ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੰਮ੍ਰਿਤਸਰ ਵਿੱਚ ਵੱਡੀਆਂ ਕਨਵੈਨਸ਼ਨਾਂ, ਹਜ਼ਾਰਾਂ ਕਿਸਾਨ ਮਜ਼ਦੂਰ ਔਰਤਾਂ ਹੋਏ ਸ਼ਾਮਿਲ, ਪੁਲਿਸ ਜ਼ਬਰ ਬੰਦ ਕਰੇ ਪੰਜਾਬ ਸਰਕਾਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੰਮ੍ਰਿਤਸਰ ਵਿੱਚ ਵੱਡੀਆਂ ਕਨਵੈਨਸ਼ਨਾਂ, ਹਜ਼ਾਰਾਂ ਕਿਸਾਨ ਮਜ਼ਦੂਰ ਔਰਤਾਂ ਹੋਏ ਸ਼ਾਮਿਲ, ਪੁਲਿਸ ਜ਼ਬਰ ਬੰਦ ਕਰੇ ਪੰਜਾਬ ਸਰਕਾਰ
ਫਿਰੋਜ਼ਪੁਰ, ਮਈ 12, 2025: ਜਿਲ੍ਹਾ ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹੇ ਭਰ ਵਿੱਚ ਜੋਨਾਂ ਦੀਆਂ ਵਿਸ਼ਾਲ ਕਨਵੈਂਸ਼ਨਾਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਕੀਤੀਆਂ ਗਈਆਂ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲਈ ਵੱਡੀਆਂ ਲਾਮਬੰਦੀਆਂ ਅਤੇ ਤਿਆਰੀਆਂ ਦੀ ਜਰੂਰਤ ਹੈ।
ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਸਰਕਾਰਾਂ ਲੋਕਾਂ ਨੂੰ ਮੁੱਦਿਆਂ ਤੋਂ ਭਟਕਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ ਅਜਿਹੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਤੋਂ ਭਟਕਣ ਤੋਂ ਬਚਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਕਰੋਨਾ ਕਾਲ ਦੌਰਾਨ ਸਰਕਾਰ ਵੱਲੋਂ ਇਕ ਉਸ ਵੇਲੇ ਕੁਝ ਅਹਿਮ ਫੈਸਲੇ ਜਿਵੇਂ ਕਿ ਮਜ਼ਦੂਰਾਂ ਸਬੰਧੀ ਲੇਬਰ ਲਾਅ ਖਤਮ ਕਰਨ ਅਤੇ ਖੇਤੀ ਸਬੰਧੀ ਕਾਲੇ ਕਾਨੂੰਨ ਲੈ ਕੇ ਆਉਣ ਵਰਗੇ ਫੈਸਲੇ ਕੀਤੇ ਗਏ ਸਨ ਕਿਉਂਕਿ ਲੋਕ ਉਸ ਵੇਲੇ ਇੱਕ ਸਦਮੇ ਅੰਦਰ ਸਨ ਇਸੇ ਤਰੀਕੇ ਨਾਲ ਅੱਜ ਵੀ ਭਾਰਤ ਅੰਦਰ ਸਰਕਾਰ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਸਾਈਨ ਕਰਨ ਦੀ ਤਿਆਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਦੋਨਾਂ ਦੇਸ਼ਾਂ ਨੂੰ ਜਲਦ ਤੋਂ ਜਲਦ ਤਨਾਵ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਜੰਗ ਹਮੇਸ਼ਾ ਤਬਾਹੀ ਲੈ ਕੇ ਆਉਂਦੀ ਹੈ।
ਉਹਨਾਂ ਅੱਗੇ ਕਿਹਾ ਕਿ ਦੋਨੋ ਦੇਸ਼ ਪਹਿਲਾਂ ਹੀ ਆਰਥਿਕ ਤੌਰ ਤੇ ਮੰਦਹਾਲੀ ਦਾ ਸ਼ਿਕਾਰ ਹਨ ਅਤੇ ਜੰਗ ਵਰਗੇ ਹਾਲਾਤਾਂ ਵਿੱਚ ਆਮ ਲੋਕਾਂ ਨੂੰ ਖਮਿਆਜੇ ਭੁਗਤਣੇ ਪੈਂਦੇ ਹਨ । ਉਹਨਾਂ ਦੱਸਿਆ ਕਿ ਬੀਤੇ ਕੱਲ ਬਾਰਡਰ ਨਜ਼ਦੀਕ ਵਿਸ਼ਾਲ ਇਕੱਠ ਕੀਤਾ ਗਿਆ ਹੈ ਜਿਸ ਵਿੱਚ ਇਲਾਕੇ ਦੇ ਲੋਕਾਂ ਵਿੱਚ ਦ੍ਰਿੜਤਾ ਅਤੇ ਹੌਂਸਲਾ ਹੈ । ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਜਿਸ ਤਰ੍ਹਾਂ ਦੇ ਬਚਕਾਨਾ ਬਿਆਨਾਂ ਰਾਹੀਂ ਪਾਣੀਆ ਦੇ ਮੁੱਦੇ ਤੇ ਜਥੇਬੰਦੀਆਂ ਨੂੰ ਟਾਰਗੇਟ ਕਰਨਾ ਬੇਹੂਦਗੀ ਵਾਲਾ ਕੰਮ ਹੈ। ਉਹਨਾਂ ਕਿਹਾ ਕਿ ਜਥੇਬੰਦੀਆਂ ਨੂੰ ਪਾਣੀ ਪੀ ਪੀ ਕੇ ਕੋਸਣ ਵਾਲੇ ਅਤੇ ਧਰਨੇ ਨਾ ਲੱਗਣ ਦੇਣ ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਦਾ ਅਚਾਨਕ ਜਥੇਬੰਦੀਆਂ ਨੂੰ ਵੰਗਰਾਨਾ ਆਪਾ ਵਿਰੋਧੀ ਅਤੇ ਅਜੀਬ ਵਿਹਾਰ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਡਰਾਮੇਬਾਜ਼ੀ ਛੱਡ ਕੇ ਕੋਈ ਢੁਕਵੀਂ ਕਾਰਵਾਈ ਕਰਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਦਫਤਰ ਵਿਚ 3 ਸਾਲ ਤੋਂ ਪਹੁੰਚਣ ਵਾਲੇ ਮੰਗ ਪੱਤਰਾਂ ਅਤੇ ਪ੍ਰੈਸ ਨੋਟ ਦੇਖੇ ਜਿਸ ਵੇਲੇ ਭਗਵੰਤ ਮਾਨ ਜੀ ਨਵੀਂ ਨਵੀਂ ਕੁਰਸੀ ਮਿਲਣ ਤੇ ਸੱਤਾ ਦੇ ਨਸ਼ੇ ਵਿਚ ਚੂਰ ਕਹਿ ਰਹੇ ਸਨ ਕਿ 6 ਮਹੀਨੇ ਵਿੱਚ ਸਾਰਾ ਕੁਝ ਨਹੀਂ ਹੋ ਸਕਦਾ ਅਸੀਂ ਓਸ ਵੇਲੇ ਤੋਂ ਬੀ ਬੀ ਐਮ ਬੀ ਦਾ ਮੁੱਦਾ ਚੱਕ ਰਹੇ ਹਾਂ। ਇਸੇ ਮੁੱਦੇ ਤੇ ਚੰਡੀਗੜ੍ਹ ਧਰਨਾ ਦੇਣ ਵਾਲੀਆਂ ਜਥੇਬੰਦੀਆਂ ਨੂੰ ਜਬਰੀ ਰੋਕਣਾ ਅਤੇ ਹੁਣ ਜਥੇਬੰਦੀਆਂ ਨੂੰ ਕਹਿਣਾ ਕਿ ਬੋਲ ਨਹੀਂ ਰਹੀਆਂ ” ਨਾਲੇ ਚੋਰ ਨਾਲੇ ਚਤਰ ” ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਇੱਕ ਕੇਂਦਰ ਅਤੇ ਪੰਜਾਬ ਸਰਕਾਰ ਰਲ਼ ਕੇ ਨੂਰ ਕੁਸ਼ਤੀ ਖੇਡ ਰਹੀਆਂ ਹਨ ਅਤੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਮਜਦੂਰਾਂ ਵਿਚਕਾਰ ਈਰਖਾ ਦੀ ਭਾਵਨਾ ਪੈਦਾ ਕਰਕੇ ਏਕਾ ਤੋੜਨ ਲਈ ਯਤਨਸ਼ੀਲ ਹਨ ਪਰ ਤਿੰਨਾਂ ਰਾਜਾਂ ਦੇ ਲੋਕ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ।
ਉਹਨਾਂ ਇੱਕਠਾਂ ਵਿਚ ਪਹੁੰਚੇ ਕਿਸਾਨ ਮਜ਼ਦੂਰ ਅਤੇ ਔਰਤਾਂ ਨੂੰ ਪਿੰਡ ਪੱਧਰ ਤੇ ਵੱਡੇ ਫੰਡ ਇਕੱਠਾ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਮੋਰਚੇ ਵਿਚ ਹੋਏ ਨੁਕਸਾਨ ਦੀ ਭਰਪਾਈ ਬੇਸ਼ੱਕ ਸਰਕਾਰ ਕੋਲੋਂ ਕਰਵਾਈ ਜਾਵੇਗੀ ਪਰ ਇਹ ਵਿੱਚ ਸਮਾਂ ਲੱਗ ਸਕਦਾ ਹੈ ਇਸ ਲਈ ਪਿੰਡ ਪਧਰੀ ਫੰਡ ਇਕੱਠਾ ਕਰਕੇ ਮੌਕੇ ਤੇ ਨਿੱਜੀ ਪੱਧਰ ਤੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਵੱਡੇ ਐਕਸ਼ਨ ਪ੍ਰੋਗਰਾਮ ਉਲੀਕੇ ਜਾਣਗੇ।