ਚਾਰ ਦਿਨਾਂ 69ਵੀਆਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਹੋਈਆਂ ਸੰਪੰਨ
ਜ਼ਿਲ੍ਹੇ ਦੇ ਚਾਰੇ ਵਿਧਾਇਕਾਂ ਨੇ ਵਿਦਿਆਰਥੀਆਂ ਦੀ ਕੀਤੀ ਹੌਂਸਲਾ ਅਫਜ਼ਾਈ, ਦਿੱਤੀ ਸ਼ੁੱਭ ਇੱਛਾਵਾਂ
ਚਾਰ ਦਿਨਾਂ 69ਵੀਆਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਹੋਈਆਂ ਸੰਪੰਨ
ਜ਼ਿਲ੍ਹੇ ਦੇ ਚਾਰੇ ਵਿਧਾਇਕਾਂ ਨੇ ਵਿਦਿਆਰਥੀਆਂ ਦੀ ਕੀਤੀ ਹੌਂਸਲਾ ਅਫਜ਼ਾਈ, ਦਿੱਤੀ ਸ਼ੁੱਭ ਇੱਛਾਵਾਂ

ਫ਼ਿਰੋਜ਼ਪੁਰ, 1-11-2025: ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸੁਨੀਤਾ ਰਾਣੀ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਫ਼ਿਰੋਜ਼ਪੁਰ ਦੀ ਯੋਗ ਅਗਵਾਈ ਅਤੇ ਕੋਮਲ ਅਰੋੜਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਦੀ ਰਹਿਨੁਮਾਈ ਹੇਠ ਚਾਰ ਦਿਨਾਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਕਰਵਾਈਆਂ ਗਈਆਂ। ਸਥਾਨਕ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਪਹਿਲੇ ਦੋ ਦਿਨ ਐਥਲੈਟਿਕਸ, ਬੈਡਮਿੰਟਨ, ਯੋਗਾ, ਸ਼ਤਰੰਜ, ਜਿਮਨਾਸਟਿਕ, ਤੈਰਾਕੀ ਅਤੇ ਹਾਕੀ ਦੇ ਈਵੈਂਟ ਕਰਵਾਏ ਗਏ। ਇਸ ਦਾ ਉਦਘਾਟਨ ਫ਼ਿਰੋਜ਼ਪੁਰ ਸ਼ਹਿਰ ਵਿਧਾਨਸਭਾ ਹਲਕੇ ਦੇ ਵਿਧਾਇਕ ਸ੍ਰ: ਰਣਬੀਰ ਸਿੰਘ ਭੁੱਲਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਡ ਦੇ ਮੈਦਾਨਾਂ ‘ਚ ਰੌਣਕਾਂ ਹਨ ਅਤੇ ਦੇਸ਼ ਲਈ ਖੇਡਣ ਵਾਲੇ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਦਿੱਤੀਆ ਜਾ ਰਹੀਆਂ ਹਨ।
ਦੂਜੇ ਦਿਨ ਇਨਾਮ ਵੰਡ ਸਮਾਰੋਹ ਵਿੱਚ ਹਲਕਾ ਗੁਰੂਹਰਸਹਾਏ ਤੋਂ ਵਿਧਾਇਕ ਸ੍ਰ: ਫੌਜਾ ਸਿੰਘ ਸਰਾਰੀ ਨੇ ਸ਼ਿਰਕਤ ਕੀਤੀ। ਪਹਿਲੇ ਦੋ ਦਿਨਾਂ ਦੀਆਂ ਖੇਡਾਂ ਵਿੱਚ ਐਥਲੈਟਿਕਸ ਦੇ ਈਵੈਂਟਾਂ ਵਿੱਚ ਬਲਾਕ ਸਤੀਏ ਵਾਲਾ ਦੇ ਬੱਚੇ ਮੋਹਰੀ ਰਹੇ। ਬੈ
ਡਮਿੰਟਨ ਮੁੰਡਿਆਂ ਵਿੱਚ ਫ਼ਿਰੋਜ਼ਪੁਰ 1 ਨੇ ਪਹਿਲਾ ਅਤੇ ਫ਼ਿਰੋਜ਼ਪੁਰ 3 ਨੇ ਦੂਜਾ ਸਥਾਨ ਜਦਕਿ ਕੁੜੀਆਂ ਵਿੱਚ ਫ਼ਿਰੋਜ਼ਪੁਰ 3 ਪਹਿਲੇ ਅਤੇ ਘੱਲਖੁਰਦ ਦੀ ਟੀਮ ਦੂਜੇ ਸਥਾਨ ਤੇ ਰਹੀ। ਤੈਰਾਕੀ ਵਿੱਚ ਫ਼ਿਰੋਜ਼ਪੁਰ 1 ਦੇ ਖਿਡਾਰੀ ਮੋਹਰੀ ਰਹੇ। ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ, ਖੋ-ਖੋ, ਹੈਂਡਬਾਲ, ਫੁਟਬਾਲ, ਰੱਸਾਕਸ਼ੀ ਅਤੇ ਕਰਾਟਿਆਂ ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਮੋਗਾ ਰੋਡ ਵਿਖੇ ਕਰਵਾਏ ਗਏ। ਇਹਨਾਂ ਖੇਡਾਂ ਦਾ ਉਦਘਾਟਨ ਹਲਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਐਡਵੋਕੇਟ ਸ਼੍ਰੀ ਰਜਨੀਸ਼ ਦਹੀਯਾ ਨੇ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ। ਪ੍ਰਾਇਮਰੀ ਖੇਡਾਂ ਨੂੰ ਉਨ੍ਹਾਂ ਖੇਡਾਂ ਦੀ ਨਰਸਰੀ ਕਰਾਰ ਦਿੱਤਾ, ਜਿੱਥੋਂ ਨਿਕਲ ਕੇ ਵੱਡੇ ਖਿਡਾਰੀ ਬਣਦੇ ਹਨ।
ਖੇਡਾਂ ਦੇ ਆਖਰੀ ਦਿਨ ਇਨਾਮ ਵੰਡ ਸਮਾਰੋਹ ਲਈ ਸ਼੍ਰੀ ਨਰੇਸ਼ ਕਟਾਰੀਆ ਹਲਕਾ ਵਿਧਾਇਕ ਜੀਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਜਿੱਤ ਹਾਰ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ। ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਪੂਰੀ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਸੰਪੰਨ ਹੋਈਆਂ। ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਫ਼ਿਰੋਜ਼ਪੁਰ ਮੈਡਮ ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ ਨੇ ਖਿਡਾਰੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸੂਬਾ ਪੱਧਰੀ ਖੇਡਾਂ ਵਿੱਚ ਹਿੱਸੇਦਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸੂਬਾ ਪੱਧਰੀ ਪ੍ਰਾਇਮਰੀ ਖੇਡਾਂ ਲਈ ਖਿਡਾਰੀ ਅਤੇ ਅਧਿਆਪਕ ਇਸੇ ਤਰ੍ਹਾਂ ਆਪਣੀ ਮਿਹਨਤ ਜਾਰੀ ਰੱਖਣ ਤਾਂ ਜੋ ਸੂਬਾ ਪੱਧਰੀ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਨਾਂ ਰੌਸ਼ਨ ਹੋਵੇ। ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡ ਕਮੇਟੀ ਵੱਲੋਂ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ।
ਬੀ.ਪੀ.ਈ.ਓ. ਅੰਮ੍ਰਿਤਪਾਲ ਸਿੰਘ ਬਰਾੜ ਵੱਲੋਂ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਸਰਕਲ ਵਿੱਚ ਘੱਲਖੁਰਦ, ਹੈਂਡਬਾਲ ਮੁੰਡਿਆਂ ਵਿੱਚ ਸਤੀਏ ਵਾਲਾ, ਕੁੜੀਆਂ ਵਿੱਚ ਗੁਰੂਹਰਸਹਾਏ 1 ਨੇ ਬਾਜੀ ਮਾਰੀ। ਕਬੱਡੀ ਨੈਸ਼ਨਲ ਕੁੜੀਆਂ ਵਿੱਚ ਫ਼ਿਰੋਜ਼ਪੁਰ 1 ਅਤੇ ਫੁਟਬਾਲ ਮੁੰਡਿਆਂ ਦਾ ਮੁਕਾਬਲਾ ਘੱਲਖੁਰਦ ਅਤੇ ਕੁੜੀਆਂ ਦਾ ਮੁਕਾਬਲਾ ਸਤੀਏ ਵਾਲਾ ਨੇ ਜਿੱਤਿਆ। ਖੋ-ਖੋ ਮੁੰਡਿਆਂ ਦਾ ਖਿਤਾਬ ਜੀਰਾ ਦੇ ਸਿਰ ਸਜਿਆ ਅਤੇ ਕੁੜੀਆਂ ਵਿੱਚ ਮੱਲਾਂਵਾਲਾ ਨੇ ਬਾਜੀ ਮਾਰੀ। ਇਸ ਚਾਰ ਰੋਜ਼ਾਂ ਖੇਡਾਂ ਵਿੱਚ 19 ਗੋਲਡ ਮੈਡਲਾਂ ਨਾਲ ਬਲਾਕ ਸਤੀਏਵਾਲਾ ਨੇ ਓਵਰ ਆਲ ਟਰਾਫੀ ਜਿੱਤੀ। ਇਸ ਟੂਰਨਾਮੈਂਟ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਸੁਖਵਿੰਦਰ ਸਿੰਘ ਭੁੱਲਰ ਅਤੇ ਜਗਮੀਤ ਸਿੰਘ ਚੁੱਘਾ ਵੱਲੋਂ ਬਾਖੂਬੀ ਨਿਭਾਈ ਗਈ।
ਇਨ੍ਹਾਂ ਖੇਡਾਂ ਨੂੰ ਸਫ਼ਲ ਬਣਾਉਣ ਲਈ ਸਮੂਹ ਬਲਾਕਾਂ ਦੇ ਬੀ.ਪੀ.ਈ.ਓ. ਸਾਹਿਬਾਨ ਰਣਜੀਤ ਸਿੰਘ, ਭੁਪਿੰਦਰ ਸਿੰਘ, ਗੁਰਮੀਤ ਸਿੰਘ, ਰਾਜਨ ਨਰੂਲਾ, ਸੁਖਵਿੰਦਰ ਕੌਰ, ਦਲਜੀਤ ਕੌਰ, ਹਰਜੀਤ ਕੌਰ, ਜਸਵਿੰਦਰ ਸਿੰਘ,ਮਹਿੰਦਰ ਸਿੰਘ ਸ਼ੈਲੀ,ਗੁਰਬਚਨ ਸਿੰਘ, ਗੁਰਸਾਹਿਬ ਸਿੰਘ, ਤਲਵਿੰਦਰ ਸਿੰਘ ਖਾਲਸਾ, ਬੀ.ਐਸ.ਓ. ਮਗਿੰਦਰ ਸਿੰਘ, ਮਨਦੀਪ ਕੌਰ, ਅਤਰ ਸਿੰਘ, ਵਰਿੰਦਰ ਸਿੰਘ, ਅਮਿਤ ਕੁਮਾਰ, ਸਰਬਜੀਤ ਸਿੰਘ ਧਾਲੀਵਾਲ, ਗਗਨਦੀਪ ਸਿੰਘ ਬਰਾੜ, ਹੀਰਾ ਸਿੰਘ ਤੂਤ,ਰਸ਼ਪਾਲ ਸਿੰਘ ਬਲਕਾਰ ਸਿੰਘ,ਤਰਸੇਮ ਸਿੰਘ,ਸੁਨੀਲ ਕੁਮਾਰ,ਵਰਿੰਦਰਪਾਲ ਸਿੰਘ,ਸਰਬਜੀਤ ਸਿੰਘ ਭਾਵੜਾ, ਨਵਦੀਪ ਕੁਮਾਰ,ਪੂਜਾ ਬਜਾਜ, ਰਜਨੀ ਬਾਲਾ,ਸ਼ਹਿਨਾਜ, ਪੂਜਾ ਗਰਗ,ਅਰਪਿੰਦਰ ਕੌਰ,ਸੀਤਾ ਰਾਣੀ,ਮਨਿੰਦਰ ਕੌਰ,ਪੂਨਮ ਰਾਣੀ, ਗੁਰਪ੍ਰੀਤ ਕੌਰ, ਸ਼ਮਸ਼ੇਰ ਸਿੰਘ,ਹਰਮੰਦਰ ਸਿੰਘ, ਗੁਰਪ੍ਰੀਤ ਸਿੰਘ,ਗੌਰਵ ਕੁਮਾਰ, ਸਤਵਿੰਦਰ ਕੌਰ,ਰੀਤੂ ਬਾਲਾ, ਪਰਮਜੀਤ ਸਿੰਘ,ਅਵਤਾਰ ਸਿੰਘ, ਗੁਰਮੀਤ ਸਿੰਘ,ਰਣਜੀਤ ਸਿੰਘ ਅਤੇ ਹੋਰ ਅਧਿਆਪਕਾਂ ਨੇ ਵਿਸ਼ੇਸ਼ ਯੋਗਦਾਨ ਪਾਇਆ ਗਿਆ।




