Ferozepur News

ਐਸ ਬੀ ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਸੱਤ ਰੋਜ਼ਾ ਐਨ.ਐਸ. ਐਸ. ਕੈਂਪ ਸੁਰੂ 

ਐਸ ਬੀ ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਸੱਤ ਰੋਜ਼ਾ ਐਨ.ਐਸ. ਐਸ. ਕੈਂਪ ਸੁਰੂ 
ਐਸ ਬੀ ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਸੱਤ ਰੋਜ਼ਾ ਐਨ.ਐਸ. ਐਸ. ਕੈਂਪ ਸੁਰੂ
ਫ਼ਿਰੋਜ਼ਪੁਰ, 10 ਮਾਰਚ 2026: ਸਥਾਨਿਕ ਐਸ ਬੀ ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੂਰ ਵਿਖੇ ਡਾਇਰੈਕਟਰ ਯੂਥ ਸਰਵਿਸਿਜ਼ ਚੰਡੀਗੜ੍ਹ ,ਮਿਨਿਸਟ੍ਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ ਆਫ ਇੰਡੀਆ ਅਤੇ ਮਾਣਯੋਗ ਵਾਈਸ ਚਾਂਸਲਰ ਡਾ ਸੁਰੇਸ਼ ਕੁਮਾਰ ਸ਼ਰਮਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ  ਐਨ.ਐਸ. ਐਸ.  ਦਾ ਸੱਤ ਰੋਜ਼ਾ ਕੈਂਪ ਸੁਰੂ ਹੋਇਆ, ਜਿਸਦਾ ਮੁੱਖ ਉਦੇਸ਼ ਸਮਾਜਿਕ ਬੁਰਾਈਆਂ ਜਿਵੇਂ ਦਹੇਜ ਪ੍ਰਥਾ, ਨਸ਼ਾਖੋਰੀ, ਛੁਆਛਾਤ , ਬਾਲ ਵਿਆਹ , ਭਰੂਣ ਹੱਤਿਆ, ਭ੍ਰਿਸ਼ਟਾਚਾਰ, ਆਦਿ ਵਾਰੇ ਵਲੂਟੀਅਰਾਂ ਨੂੰ ਜਾਗਰੂਕ ਕਰਨਾ ਹੈ ।
ਕੈਂਪਸ ਰਜਿਸਟਰਾਰ ਡਾ ਗਜ਼ਲਪ੍ਰੀਤ ਅਰਨੇਜਾ ਨੇ ਵਲੰਟੀਅਰਾਂ ਦੇ ਰੂਬਰੂ ਹੁੰਦਿਆਂ ਕਿਹਾ ਉਹ ਸਮਾਜਿਕ ਬੁਰਾਈਆਂ ਨੂੰ ਜੜੋਂ ਖਤਮ ਕਰਨ ਦਾ ਤਹੀਆ ਕਰਨ ਤੇ ਆਪਣੇ ਸਮਾਜ ਦੀ ਨਵੀਂ ਸਿਰਜਣਾ ਕਰਨਾ ਵਿੱਚ ਸਹਾਈ ਹੋਣ । ਓਹਨਾ ਕਿਹਾ ਕਿ ਇਹ ਸੱਤ ਰੋਜ਼ਾ ਕੈਂਪ ਉਹਨਾਂ ਉਹਨਾਂ ਦੀ ਸਖਸ਼ੀਅਤ ਨਿਖਾਰਨ ਲਈ ਵਧੀਆ ਮੌਕਾ ਹੈ ।
       ਇਸ ਮੌਕੇ ਐਡਵੋਕੇਟ ਮੋਨਿਕਾ ਯਾਦਵ ਵੱਲੋਂ ਦਹੇਜ ਪ੍ਰਥਾ (ਇੱਕ ਸਮਾਜਿਕ ਬੁਰਾਈ) ਤੇ ਇਕ ਸਾਰਥਿਕ ਸਪੀਚ ਦਿੱਤੀ ਗਈ । ਓਹਨਾ ਦਹੇਜ ਪ੍ਰਥਾ ਦੇ ਆਮ ਪਰਿਵਾਰਾਂ ਤੇ ਪੈਂਦੇ ਵਿੱਤੀ ਬੋਜ ਤੇ ਉਹਦੇ ਮਾੜੇ ਪ੍ਰਭਾਵਾਂ ਵਾਰੇ ਵਿਸਥਾਰ ਸਹਿਤ ਚਰਚਾ ਕੀਤੀ ।ਇਸ ਮੌਕੇ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ ਬੋਹੜ ਸਿੰਘ ਤੋਂ ਇਲਾਵਾ, ਐਨ ਐਸ ਐੱਸ ਪ੍ਰੋਗਰਾਮ ਆਫੀਸਰ ਗੁਰਜੀਵਨ ਸਿੰਘ , ਰਾਹੁਲ ਚੋਪੜਾ, ਜਸਵੀਰ ਚੰਦ ,ਅਤੇ ਪੀ ਆਰ ਓ ਯਸ਼ਪਾਲ ਤੇ ਗੁਰਪ੍ਰੀਤ ਸਿੰਘ ਲੈਬ ਸੁਪਰਡੈਂਟ ਆਦਿ ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button