Ferozepur News

2025 ਦਾ ਅਧਿਆਪਕ ਅਧਿਆਪਕ ਦਿਵਸ ਹੜ੍ਹ ਪੀੜਤ ਲੋਕਾਂ ਦੇ ਨਾਂ – ਡੀ.ਟੀ.ਐੱਫ. ਪੰਜਾਬ 

2025 ਦਾ ਅਧਿਆਪਕ ਅਧਿਆਪਕ ਦਿਵਸ ਹੜ੍ਹ ਪੀੜਤ ਲੋਕਾਂ ਦੇ ਨਾਂ - ਡੀ.ਟੀ.ਐੱਫ. ਪੰਜਾਬ 
ਡੀ.ਟੀ.ਐੱਫ.ਫ਼ਿਰੋਜ਼ਪੁਰ ਵੱਲੋਂ ਹਬੀਬ ਕੇ ਬੰਨ੍ਹ, ਹਿੰਦ-ਪਾਕਿ ਸਰਹੱਦ ਦੇ ਪਿੰਡਾਂ, ਕਾਮਲਵਾਲਾ ਮੁੱਠਿਆਂਵਾਲਾ ਦੇ ਲਾਗਲੇ ਪਿੰਡਾਂ ਅਤੇ ਮੱਖੂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾਵਾਂ ਜਾਰੀ
2025 ਦਾ ਅਧਿਆਪਕ ਅਧਿਆਪਕ ਦਿਵਸ ਹੜ੍ਹ ਪੀੜਤ ਲੋਕਾਂ ਦੇ ਨਾਂ – ਡੀ.ਟੀ.ਐੱਫ. ਪੰਜਾਬ
 ਫ਼ਿਰੋਜ਼ਪੁਰ 5ਸਤੰਬਰ, 2025: ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਇਕਾਈ ਫ਼ਿਰੋਜ਼ਪੁਰ ਵੱਲੋਂ ਅਧਿਆਪਕਾਂ ਦੇ ਸਹਿਯੋਗ ਨਾਲ ਫ਼ਿਰੋਜ਼ਪੁਰ ਦੇ ਨਜ਼ਦੀਕ ਪਿੰਡ ਹਬੀਬ ਕੇ ਬੰਨ੍ਹ, ਹਿੰਦ-ਪਾਕਿ ਸਰਹੱਦ ਦੇ ਨੇੜੇ ਪਿੰਡਾਂ ਵਿੱਚ ਅਤੇ ਮੱਖੂ ਦੇ ਹੜ੍ਹ ਪ੍ਰਭਾਵਿਤ ਖੇਤਰ ਰੁਕਨੇਵਾਲਾ, ਵੱਡੀਆਂ ਚੱਕੀਆਂ ਅਤੇ ਖੰਨਾ ਵਿੱਚ  ਜਥੇਬੰਦੀ ਵਲੋਂ ਨਿਰੰਤਰ ਸੇਵਾਵਾਂ ਜਾਰੀ ਹਨ ।
ਇਸ ਦੌਰਾਨ ਜਥੇਬੰਦੀ ਡੀਟੀਐੱਫ ,ਜਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ, ਅਮਿਤ ਸ਼ਰਮਾ, ਸਰਬਜੀਤ ਸਿੰਘ ਭਾਵੜਾ,ਰਵੀ ਇੰਦਰ ਸਿੰਘ, ਵਿਨੋਦ ਗੁਪਤਾ, ਵਰਿੰਦਰਪਾਲ ਸਿੰਘ ਖਾਲਸਾ, ਗੁਰਵਿੰਦਰ ਸਿੰਘ ਖੋਸਾ, ਸੰਦੀਪ ਕੁਮਾਰ ਮੱਖੂ, ਦਵਿੰਦਰ ਨਾਥ,  ਰਾਘਵ ਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਪ੍ਰਸ਼ਾਸ਼ਨ, ਵੱਖ-ਵੱਖ ਸੰਸਥਾਵਾਂ ਅਤੇ ਲੋਕਾਂ ਦੁਆਰਾ ਹੜ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀ ਰਾਹਤ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਪਰ ਅਜੇ ਵੀ ਜਿਹਨਾਂ ਪਿੰਡਾਂ ਵਿੱਚ ਹੜਾਂ ਦਾ ਪਾਣੀ ਡੂੰਘਾ ਹੈ ਜੋ ਇਲਾਕਾ ਦਰਿਆ ਤੋਂ ਪਾਰ ਹੈ ਜਾਂ ਹੜ ਪ੍ਰਭਾਵਿਤ ਢਾਣੀਆਂ ਹਨ ਉੱਥੇ ਸਹਾਇਤਾ ਦੀ ਘੱਟ ਪਹੁੰਚ ਹੋ ਰਹੀ ਹੈ।
ਡੈਮੋਕ੍ਰੈਟਿਕ ਟੀਚਰਜ਼ ਫਰੰਟ  ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੀ ਹੈ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮਦਦ ਲਈ ਕੰਮ ਕਰ ਰਹੀ ਹੈ, ਇਸੇ ਤਰ੍ਹਾਂ ਫ਼ਿਰੋਜ਼ਪੁਰ ਦੇ  ਹੜ ਪ੍ਰਭਾਵਿਤ ਲੋਕਾਂ ਦੀਆਂ ਲੋੜਾਂ ਅਨੁਸਾਰ ਅਧਿਆਪਕ ਵਰਗ ਦੇ ਸਹਿਯੋਗ ਨਾਲ ਉਹਨਾਂ ਦੀ ਹਰ ਸੰਭਵ ਸਹਾਇਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਰੇਗੀ ।
ਇਸ ਤੋਂ ਇਲਾਵਾ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਹੜ ਪ੍ਰਭਾਵਿਤ ਖੇਤਰਾਂ ਵਿੱਚ ਪਾਣੀ ਦਾ ਪ੍ਰਕੋਪ ਘੱਟ ਜਾਵੇਗਾ ਉਸ ਸਮੇਂ ਵੀ  ਕਿਸਾਨਾਂ ਲਈ ਬੀਜ, ਖੇਤਾਂ ਲਈ ਦਵਾਈਆਂ ਅਤੇ ਮੈਡੀਕਲ ਕੈਂਪਾਂ ਦਾ ਪ੍ਰਬੰਧ ਕੀਤਾ ਜਾਵੇਗਾ । ਇਸ ਮੌਕੇ ਡੀ ਟੀ ਐੱਫ ਫ਼ਿਰੋਜ਼ਪੁਰ ਨੇ ਹੜਾਂ ਦੀ ਮਾਰ ਹੇਠ ਆਏ ਲੋਕਾਂ ਦੇ ਸਹਿਯੋਗ ਲਈ ਜ਼ਿਲ੍ਹੇ ਦੇ ਸਮੂਹ ਅਧਿਆਪਕ ਵਰਗ ਨੂੰ ਆਪਣੀ-ਆਪਣੀ ਸਮਰੱਥਾ ਅਨੁਸਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ।

Related Articles

Leave a Reply

Your email address will not be published. Required fields are marked *

Back to top button