Ferozepur News

**ਨਸ਼ਾ ਮੁਕਤੀ ਵੱਲ ਵਧਦੇ ਕਦਮ: ਫਿਰੋਜ਼ਪੁਰ ਰੇਂਜ ’ਚ HOPE ਪ੍ਰਾਜੈਕਟ ਤਹਿਤ 5 ਆਉਟਰੀਚ ਮੈਡੀਕਲ ਕੈਂਪ ਲਗਾਏ**

**ਨਸ਼ਾ ਮੁਕਤੀ ਵੱਲ ਵਧਦੇ ਕਦਮ: ਫਿਰੋਜ਼ਪੁਰ ਰੇਂਜ ’ਚ HOPE ਪ੍ਰਾਜੈਕਟ ਤਹਿਤ 5 ਆਉਟਰੀਚ ਮੈਡੀਕਲ ਕੈਂਪ ਲਗਾਏ**

ਨਸ਼ਾ ਮੁਕਤੀ ਵੱਲ ਵਧਦੇ ਕਦਮ: ਫਿਰੋਜ਼ਪੁਰ ਰੇਂਜ ’ਚ HOPE ਪ੍ਰਾਜੈਕਟ ਤਹਿਤ 5 ਆਉਟਰੀਚ ਮੈਡੀਕਲ ਕੈਂਪ ਲਗਾਏ

ਫਿਰੋਜ਼ਪੁਰ, 27-6-2025: ਸ਼੍ਰੀ ਹਰਮਨਬੀਰ ਸਿੰਘ ਗਿੱਲ (IPS) IG, ਫਿਰੋਜ਼ਪੁਰ ਰੇਂਜ, ਫਿਰੋਜ਼ਪੁਰ ਦੀ ਅਨੋਖੀ ਪਹਿਲ ਤਹਿਤ ਫਿਰੋਜ਼ਪੁਰ ਰੇਂਜ ਦੇ ਜ਼ਿਲ੍ਹਾ ਫ਼ਾਜ਼ਿਲਕਾ, ਫਿਰੋਜ਼ਪੁਰ ਅਤੇ ਤਰਨ ਤਾਰਨ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਨਸ਼ਾ ਪ੍ਰਭਾਵਿਤ ਇਲਾਕਿਆਂ, ਹਾਟਸਪੌਟ ਪਿੰਡਾਂ ਵਿੱਚ “ਹੋਪ” (HOPE) ਪ੍ਰਾਜੈਕਟ ਤਹਿਤ ‘ਆਉਟਰੀਚ ਮੈਡੀਕਲ ਕੈਂਪ’ ਲਗਾਏ ਜਾ ਰਹੇ ਹਨ। ਮੈਡੀਕਲ ਟੀਮਾਂ ਨੂੰ ਸਾਰੀਆਂ ਲੋੜੀਂਦੀਆਂ ਮੈਡੀਕਲ ਸੁਵਿਧਾਵਾਂ ਨਾਲ ਲੈਸ ਕੀਤਾ ਗਿਆ ਹੈ।

ਇਸ ਪ੍ਰਾਜੈਕਟ ਦਾ ਉਦੇਸ਼ ਨਸ਼ਾ ਪੀੜਤਾਂ ਨੂੰ ਨਸ਼ੇ ਦੀ ਦਲ-ਦਲ ਵਿਚੋਂ ਨਿਕਲਣ ਵਿੱਚ ਮਦਦ ਕਰਨਾ, ਡੀ-ਐਡਿਕਸ਼ਨ ਅਤੇ ਓਓਏਟੀ ਸੈਂਟਰਾਂ ਬਾਰੇ ਜਾਗਰੂਕਤਾ ਵਧਾਉਣਾ ਹੈ। ਨਸ਼ਾ ਪੀੜਤ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਕਾਊਂਸਲਿੰਗ ਕਰਕੇ ਮੌਕੇ ‘ਤੇ ਹੀ ਪੀੜਤਾਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਨੂੰ OOAT (Outpatient Opioid Assisted Treatment) ਸੈਂਟਰ ਅਧੀਨ ਰਜਿਸਟਰ ਕਰਵਾ ਕੇ ਉਨ੍ਹਾਂ ਦਾ ਇਲਾਜ ਸ਼ੁਰੂ ਕਰਵਾਇਆ ਜਾਂ ਰਿਹਾ ਹੈ ਅਤੇ ਡੀ-ਐਡਿਕਸ਼ਨ ਸੈਂਟਰਾਂ ਵਿੱਚ ਵੀ ਭਰਤੀ ਕਰਵਾਇਆ ਜਾ ਰਿਹਾ ਹੈ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜੋ ਵਿਅਕਤੀ ਝਿਝਕ ਜਾਂ ਡਰ ਕਾਰਨ ਸਾਹਮਣੇ ਨਹੀਂ ਆਉਂਦੇ, ਮੈਡੀਕਲ ਟੀਮਾਂ ਵਿੱਚ ਮੌਜੂਦ ਸਾਈਕਿਆਟ੍ਰਿਸਟ ਅਤੇ ਪੁਲਿਸ ਦੀ ਸਾਂਝੀ ਕਾਊਂਸਲਿੰਗ ਰਾਹੀਂ ਨਸ਼ਾ ਪੀੜਤ ਆਪਣਾ ਇਲਾਜ ਕਰਵਾਉਣ ਅਤੇ ਨਸ਼ਾ ਛੱਡਣ ਲਈ ਅੱਗੇ ਆਉਣ ਲੱਗੇ ਹਨ। ਪਿੰਡ ਦੀਆਂ ਪੰਚਾਇਤਾਂ ਵੀ ਆਪਣੇ ਪਿੰਡ ਵਾਸੀਆਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਮੌਕੇ ‘ਤੇ ਹੀ OOAT ਸੈਂਟਰ ਵਿੱਚ ਦਾਖਲਾ ਮਿਲਣ ਕਰਕੇ ਮਰੀਜ਼ਾਂ ਨੂੰ ਨਸ਼ਾ ਛੱਡਣ ਦੀ ਪ੍ਰੇਰਣਾ ਮਿਲ ਰਹੀ ਹੈ। ਪਿੰਡਾਂ ਦੇ ਗਰੀਬ ਪਰਿਵਾਰਾਂ ਨਾਲ ਸੰਬੰਧਤ ਮਰੀਜ਼ ਜੋ ਸ਼ਹਿਰ ਆ ਕੇ ਇਲਾਜ ਨਹੀਂ ਕਰਵਾ ਸਕਦੇ, ਉਹਨਾਂ ਲਈ ਵੀ ਇਹ ‘ਆਉਟਰੀਚ ਮੈਡੀਕਲ ਕੈਂਪ’ ਇਕ ਜ਼ਰੀਆ ਬਣ ਰਹੇ ਹਨ।

ਇਸ ਪਹਿਲ ਨਾਲ ਲੋਕਾਂ ਦਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ‘ਤੇ ਭਰੋਸਾ ਵਧੇਗਾ। ਫਿਰੋਜ਼ਪੁਰ ਰੇਂਜ ਦੇ ਜ਼ਿਲ੍ਹਾ ਫ਼ਾਜ਼ਿਲਕਾ, ਫਿਰੋਜ਼ਪੁਰ ਅਤੇ ਤਰਨ ਤਾਰਨ ਵਿੱਚ ਹੁਣ ਤੱਕ ਕੁੱਲ 05 ‘ਆਉਟਰੀਚ ਮੈਡੀਕਲ ਕੈਂਪ’ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਜ਼ਿਲ੍ਹਾ ਫਾਜ਼ਿਲਕਾ:

1. ਆਰਨੀਵਾਲਾ (19.06.2025):
HOPE ਪ੍ਰਾਜੈਕਟ ਤਹਿਤ ਪਹਿਲਾ ਆਉਟਰੀਚ ਮੈਡੀਕਲ ਕੈਂਪ ਪੰਚਾਇਤ ਘਰ ਆਰਨੀਵਾਲਾ (ਜ਼ਿਲ੍ਹਾ ਫਾਜ਼ਿਲਕਾ) ਵਿੱਚ ਲਗਾਇਆ ਗਿਆ। ਜਿਸ ਵਿੱਚ SSP ਗੁਰਮੀਤ ਸਿੰਘ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ, ਡਾ. ਐਰਿਕ (CMO), ਬਾਬਾ ਸੋਹਣ ਸਿੰਘ, DPRO ਆਦਿ ਨੇ ਭਾਗ ਲਿਆ। 250 ਨਾਗਰਿਕ ਸ਼ਾਮਲ ਹੋਏ, 42 ਨੇ ਇਲਾਜ ਲਈ ਸਹਿਮਤੀ ਦਿੱਤੀ, ਜਿਨ੍ਹਾਂ ਵਿੱਚੋਂ 38 ਨੇ OOAT ਵਿੱਚ ਰਜਿਸਟ੍ਰੇਸ਼ਨ ਕਰਵਾਈ ਅਤੇ 4 ਡੀ-ਐਡਿਕਸ਼ਨ ਸੈਂਟਰ ਗਏ।

2. ਖੁਈਆਂ ਸਰਵਰ (24.06.2025):
ਕੈਂਪ ਵਿੱਚ 200 ਨਾਗਰਿਕ ਸ਼ਾਮਲ ਹੋਏ। 22 ਮਰੀਜ਼ਾਂ ਨੇ OOAT ਕਲੀਨਿਕ ਵਿੱਚ ਰਜਿਸਟ੍ਰੇਸ਼ਨ ਕਰਵਾਈ।

3. ਜੰਮ ਵਾਲਾ ਭੀਮੇ ਸ਼ਾਹ (27.06.2025):
ਕੈਂਪ ਵਿੱਚ 230 ਨਾਗਰਿਕ ਸ਼ਾਮਲ ਹੋਏ। 20 ਮਰੀਜ਼ਾਂ ਨੇ OOAT ਕਲੀਨਿਕ ਵਿੱਚ ਰਜਿਸਟ੍ਰੇਸ਼ਨ ਕਰਵਾਈ।

ਜ਼ਿਲ੍ਹਾ ਫਿਰੋਜ਼ਪੁਰ:

4. ਸ਼ੇਰਖਾਂ (27.06.2025):
SSP ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਨਾਲ ਸਾਂਝੀਦਾਰੀ ਵਿਚ ਲਗਾਇਆ ਗਿਆ। 250 ਨਾਗਰਿਕ ਸ਼ਾਮਲ ਹੋਏ। 15 ਮਰੀਜ਼ਾਂ ਨੇ OOAT ਕਲੀਨਿਕ ਵਿੱਚ ਰਜਿਸਟ੍ਰੇਸ਼ਨ ਕਰਵਾਈ।

ਜ਼ਿਲ੍ਹਾ ਤਰਨ ਤਾਰਨ:

5. ਪੱਟੀ – ਹੈਵਨ ਰਿਜ਼ੋਰਟ (27.06.2025):
SSP ਦੀਪਕ ਪਾਰੀਕ ਦੀ ਅਗਵਾਈ ਹੇਠ ਕੈਂਪ ਲਗਾਇਆ ਗਿਆ। ਲਗਭਗ 300 ਨਾਗਰਿਕ ਸ਼ਾਮਲ ਹੋਏ। 22 ਮਰੀਜ਼ਾਂ ਨੇ OOAT ਕਲੀਨਿਕ ਵਿੱਚ ਰਜਿਸਟ੍ਰੇਸ਼ਨ ਕਰਵਾਈ।


 

Related Articles

Leave a Reply

Your email address will not be published. Required fields are marked *

Back to top button