ਐੱਸ ਬੀ ਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿੱਚ 7ਵਾਂ ਪੋਸ਼ਣ ਪੱਖਵਾੜਾ ਮਨਾਇਆ
ਐੱਸ ਬੀ ਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿੱਚ 7ਵਾਂ ਪੋਸ਼ਣ ਪੱਖਵਾੜਾ ਮਨਾਇਆ
ਫ਼ਿਰੋਜ਼ਪੁਰ, 24-4-2025: ਸਥਾਨਿਕ ਐੱਸ ਬੀ ਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿੱਚ ਮਾਣਯੋਗ ਉਪ ਕੁਲਪਤੀ ਡਾ. ਸੁਸ਼ੀਲ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਕੈਂਪਸ ਰਜਿਸਟਰਾਰ ਡਾ ਗਜ਼ਲਪ੍ਰੀਤ ਸਿੰਘ ਦੀ ਅਗਵਾਈ ਵਿੱਚ ਜ਼ਿਲਾ ਯੂਥ ਸਰਵਿਸਿਜ਼ ਪੰਜਾਬ ਦੇ ਸਹਿਯੋਗ ਨਾਲ, ਯੂਨੀਵਰਸਿਟੀ ਵਿੱਚ ਚੱਲ ਰਹੇ ਰੈੱਡ ਰਿਬਨ ਕਲੱਬਾਂ ਅਤੇ ਐਨ ਐੱਸ ਐੱਸ ਪੋਲੀ ਵਿੰਗ ਵੱਲੋਂ 15 ਅਪ੍ਰੈਲ ਤੋਂ 22. ਅਪਰੈਲ ਤੱਕ ਸਿਹਤਮੰਦ ਜੀਵਨ ਅਤੇ ਮੁਟਾਪੇ ਪ੍ਰਤੀ ਸੰਭੇਦਨਾ ਤੇ ‘7ਵਾ ਪੋਸ਼ਣ ਪਖਵਾੜਾ ‘ਮਨਾਇਆ ਗਿਆ । ਜਿਸ ਵਿੱਚ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ,ਸਲੋਗਨ ਰਾਇਟਿੰਗ, ਡਿਕਲੇਮੇਸ਼ਨ ਕੰਟੈਸਟ, ਰੰਗੋਲੀ ਕੰਪੀਟੀਸ਼ਨ, ਮੁਕਾਬਲੇ ਕਰਵਾਏ ਗਏ ।
ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਵਧ ਚੜ ਕੇ ਸਮੂਲੀਅਤ ਕੀਤੀ ਗਈ । ਐਨ ਐੱਸਐੱਸ ਪੋਲੀ ਵਿੰਗ ਪ੍ਰੋਗਰਾਮ ਅਫ਼ਸਰ ਪ੍ਰੋ ਗੁਰਜੀਵਨ ਸਿੰਘ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆ ਓਹਨਾ ਨੂੰ ਜਿੰਦਗੀ ਚ ਸਿਹਤਮੱਤ ਖਾਣੇ , ਸਿਹਤਮੰਦ ਰਹਿਣ ਲਈ ਰੋਜ਼ਮਰਾ ਦੀਆਂ ਗਤੀਵਿਧੀਆਂ ਤੇ ਮੋਟਾਪੇ ਨੂੰ ਕੰਟਰੋਲ ਕਰਨ ਦੇ ਤਰੀਕਿਆਂ ਤੇ ਚਾਨਣਾ ਪਾਇਆ। ਨੋਡਲ ਆਫੀਸਰ ਰੈੱਡ ਰਿਬਨ ਕਲੱਬ ਗੁਰਪ੍ਰੀਤ ਸਿੰਘ ਵਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਖਾਣੇ ਤੇ ਖੇਡਾਂ ਆਦਿ ਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਆ ਤਾਂ ਜੋ ਮੋਟਾਪੇ ਤੋਂ ਰਿਹਾ ਜਾ ਸਕੇ ।ਇਸ ਮੌਕੇ ਵਿਦਿਆਰਥੀਆਂ ਵੱਲੋਂ ਭੀ ਸਿਹਤ ਸੰਜੀਦਗੀ ਪ੍ਰਤੀ ਆਪਣੇ ਆਪਣੇ ਵਿਚਾਰ ਰੱਖੇ ਗਏ ।
ਇਹਨਾਂ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਬੀ ਕੀਤਾ ਗਿਆ । ਪਹਿਲਾ ਸਥਾਨ ਕੋਮਲਪ੍ਰੀਤ ਕੌਰ ਡਿਪਲੋਮਾ ਇਲੈਕਟ੍ਰੀਕਲ,, ਦੂਸਰਾ ਸਥਾਨ ਪ੍ਰਿਯੰਕਾ ਬੀ ਟੈੱਕ ਈ ਸੀ ਈ ਪਹਿਲਾ ਸਾਲ, ਤੀਰਾ ਸਥਾਨ ਸਾਂਝੇ ਤੌਰ ਤੇ ਸ਼ਰਨਦੀਪ ਸਿੰਘ ਡਿਪਲੋਮਾ ਇਲੈਕਟ੍ਰੀਕਲ ਅਤੇ ਅਮਾਨਤ ਢੋਟ ਬੀ ਟੈੱਕ ਇਲੈਕਟ੍ਰੀਕਲ ਸਿੰਘ ਨੇ ਹਾਸਿਲ ਕੀਤਾ ।
ਕੈਂਪਸ ਰਜਿਸਟਰਾਰ ਡਾ ਗਜ਼ਲਪ੍ਰੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਅਜਿਹੇ ਮੁਕਾਬਲਿਆਂ/ ਪ੍ਰੋਗਰਾਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਨੋਡਲ ਅਫ਼ਸਰ ਰੈੱਡ ਰਿਬਨ ਕਲੱਬ ਅਤੇ ਪੀ ਆਰ ਓ ਯਸ਼ਪਾਲ , ਨੋਡਲ ਅਫ਼ਸਰ ਜਗਦੀਪ ਸਿੰਘ ਮਾਂਗਟ ਅਤੇ ਫੋਟੋਗ੍ਰਾਫਰ ਪੀ ਆਰ ਓ ਵਿਭਾਗ ਨਵੀਨ ਚੰਦ ਹਾਜ਼ਰ ਸਨ ।