ਨਾਬਾਰਡ ਵੱਲੋਂ ਫਿਰੋਜ਼ਪੁਰ ਵਿਚ ਸਾਲ 2026–27 ਲਈ 9588.37 ਕਰੋੜ ਦੀ ਕਰਜ਼ਾ ਯੋਜਨਾ ਜਾਰੀ
ਨਾਬਾਰਡ ਵੱਲੋਂ ਫਿਰੋਜ਼ਪੁਰ ਵਿਚ ਸਾਲ 2026–27 ਲਈ 9588.37 ਕਰੋੜ ਦੀ ਕਰਜ਼ਾ ਯੋਜਨਾ ਜਾਰੀ

ਫਿਰੋਜ਼ਪੁਰ, 17 ਫ਼ਰਵਰੀ, 2026: ਨੈਸ਼ਨਲ ਬੈਂਕ ਫਾਰ ਏਗ੍ਰਿਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਵੱਲੋਂ ਵਿੱਤੀ ਵਰ੍ਹਾ 2026–27 ਲਈ ਫਿਰੋਜ਼ਪੁਰ ਜ਼ਿਲ੍ਹੇ ਦੀ ਪੋਟੈਂਸ਼ਲ ਲਿੰਕਡ ਕਰੈਡਿਟ ਯੋਜਨਾ ਜ਼ਿਲ੍ਹਾ ਪੱਧਰੀ ਇੰਪਲੀਮੈਂਟੇਸ਼ਨ ਐਂਡ ਮਾਨੀਟਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਜਾਰੀ ਕੀਤੀ ਗਈ| ਇਹ ਯੋਜਨਾ ਮਾਣਯੋਗ ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਰਾਜਵੀਰ ਸਿੰਘ ਭੰਗੂ, ਪੀ. ਸੀ.ਐਸ. ਵੱਲੋਂ ਜਾਰੀ ਕੀਤੀ ਗਈ। ਮੌਕੇ ‘ਤੇ ਸ਼੍ਰੀ ਦਲਵਿੰਦਰ ਸੰਧੂ ਐਮ. ਡੀ. ਫਿਰੋਜ਼ਪੁਰ ਸੀ ਸੀ ਬੀ, ਮਿਸ ਸੋਨੀਆ ਸਹਾਇਕ ਰਜਿਸਟਰਾਰ ਕੋਆਪਰੇਟਿਵ; ਸ਼੍ਰੀ ਰੋਹਿਤ ਕਸ਼ਯਪ, ਡੀ ਡੀ ਐਮ ਨਾਬਾਰਡ ਅਤੇ ਕਿਸਾਨ ਪ੍ਰਤੀਨਿਧੀ ਮੌਜੂਦ ਸਨ।
ਇਹ ਜ਼ਿਲ੍ਹਾ ਯੋਜਨਾ 20 ਤਾਰੀਖ ਨੂੰ ਜਾਰੀ ਹੋਣ ਵਾਲੇ ਪੰਜਾਬ ਰਾਜ ਦੇ ਸਟੇਟ ਫੋਕਸ ਪੇਪਰ ਦੇ ਸੰਦਰਭ ਵਿੱਚ ਜਾਰੀ ਕੀਤੀ ਗਈ ਹੈ। ਵਿੱਤੀ ਵਰ੍ਹਾ 2026–27 ਲਈ ਕੁੱਲ ਪ੍ਰਾਇਰਟੀ ਸੈਕਟਰ ਕਰੈਡਿਟ ਸੰਭਾਵਨਾ 9,588.37 ਕਰੋੜ ਰੁਪਏ ਅੰਕਿਤ ਕੀਤੀ ਗਈ ਹੈ, ਜਿਸ ਵਿੱਚੋਂ 5,559.83 ਕਰੋੜ ਰੁਪਏ (ਲਗਭਗ 58%) ਖੇਤੀ ਅਤੇ ਸਬੰਧਤ ਗਤੀਵਿਧੀਆਂ ਲਈ ਹੈ ਅਤੇ 2,381.51 ਕਰੋੜ ਰੁਪਏ (ਲਗਭਗ 25%) ਐਮ ਐਸ ਐਮ ਈ ਸੈਕਟਰ ਲਈ ਹੈ।
ਇਹ ਯੋਜਨਾ ਜ਼ਿਲ੍ਹੇ ਦੇ ਸੰਤੁਲਿਤ ਅਤੇ ਸਮਾਵੇਸ਼ੀ ਵਿਕਾਸ ਲਈ ਮਾਰਗਦਰਸ਼ਕ ਦਸਤਾਵੇਜ਼ ਸਾਬਤ ਹੋਵੇਗੀ।





