ਜੰਗ ਰੋਕੋ ਪਿਆਰ ਵਧਾਓ ,ਬਾਰਡਰ ਖੋਲੋ ਵਪਾਰ ਚਲਾਓ ਸੈਮੀਨਾਰ:- ਭੁੱਲਰ /ਦਿਉਲ
ਆਨੰਦ ਬੈਕਟ ਹਾਲ ਮੋਗਾ ਰੋਡ ਰੇਲਵੇ ਪੁਲ ਥੱਲੇ 3 ਮਈ ਨੂੰ
ਜੰਗ ਰੋਕੋ ਪਿਆਰ ਵਧਾਓ ,ਬਾਰਡਰ ਖੋਲੋ ਵਪਾਰ ਚਲਾਓ ਸੈਮੀਨਾਰ:- ਭੁੱਲਰ /ਦਿਉਲ
ਆਨੰਦ ਬੈਕਟ ਹਾਲ ਮੋਗਾ ਰੋਡ ਰੇਲਵੇ ਪੁਲ ਥੱਲੇ 3 ਮਈ ਨੂੰ
ਫਿਰੋਜਪੁਰ 28 ਅਪਰੈਲ 2025: ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਹੁਸੈਨੀ ਵਾਲਾ ਬਾਰਡਰ ਖਲਾਓ ਰੈਲੀ 03-05-2025 ਦਿਨ ਸ਼ਨੀਵਾਰ ਨੂੰ ਹੁਸੈਨੀ ਵਾਲਾ ਬਾਰਡਰ ਤੇ ਰੱਖੀ ਸੀ। ਪਰ ਪਿਛਲੇ ਦਿਨੀ ਜੰਮੂ-ਕਸ਼ਮੀਰ ਪਹਿਲਗਾਮ ਵਿੱਚ ਬੇਦੋਸ਼ੇ ਲੋਕਾਂ ਨੂੰ ਮੋਤ ਦੇ ਘਾਟ ਉਤਾਰ ਕੇ ਇਨਸਾਨੀਅਤ ਦਾ ਕਤਲ ਕੀਤਾ ਗਿਆ ਜਿਸ ਦਾ ਬਹੁਤ ਅਫਸੋਸ ਹੈ ।ਜਿਸ ਕਾਰਨ ਪੰਜਾਬ ਦੇ ਬਾਰਡਰਾਂ ਨੂੰ ਸੀਲ ਕਰਕੇ ਜੰਗ ਦਾ ਮਾਹੋਲ ਬਣਾ ਕੇ ਫਿਰੋਜ਼ਪੁਰ ਦੇ ਲੋਕਾਂ ਦੇ ਦਿਲਾਂ ਵਿੱਚ ਡਰ ਬਿਠਾ ਦਿੱਤਾ ਗਿਆ ਹੈ।
ਇਥੇ ਅਸੀ ਦੱਸਣਾ ਚਾਹੁੰਦੇ ਹਾਂ ਕਿ ਅਗਰ ਹਿੰਦੋਸਤਾਨ ਵਿੱਚ ਕੋਈ ਗੜਬੜ ਹੁੰਦੀ ਹੈ ਤਾਂ ਪਾਕਿਸਤਾਨ ਦਾ ਨਾਮ ਲਾ ਕੇ ਦੇਸ਼ ਬਰੀ ਹੋ ਜਾਂਦਾ ਹੈ ਅਤੇ ਜੇਕਰ ਪਾਕਿਸਤਾਨ ਵਿੱਚ ਗੜਬੜ ਹੁੰਦੀ ਹੈ ਤਾਂ ਉਹ ਹਿੰਦੋਸਤਾਨ ਦਾ ਨਾਮ ਲਗਾ ਕੇ ਬਰੀ ਹੋ ਜਾਂਦੇ ਹਨ ।ਇਹ ਖੇਡ ਕਦੋ ਤੱਕ ਚਲਦੀ ਰਹੇਗੀ ਕਦੋ ਤੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਰਹਿਣਗੇ। ਦੋਵਾਂ ਦੇਸਾਂ ਦੇ ਵੱਡੇ ਲੀਡਰਾ ਇੱਕ ਦੂਜੇ ਨੂੰ ਧਮਕੀਆਂ ਦੇ ਕੇ ਆਪੋ ਆਪਣੀ ਅਗਲੀ ਸਰਕਾਰ ਦੀ ਤਿਆਰੀ ਕਰਦੇ ਹਨ ਅਤੇ ਆਪਣੀ ਚੋਧਰ ਖਾਤਰ ਲੋਕਾਂ ਦਾ ਖੂਨ ਵਹਾਉਦੇ ਅਤੇ ਪੀਦੇਂ ਹਨ । ਸਾਡੇ ਪੰਜਾਬ ਦੇ ਲੋਕ ਜੰਗ ਨਹੀ ਚਾਹੁੰਦੇ ਕਿਉ ਕਿ ਦੋਹਾਂ ਦੇਸ਼ਾਂ ਕੋਲ ਪ੍ਰਮਾਣੂ ਬੰਬ ਹਨ ਜੇਕਰ ਜੰਗ ਲਗਦਾ ਹੈ ਤਾਂ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ ਆਦਿ ਵਿੱਚ ਤਬਾਹੀ ਆਵੇਗੀ ਅਤੇ ਪੰਜਾਬ ਵਿੱਚ ਬਰਬਾਦੀ ਹੋਵੇਗੀ। ਇਸ ਲਈ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੰਗ ਨਹੀ ਚਾਹੁੰਦਾ। ਜੰਗ ਮਸਲੇ ਦਾ ਹੱਲ ਨਹੀ। ਜੰਗ ਨਾਲੋ ਬਾਰਡਰ ਖੋਲ ਕੇ ਵਪਾਰ ਵਧਾਇਆ ਜਾਵੇ ਅਤੇ ਨਫ਼ਰਤ ਦੀ ਜਗਾਹ ਪਿਆਰ ਵਧਾਇਆ ਜਾਵੇ।
ਇਸ ਲਈ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲਾ ਫਿਰੋਜ਼ਪੁਰ ਵਿੱਚ 03-05-2025 ਨੂੰ ਆਨੰਦ ਬੈਕਟ ਹਾਲ ਮੋਗਾ ਰੋਡ ਪੁਲ ਦੇ ਥੱਲੇ ਨਜਦੀਕ ਦਾਣਾ ਮੰਡੀ ਫਿਰੋਜ਼ਪੁਰ ਕੈਟ ਵਿੱਚ 11 ਵਜੇ ਤੋ 2 ਵਜੇ ਤੱਕ ਜੰਗ ਰੋਕੋ ਪਿਆਰ ਵਧਾਓ,ਬਾਰਡਰ ਖੋਲੋ ਵਪਾਰ ਵਧਾਓ ਸੈਮੀਨਾਰ ਕਰ ਰਹੇ ਹਨ।
ਆਉ ਸਾਰੇ ਰਲਕੇ ਸਰਕਾਰਾਂ ਨੂੰ ਦੱਸੀਏ ਕਿ ਅਸੀ ਜੰਗ ਨਹੀ ਅਮਨ ਚਾਹੁੰਦੇ ਹਾਂ ਇਸ ਲਈ ਸਮੂਹ ਜੰਗ ਨੂੰ ਰੁਕਵਾਉਣ ਲਈ ਸਾਰੀਆਂ ਪਾਰਟੀਆਂ ਦੇ ਲੀਡਰ ਸਾਹਿਬਾਨ, ਸਮੂਹ ਧਾਰਮਿਕ ਅਤੇ ਰਾਜਨੀਤਿਕ ਲੋਕ ,ਸਮੂਹ ਕਿਸਾਨ ਜੰਥੇਬੰਦੀਆ, ਵਪਾਰੀਆਂ,ਸੈਲਰ ਮਾਲਕਾਂ,ਟਰਾਂਸਪੋਰਟਰਾਂ,ਦੁਕਾਨਦਾਰ, ਮਜਦੂਰਾਂ ਆਦਿ ਨੂੰ ਬੇਨਤੀ ਕੀਤੀ ਹੈ ਜਾਦੀ ਹੈ ਆਪਣੀ ਅਵਾਜ ਬੁਲੰਦ ਕਰਕੇ ਜੰਗ ਰੋਕਣ ਲਈ ਹੰਭਲਾ ਮਾਰੀਏ ਅਤੇ ਇਸ ਸੈਮੀਨਾਰ ਵਿੱਚ ਸ਼ਾਮਲ ਹੋ ਕੈ ਲੋਕਾਂ ਦੇ ਭਲੇ ਦਾ ਕੰਮ ਕਰੀਏ।
ਇਹ ਬੇਨਤੀ ਗੁਰਚਰਨ ਸਿੰਘ ਭੁੱਲਰ ਜ਼ਿਲਾ ਪ੍ਰਧਾਨ ਅਤੇ ਪੀ ਏ ਸੀ ਮੈਬਰ, ਤੇਜਿੰਦਰ ਸਿੰਘ ਦਿਉਲ ਯੂਥ ਪ੍ਰਧਾਨ ਪੰਜਾਬ, ਗੁਰਵਿੰਦਰ ਸਿੰਘ ਮੁਹਾਲਮ ਯੂਥ ਪ੍ਰਧਾਨ ਫਿਰੋਜ਼ਪੁਰ, ਜਗਜੀਤ ਸਿੰਘ ਤਾਲਮੇਲ ਸਕੱਤਰ ਯੂਥ ਪੰਜਾਬ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਸਮੂਹ ਜਿਲ਼ਾ ਫਿਰੋਜ਼ਪੁਰ ਦੇ ਲੋਕਾਂ ਨੂੰ ਕੀਤੀ ਗਈ।