾਲ ਕੀਤਾ ਗਿਆ।
Mayank Foundation Organises Annual General Meeting “SANKALP”; Releases Pratibha Scholarship Poster and Annual Calendar
Ferozepur, June 4, 2026: Mayank Foundation successfully organised its Annual General Meeting, “SANKALP,” under the presidentship of Dr. Anirudh Gupta. The meeting witnessed enthusiastic participation from members who reviewed the Foundation’s achievements and discussed future initiatives in the fields of education, environment, social welfare, and road safety.
On the occasion, the Foundation officially released the poster of the Pratibha Girls Scholarship Programme 2026 and unveiled the Annual Activity Calendar for 2026-27. The Foundation announced that scholarships worth ₹3.90 lakh will be awarded to 39 meritorious girls pursuing higher education under the Pratibha Scholarship Programme.
Informing the members, Mr. Rakesh Kumar, General Secretary, Mayank Foundation, stated that the Executive Committee for the term 2026-2028 was also elected during the meeting. He reiterated the Foundation’s commitment towards community development, youth empowerment, environmental conservation, and road safety awareness.
He further shared that a series of impactful activities and projects will be undertaken throughout the year, including:
- World Environment Day Plantation Project – 5 June 2026
- Summer Camp at Santosh Sewa Kunj – 8-18 June 2026
- Blood Donation Camp – 14 June 2026
- International Yoga Day – 21 June 2026
- Pratibha Scholarship Test – 28 June 2026
- Pratibha Scholarship Award Function – 19 July 2026
- Plantation Campaign – July & August 2026
- 5th Pratibha Free Coaching Classes at Santosh Sewa Kunj – 10 August 2026
- Traffic Awareness Seminar – 14 August 2026
- Independence Day Celebration – 15 August 2026
- Aman Setia Memorial Cancer Awareness Day – 31 August 2026
- Road Safety Awareness Seminars – 12 September, 10 October and 14 November 2026
- “Yeh Diwali Helmet Wali” Campaign – October/November 2026
- World Day of Remembrance – 15 November 2026
- Mayank Sharma Memorial Sports Excellence Award – 22 November 2026
- Reflector Pasting Campaign – December 2026
- 9th Mayank Sharma Memorial Badminton Championship – 25-27 December 2026
- National Road Safety Month – January 2027
- Republic Day Celebration – 26 January 2027
- “Ek Sham Mayank Ke Naam” – February 2027
- National Science Day – 28 February 2027
- Cycle Rally – 23 March 2027
Addressing the gathering, Dr. Anirudh Gupta appreciated the dedication of the Foundation’s members and volunteers and emphasized the importance of collective efforts in creating a socially responsible, environmentally conscious, and healthier society.
The meeting concluded with a renewed pledge to continue serving the community and implementing meaningful initiatives for public welfare in the coming year.





