ਜੰਗ ਰੋਕੋ ਪਿਆਰ ਵਧਾਓ, ਬਾਰਡਰ ਖੋਲੋ ਵਪਾਰ ਚਲਾਓ ਰੈਲੀ 03-05-2025 ਨੂੰ
ਜੰਗ ਮਸਲੇ ਦਾ ਹੱਲ ਨਹੀ ਇਹ ਪੰਜਾਬ ਦੀ ਬਰਬਾਦੀ ਹੈ:- ਭੁੱਲਰ /ਦਿਉਲ
ਜੰਗ ਮਸਲੇ ਦਾ ਹੱਲ ਨਹੀ ਇਹ ਪੰਜਾਬ ਦੀ ਬਰਬਾਦੀ ਹੈ:- ਭੁੱਲਰ /ਦਿਉਲ
ਆਨੰਦ ਬੈਕਟ ਹਾਲ ਮੋਗਾ ਰੋਡ ਰੇਲਵੇ ਪੁਲ ਥੱਲੇ ਅੱਜ 3 ਮਈ ਨੂੰ
ਫਿਰੋਜਪੁਰ ਅਪਰੈਲ 2, 2025: ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲਾ ਫਿਰੋਜ਼ਪੁਰ ਵਿੱਚ ਅੱਜ ਮਿਤੀ 03-05-2025 ਨੂੰ ਜੰਗ ਰੋਕੋ ਪਿਆਰ ਵਧਾਓ, ਬਾਰਡਰ ਖੋਲੋ ਵਪਾਰ ਚਲਾਓ ਰੈਲੀ ਆਨੰਦ ਬੈਕਟ ਹਾਲ ਮੋਗਾ ਰੋਡ ਪੁਲ ਦੇ ਥੱਲੇ ਨਜਦੀਕ ਦਾਣਾ ਮੰਡੀ ਫਿਰੋਜ਼ਪੁਰ ਕੈਟ ਵਿੱਚ 10 ਵਜੇ ਤੋ 2 ਵਜੇ ਤੱਕ ਹੋ ਰਹੀ ਹੈ ।
ਬੇਨਤੀ ਹੈ ਆਉ ਸਾਰੇ ਰਲਕੇ ਸਰਕਾਰਾਂ ਨੂੰ ਦੱਸੀਏ ਕਿ ਅਸੀ ਜੰਗ ਨਹੀ ਅਮਨ ਚਾਹੁੰਦੇ ਹਾਂ ਇਸ ਲਈ ਸਮੂਹ ਜੰਗ ਨੂੰ ਰੁਕਵਾਉਣ ਲਈ ਸਾਰੀਆਂ ਪਾਰਟੀਆਂ ਦੇ ਲੀਡਰ ਸਾਹਿਬਾਨ, ਸਮੂਹ ਧਾਰਮਿਕ ਅਤੇ ਰਾਜਨੀਤਿਕ ਲੋਕ ,ਸਮੂਹ ਕਿਸਾਨ ਜੰਥੇਬੰਦੀਆ, ਵਪਾਰੀਆਂ,ਸੈਲਰ ਮਾਲਕਾਂ,ਟਰਾਂਸਪੋਰਟਰਾਂ,ਦੁਕਾਨਦਾਰ, ਮਜਦੂਰਾਂ ਆਦਿ ਨੂੰ ਬੇਨਤੀ ਕੀਤੀ ਹੈ ਜਾਦੀ ਹੈ ਆਪਣੀ ਅਵਾਜ ਬੁਲੰਦ ਕਰਕੇ ਜੰਗ ਰੋਕਣ ਲਈ ਹੰਭਲਾ ਮਾਰੀਏ ਅਤੇ ਇਸ ਸੈਮੀਨਾਰ ਵਿੱਚ ਸ਼ਾਮਲ ਹੋ ਕੈ ਲੋਕਾਂ ਦੇ ਭਲੇ ਦਾ ਕੰਮ ਕਰੀਏ।
ਪੀ ਏ ਸੀ ਮੈਬਰ ਹਰਭਜਨ ਸਿੰਘ ਕਸਮੀਰੀ ,ਗੁਰਚਰਨ ਸਿੰਘ ਭੁੱਲਰ ਜ਼ਿਲਾ ਪ੍ਰਧਾਨ ਅਤੇ ਪੀ ਏ ਸੀ ਮੈਬਰ, ਤੇਜਿੰਦਰ ਸਿੰਘ ਦਿਉਲ ਯੂਥ ਪ੍ਰਧਾਨ ਪੰਜਾਬ, ਗੁਰਵਿੰਦਰ ਸਿੰਘ ਮੁਹਾਲਮ ਯੂਥ ਪ੍ਰਧਾਨ ਫਿਰੋਜ਼ਪੁਰ, ਜਗਜੀਤ ਸਿੰਘ ਤਾਲਮੇਲ ਸਕੱਤਰ ਯੂਥ ਪੰਜਾਬ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਸਮੂਹ ਜਿਲ਼ਾ ਫਿਰੋਜ਼ਪੁਰ ਦੇ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣਾ ਕੀਮਤੀ ਸਮਾਂ ਕੱਢ ਜਰੂਰ ਪਾਹੁਚੋ।