Ferozepur News

ਡੀ.ਡੀ.ਯੂ.-ਜੀ.ਕੇ.ਵਾਈ. ਸਕੀਮ ਅਧੀਨ ਟਰੇਨਿੰਗ ਲੈਣ ਵਾਲੀਆਂ 35 ਮਹਿਲਾ ਉਮੀਦਵਾਰਾਂ ਨੂੰ ਫਲਿਪਕਾਰਟ ਵੈਅਰਹਾਊਸ ਗੁਰੁਗ੍ਰਾਮ ਵਿੱਚ ਸਫਲਤਾਪੂਰਵਕ ਮਿਲੀ ਨੌਕਰੀ 

ਡੀ.ਡੀ.ਯੂ.-ਜੀ.ਕੇ.ਵਾਈ. ਸਕੀਮ ਅਧੀਨ ਟਰੇਨਿੰਗ ਲੈਣ ਵਾਲੀਆਂ 35 ਮਹਿਲਾ ਉਮੀਦਵਾਰਾਂ ਨੂੰ ਫਲਿਪਕਾਰਟ ਵੈਅਰਹਾਊਸ ਗੁਰੁਗ੍ਰਾਮ ਵਿੱਚ ਸਫਲਤਾਪੂਰਵਕ ਮਿਲੀ ਨੌਕਰੀ

ਡੀ.ਡੀ.ਯੂ.-ਜੀ.ਕੇ.ਵਾਈ. ਸਕੀਮ ਅਧੀਨ ਟਰੇਨਿੰਗ ਲੈਣ ਵਾਲੀਆਂ 35 ਮਹਿਲਾ ਉਮੀਦਵਾਰਾਂ ਨੂੰ ਫਲਿਪਕਾਰਟ ਵੈਅਰਹਾਊਸ ਗੁਰੁਗ੍ਰਾਮ ਵਿੱਚ ਸਫਲਤਾਪੂਰਵਕ ਮਿਲੀ ਨੌਕਰੀ 
ਫਿਰੋਜ਼ਪੁਰ, 24 ਜੁਲਾਈ, 2025:  ਪੇਂਡੂ ਖੇਤਰ ਦੀਆਂ ਲੜਕੀਆਂ ਨੂੰ ਹੁਨਰਮੰਦ ਬਣਾਉਣ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ, ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਹੁਨਰ ਸਿਖਲਾਈ ਲੈਣ ਵਾਲੀਆਂ 35 ਮਹਿਲਾ ਉਮੀਦਵਾਰਾਂ ਨੂੰ ਫਲਿਪਕਾਰਟ ਵੈਅਰਹਾਊਸ, ਫਰੁਖ਼ਨਗਰ, ਜ਼ਿਲ੍ਹਾ ਗੁਰੁਗ੍ਰਾਮ (ਹਰਿਆਣਾ) ਵਿੱਚ ਨੌਕਰੀ ਮਿਲੀ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡਾ. ਨਿਧੀ ਕੁਮੁਦ ਨੇ ਦਿੱਤੀ|
         ਇਨ੍ਹਾਂ ਉਮੀਦਵਾਰਾਂ ਨੂੰ ਵੇਅਰਹੋਸ ਐਸੋਸੀਏਟ ਦੀ ਨੌਕਰੀ ਲਈ ਸਵਾਮੀ ਪ੍ਰਗਿਆਨੰਦ ਐਜੂਕੇਸ਼ਨਲ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਹੁਨਰ ਸਿਖਲਾਈ ਕਰਵਾਈ ਗਈ ਅਤੇ ਉਹਨਾਂ ਦਾ ਕੋਰਸ ਪੂਰਾ ਹੋਣ ਉਪਰੰਤ ਨੌਕਰੀ ਲਈ ਗੁਰੂਗ੍ਰਾਮ ਰਵਾਨਾ ਕੀਤਾ ਗਿਆ। ਰਵਾਨਗੀ ਮੌਕੇ ਇੱਕ ਸਨਮਾਨ ਸਮਾਰੋਹ ਰੱਖਿਆ ਗਿਆ ਜਿਸ ਵਿੱਚ ਡਾ. ਨਿਧਿ, ਪੀ.ਸੀ.ਐਸ. (ਵਧੀਕ ਡਿਪਟੀ ਕਮਿਸ਼ਨਰ(ਵਿ), ਫਿਰੋਜ਼ਪੁਰ ਅਤੇ ਸ. ਹਰਜਿੰਦਰ ਸਿੰਘ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ, ਫਿਰੋਜ਼ਪੁਰ ਵੱਲੋਂ ਲੜਕੀਆਂ ਨੂੰ ਸੁਨ‌ਹਿਰੀ ਭਵਿੱਖ ਦੀ ਕਾਮਨਾ ਕਰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
    ਡਾ. ਨਿਧੀ ਕੁਮੁਦ, ਵਧੀਕ ਡਿਪਟੀ ਕਮਿਸ਼ਨਰ(ਵਿ) ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਹਿਲਾਵਾਂ ਦੀ ਆਰਥਿਕ ਰੂਪ ਵਿੱਚ ਆਤਮਨਿਰਭਰਤਾ ਲਈ ਉਨ੍ਹਾਂ ਦੀ ਨੌਕਰੀ ਵਿਚ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਲੜਕੀਆਂ ਦੇ ਉੱਜਵਲ ਭਵਿੱਖ ਲਈ ਇੱਕ ਨਿਵੇਕਲਾ ਉਪਰਾਲਾ ਹੈ।
ਸ. ਹਰਜਿੰਦਰ ਸਿੰਘ ਨੇ ਵੀ ਉਮੀਦਵਾਰਾਂ ਨੂੰ ਆਪਣੇ ਕੰਮ ਵੱਲ ਧਿਆਨ ਦੇ ਨਾਲ ਪੈਰ ਜਮਾਉਣ ਅਤੇ ਆਪਣੇ ਪਿੰਡਾਂ ਵਿੱਚ ਰੋਲ ਮਾਡਲ ਬਣਨ ਦੀ ਪ੍ਰੇਰਣਾ ਦਿੱਤੀ। ਇਹ ਉਪਰਾਲਾ ਪੇਂਡੂ ਨੌਜਵਾਨਾਂ ਨੂੰ ਉਦਯੋਗਕ ਭਾਗੀਦਾਰੀ ਰਾਹੀਂ ਤਕਨੀਕੀ ਸਿੱਖਿਆ ਦੇ ਕੇ ਰੋਜ਼ਗਾਰ ਨਾਲ ਜੋੜਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

Related Articles

Leave a Reply

Your email address will not be published. Required fields are marked *

Back to top button