Ferozepur News

ਰਾਧੇ ਰਾਧੇ ਵੈਲਫੇਅਰ ਸੁਸਾਇਟੀ, ਫ਼ਿਰੋਜ਼ਪੁਰ ਸ਼ਹਿਰ ਅਤੇ ਸ਼ੰਕਰਾ ਆਈ ਹਸਪਤਾਲ, ਲੁਧਿਆਣਾ ਵੱਲੋਂ ਲਗਾਇਆ ਗਿਆ ਮੁਫ਼ਤ ਅੱਖਾਂ ਦੀ ਜਾਂਚ ਦਾ ਕੈਂਪ।

ਗੁਰੂਦੁਆਰਾ ਗੋਬਿੰਦ ਰਤਨ ਸਾਹਿਬ, ਸਤੀਏ ਵਾਲ਼ਾ ਵਿਖੇ 261 ਮਰੀਜ਼ਾਂ ਨੇ ਕਰਵਾਇਆ ਅੱਖਾਂ ਦਾ ਚੈੱਕਅਪ।
ਫਿਰੋਜ਼ਪੁਰ 23 ਜੁਲਾਈ, 2925: ਰਾਧੇ ਰਾਧੇ ਵੈਲਫੇਅਰ ਸੁਸਾਇਟੀ, ਫ਼ਿਰੋਜ਼ਪੁਰ ਸ਼ਹਿਰ ਅਤੇ ਸ਼ੰਕਰਾ ਆਈ ਹਸਪਤਾਲ, ਲੁਧਿਆਣਾ ਵੱਲੋਂ ਸਥਾਨਕ ਪਿੰਡ ਸਤੀਏ ਵਾਲ਼ਾ ਦੇ ਗੁਰੂਦੁਆਰਾ ਗੋਬਿੰਦ ਰਤਨ ਸਾਹਿਬ ਦੀ ਸਮੁੱਚੀ ਕਮੇਟੀ ਦੇ ਸਹਿਯੋਗ ਨਾਲ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸ਼ੰਕਰਾ ਆਈ ਹਸਪਤਾਲ, ਲੁਧਿਆਣਾ ਦੀ ਡਾ: ਪੁਸ਼ਪਲਤਾ ਵਰਮਾ ਦੀ ਅਗਵਾਈ ਵਾਲੀ ਟੀਮ ਜਿਸ ਵਿੱਚ ਗੁਰਜੋਤ ਸਿੰਘ, ਗੁਰਪ੍ਰੀਤ ਸਿੰਘ, ਦਿਲਰਾਜ ਸਿੰਘ, ਨਿਸ਼ਾਨ ਸਿੰਘ, ਸੰਦੀਪ ਅਤੇ ਜੈਸਿਕਾ ਵੱਲੋਂ ਕਰੀਬ 261 ਮਰੀਜ਼ਾਂ ਦੀਆਂ ਅੱਖਾਂ ਚੈੱਕ ਕੀਤੀਆਂ ਗਈਆਂ। ਇਸ ਕੈਂਪ ਦੀ ਖਾਸੀਅਤ ਇਹ ਵੀ ਸੀ ਕਿ ਕੈਂਪ ਵਿੱਚ ਸਿਰਫ਼ ਅੱਖਾਂ ਦਾ ਚੈੱਕਅਪ ਹੀ ਨਹੀਂ ਬਲਕਿ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ ਅਤੇ ਜਿਨ੍ਹਾਂ ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਲੈਂਸ ਪੈਣ ਵਾਲੇ ਸਨ, ਉਹ ਵੀ ਮੁਫ਼ਤ ਪਾਏ ਗਏ। ਇਸ ਮੌਕੇ ਰਾਧੇ ਰਾਧੇ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਚੰਦਰ ਮੋਹਨ ਹਾਂਡਾ ਅਤੇ ਬਾਕੀ ਅਹੁਦੇਦਾਰ ਸ਼ਾਮਲ ਹੋਏ। ਇਸ ਮੌਕੇ ਸਮੂਹ ਸੰਗਤ ਪਿੰਡ ਸਤੀਏ ਵਾਲ਼ਾ ਵੱਲੋਂ ਮਰੀਜ਼ਾਂ ਲਈ ਚਾਹ ਅਤੇ ਲੰਗਰ ਦੀ ਸੇਵਾ ਨਿਰਵਿਘਨ ਕੀਤੀ ਗਈ। ਪਿੰਡ ਦੇ ਮੋਹਤਬਰਾਂ ਅਤੇ ਗੁਰੂਦੁਆਰਾ ਸਾਹਿਬ ਦੇ ਅਹੁਦੇਦਾਰਾਂ ਸਰਪੰਚ ਕੁਲਦੀਪ ਸਿੰਘ, ਰੇਸ਼ਮ ਸਿੰਘ ਨੰਬਰਦਾਰ, ਹਰਜੀਤ ਸਿੰਘ ਸਾਬਕਾ ਸਰਪੰਚ, ਮਾਸਟਰ ਸੁਰਿੰਦਰ ਸਿੰਘ ਗਿੱਲ, ਕਰਮ ਸਿੰਘ ਗਿੱਲ, ਬਲਵੀਰ ਸਿੰਘ, ਬੂਟਾ ਸਿੰਘ ਭੁੱਲਰ, ਅਮਨਪ੍ਰੀਤ ਸਿੰਘ, ਦਰਸ਼ਨ ਸਿੰਘ, ਬਖਸ਼ੀਸ਼ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਮਾਸਟਰ ਹਰੀਸ਼ ਬਾਂਸਲ ਅਤੇ ਤਲਵਿੰਦਰ ਸਿੰਘ ਵੱਲੋਂ ਸੇਵਾ ਨਿਭਾਈ ਗਈ

Related Articles

Leave a Reply

Your email address will not be published. Required fields are marked *

Back to top button