Ferozepur News

ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਵਿਖੇ 92ਵੀਂ ਸਲਾਨਾ ਅਥਲੈਟਿਕਸ ਮੀਟ ਦਾ ਆਯੋਜਨ, ਮੁੱਖ ਮਹਿਮਾਨ ਵਜੋਂ  ਭੂਪਿੰਦਰ ਸਿੰਘ, ਐਸ.ਐਸ.ਪੀ. ਫ਼ਿਰੋਜ਼ਪੁਰ ਅਤੇ  ਗੁਰਦੀਪ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਫ਼ਿਰੋਜ਼ਪੁਰ ਪਹੁੰਚੇ

ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਵਿਖੇ 92ਵੀਂ ਸਲਾਨਾ ਅਥਲੈਟਿਕਸ ਮੀਟ ਦਾ ਆਯੋਜਨ, ਮੁੱਖ ਮਹਿਮਾਨ ਵਜੋਂ  ਭੂਪਿੰਦਰ ਸਿੰਘ, ਐਸ.ਐਸ.ਪੀ. ਫ਼ਿਰੋਜ਼ਪੁਰ ਅਤੇ  ਗੁਰਦੀਪ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਫ਼ਿਰੋਜ਼ਪੁਰ ਪਹੁੰਚੇ

ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਵਿਖੇ 92ਵੀਂ ਸਲਾਨਾ ਅਥਲੈਟਿਕਸ ਮੀਟ ਦਾ ਆਯੋਜਨ, ਮੁੱਖ ਮਹਿਮਾਨ ਵਜੋਂ  ਭੂਪਿੰਦਰ ਸਿੰਘ, ਐਸ.ਐਸ.ਪੀ. ਫ਼ਿਰੋਜ਼ਪੁਰ ਅਤੇ  ਗੁਰਦੀਪ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਫ਼ਿਰੋਜ਼ਪੁਰ ਪਹੁੰਚੇ

ਫਿਰੋਜ਼ਪੁਰ,, 27-2-2026: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ, ਜੋ ਕਿ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਸੰਬੰਧਿਤ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ, ਇਹ ਸੰਸਥਾ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇ ਆਸ਼ੀਰਵਾਦ, ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਜੀ ਦੇ ਯੋਗ ਮਾਰਗਦਰਸ਼ਨ, ਸਕੱਤਰ ਐਡਵੋਕੇਟ ਅਜੈ ਕੁਮਾਰ ਬੱਤਾ ਅਤੇ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਦੀ ਸਫ਼ਲ ਕਾਰਗੁਜਾਰੀ ਸਦਕਾ ਨਿਰੰਤਰ ਤਰੱਕੀ ਦੀਆਂ ਰਾਹਾਂ ’ਤੇ ਅਗਰਸਰ ਹੈ। ਇਸੇ ਕੜੀ ਤਹਿਤ ਕਾਲਜ ਵਿਚ 92ਵੀਂ ਸਲਾਨਾ ਅਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਵੇਰ ਦੇ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਡਾ. ਅਗਨੀਜ ਢਿੱਲੋਂ (ਚੇਅਰਪਰਸਨ), ਸ਼੍ਰੀ ਇਕਬਾਲ ਸਿੰਘ ਢਿੱਲੋਂ, ਸ਼੍ਰੀ ਬਰੂਨੋ ਢਿੱਲੋਂ ਅਤੇ ਦੇਵ ਸਮਾਜ ਕਾਲਜ ਮੈਨੇਜਮੈਂਟ ਫਿਰੋਜਪੁਰ ਦੇ ਮੈਂਬਰਾਨ ਐਡਵੋਕੇਟ ਅਜੇ ਬੱਤਾ (ਸਕੱਤਰ), ਡਾ. ਸੁਨੀਤਾ ਰੰਗਬੁੱਲਾ, ਮੈਡਮ ਪ੍ਰਿਤਪਾਲ ਕੌਰ ਅਤੇ ਡਾ. ਰਾਜਵਿੰਦਰ ਕੌਰ, ਪ੍ਰਿੰਸੀਪਲ, ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ, ਫਿਰੋਜ਼ਪੁਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਅਤੇ ਕਾਲਜ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨਾਂ ਦਾ ਗੁਲਦਸਤਿਆਂ, ਫੁਲਕਾਰੀ ਅਤੇ ਮੋਮੈਂਟੋ ਭੇਂਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਸਵਾਗਤੀ ਗੀਤ ਦਾ ਗਾਇਣ ਕਰਕੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ।

ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਆਪਣੇ ਸੰਬੋਧਨ ਵਿਚ ਖੇਡਾਂ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਸਰੀਰਕ ਕਸਰਤ ਅਤੇ ਖੇਡਾਂ ਸਿਹਤ ਲਈ ਬਹੁਤ ਜ਼ਰੂਰੀ ਹਨ ਅਤੇ ਵਿਦਿਆਰਥਣਾਂ ਨੂੰ ਖੇਡਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਮੁੱਖ ਮਹਿਮਾਨ ਡਾ. ਅਗਨੀਜ ਢਿੱਲੋਂ ਨੇ ਕਿਹਾ ਕਿ ਦੇਵ ਸਮਾਜ ਸੰਸਥਾ ਇੱਕ ਪਰਿਵਾਰ ਵਾਂਗ ਹੈ ਜੋ ਵਿਦਿਆਰਥਣਾਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਸਦਾ ਤਤਪਰ ਰਹੀ ਹੈ। ਖੇਡਾਂ ਸਾਡੇ ਅੰਦਰ ਸਮੂਹਿਕ ਭਾਵਨਾ ਪੈਦਾ ਕਰਦੀਆਂ ਹਨ ਅਤੇ ਜੀਵਨ ਵਿਚ ਉਤਸ਼ਾਹ ਨਾਲ ਅੱਗੇ ਵਧਣਾ ਸਿਖਾਉਂਦੀਆਂ ਹਨ।

ਇਸ ਖੇਡ ਸਮਾਰੋਹ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ 100 ਮੀਟਰ, 200 ਮੀਟਰ ਦੌੜ, ਲੈਮਨ ਰੇਸ, ਸੈਕ ਰੇਸ, ਥ੍ਰੀ ਲੈੱਗ ਰੇਸ, ਚਾਟੀ ਰੇਸ, ਜੈਵਲਿਨ ਥਰੋ, ਲੰਬੀ ਛਾਲ ਆਦਿ ਮੁਕਾਬਲਿਆਂ ਵਿਚ ਭਾਗ ਲਿਆ। ਇਨ੍ਹਾਂ ਖੇਡਾਂ ਵਿਚ ਨਿਰਣਾਇਕ ਦੀ ਭੂਮਿਕਾ ਕਾਲਜ ਦੇ ਸੀਨੀਅਰ ਅਧਿਆਪਕਾਂ ਨੇ ਨਿਭਾਈ।

ਸ਼ਾਮ ਦੇ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼੍ਰੀ ਭੂਪਿੰਦਰ ਸਿੰਘ, ਐਸ.ਐਸ.ਪੀ. ਫ਼ਿਰੋਜ਼ਪੁਰ ਅਤੇ ਸ਼੍ਰੀ ਗੁਰਦੀਪ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਫ਼ਿਰੋਜ਼ਪੁਰ ਪਹੁੰਚੇ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਜੀ ਵੱਲੋਂ ਖੇਡ ਸਮਾਰੋਹ ਵਿਚ ਸ਼ਿਰਕਤ ਕਰ ਰਹੇ ਮੁੱਖ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ, ਉਨ੍ਹਾਂ ਨੂੰ ਗੁਲਦਸਤੇ ਅਤੇ ਮੋਮੈਂਟੋ ਭੇਟ ਕੀਤੇ ਗਏ। ਸ਼੍ਰੀ ਗੁਰਦੀਪ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੰਤਰ-ਰਾਜੀ ਤੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿਚ ਉੱਤਮ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਸ ਖੇਡ ਸਮਾਰੋਹ ਵਿਚ ਮੰਚ ਸੰਚਾਲਕ ਦੀ ਭੂਮਿਕਾ ਡਾ. ਅਮਿਤ ਕੁਮਾਰ ਸਿੰਘ, ਪ੍ਰੋ. ਨਿਸ਼ਾਨ ਸਿੰਘ ਤੇ ਮੈਡਮ ਕਨਿਕਾ ਸਚਦੇਵਾ ਆਦਿ ਨੇ ਬੜੇ ਸੁਹਜਮਈ ਢੰਗ ਨਾਲ ਨਿਭਾਈ। ਉਨ੍ਹਾਂ ਖੇਡ ਮੁਕਾਬਲਿਆਂ ਦੇ ਨਤੀਜੇ ਦੱਸਦਿਆਂ ਕਿਹਾ ਕਿ

50 ਮੀਟਰ ਦੌੜ
ਪਹਿਲਾ – ਮਹਿਕਦੀਪ ਕੌਰ
ਦੂਜਾ – ਰਾਜਵਿੰਦਰ ਕੌਰ
ਤੀਜਾ – ਸੀਆ

ਚਾਟੀ ਰੇਸ
ਪਹਿਲਾ – ਗੁਣਗੁਣ
ਦੂਜਾ – ਸਨੇਹਾ
ਤੀਜਾ – ਦਿੱਵਿਆ

ਥ੍ਰੀ ਲੈੱਗ ਰੇਸ
ਪਹਿਲਾ – ਸੁਖਪ੍ਰੀਤ, ਖੁਸ਼ਬੂ
ਦੂਜਾ – ਨਵਦੀਪ ਕੌਰ, ਅਰਪਣਾ
ਤੀਜਾ – ਸੰਧਿਆ, ਅਨਮੋਲਪ੍ਰੀਤ ਕੌਰ

200 ਮੀਟਰ ਦੌੜ
ਪਹਿਲਾ – ਜਸ਼ਨਪ੍ਰੀਤ
ਦੂਜਾ – ਵੀਰਪਾਲ
ਤੀਜਾ – ਮਮਤਾ

100 ਮੀਟਰ ਦੌੜ
ਪਹਿਲਾ – ਰੂਪਾ
ਦੂਜਾ – ਜਪਪ੍ਰੀਤ
ਤੀਜਾ – ਸੁਖਪ੍ਰੀਤ

ਸੈਕ ਰੇਸ
ਪਹਿਲਾ – ਨਵਦੀਪ
ਦੂਜਾ – ਖੁਸ਼ਬੂ
ਤੀਜਾ – ਜਸਪ੍ਰੀਤ

ਪੋਟੈਟੋ ਰੇਸ
ਪਹਿਲਾ – ਗੁਣਗੁਣ
ਦੂਜਾ – ਮਨੀਸ਼ਾ
ਤੀਜਾ – ਸੁਖਪ੍ਰੀਤ

4×100 ਰੀਲੇ ਰੇਸ
ਪਹਿਲਾ – ਨੀਸ਼ੂ, ਗਗਨਦੀਪ ਕੌਰ, ਵੀਰਪਾਲ ਕੌਰ, ਰਾਜਵਿੰਦਰ ਕੌਰ
ਦੂਜਾ – ਰੂਪਾ ਕੁਮਾਰੀ, ਹੁਸਨਪ੍ਰੀਤ, ਸੁਖਪ੍ਰੀਤ, ਅਸ਼ਮੀਤ
ਤੀਜਾ – ਨਵਦੀਪ, ਸੁਖਪ੍ਰੀਤ, ਅਰਪਨਦੀਪ, ਮਨਦੀਪ

ਫਰਾਗ ਰੇਸ
ਪਹਿਲਾ – ਸੁਖਪ੍ਰੀਤ ਕੌਰ
ਦੂਜਾ – ਗੁਣਗੁਣ
ਤੀਜਾ – ਗਗਨਦੀਪ ਕੌਰ

ਬੈਸਟ ਐਥਲੀਟ – ਗੁਣਗੁਣ (ਬੀ.ਸੀ.ਏ., ਦੂਜਾ ਭਾਗ)

ਇਸ ਦੌਰਾਨ ਪੁਰਸਕਾਰ ਵੰਡ ਸਮਾਰੋਹ ਤੋਂ ਪਹਿਲਾਂ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ, ਪਲਵਿੰਦਰ ਸਿੰਘ ਨੇ ਸਲਾਨਾ ਰਿਪੋਰਟ ਪੜ੍ਹ ਕੇ ਕਾਲਜ ਦੀਆਂ ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਖੇਡ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।

ਇਸ ਪੁਰਸਕਾਰ ਵੰਡ ਸਮਾਰੋਹ ਦੌਰਾਨ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਸੰਗੀਤਾ ਨੇ ਕਾਰਜ-ਕ੍ਰਮ ਦੀ ਸਫ਼ਲਤਾ ਲਈ ਸਰੀਰਿਕ ਸਿੱਖਿਆ ਅਤੇ ਖੇਡ ਵਿਭਾਗ ਨੂੰ ਵਧਾਈ ਦਿੱਤੀ। ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਵਿਭਾਗ ਮੁਖੀ ਪਲਵਿੰਦਰ ਸਿੰਘ, ਡਾ. ਕੁਲਬੀਰ ਸਿੰਘ ਅਤੇ ਸ਼੍ਰੀ ਵੇਦ ਪ੍ਰਕਾਸ਼ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ’ਤੇ ਅਧਿਆਪਕ, ਗੈਰ-ਅਧਿਆਪਕ ਸਟਾਫ਼ ਅਤੇ ਵਿਦਿਆਰਥਣਾਂ ਵੱਡੀ ਗਿਣਤੀ ਵਿਚ ਮੌਜੂਦ ਰਹੇ।

 

Related Articles

Leave a Reply

Your email address will not be published. Required fields are marked *

Back to top button