ਸਵੱਛਤਾ ਸਰਵੇਖਣ ਦੀ ਫੀਡਬੈਕ ਸਰਵੇ ਵਿੱਚ ਪੰਜਾਬ ਵਿੱਚ ਦੂਜੇ ਸਥਾਨ ਅਤੇ ਆਪਣੀ ਆਬਾਦੀ ਦੀ ਕੈਟਾਗਰੀ ਵਿੱਚ ਪਹਿਲੇ ਸਥਾਨ ਤੇ ਰਿਹਾ ਜ਼ੀਰਾ
ਨਗਰ ਕੌਂਸਲ ਜ਼ੀਰਾ ਨੇ ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਸਵੱਛਤਾ ਫੀਡਬੈਕ ਵਿੱਚ ਪਛਾੜਿਆ
ਸਵੱਛਤਾ ਸਰਵੇਖਣ ਦੀ ਫੀਡਬੈਕ ਸਰਵੇ ਵਿੱਚ ਪੰਜਾਬ ਵਿੱਚ ਦੂਜੇ ਸਥਾਨ ਅਤੇ ਆਪਣੀ ਆਬਾਦੀ ਦੀ ਕੈਟਾਗਰੀ ਵਿੱਚ ਪਹਿਲੇ ਸਥਾਨ ਤੇ ਰਿਹਾ ਜ਼ੀਰਾ
– ਸਵੱਛਤਾ ਫੀਡਬੈਕ ਸਰਵੇ ਵਿੱਚ ਜ਼ੀਰਾ ਅੱਵਲ ਦਰਜ਼ੇ ਤੇ
–ਸਵੱਛਤਾ ਫੀਡਬੈਕ ਸਰਵੇ ਵਿੱਚ ਜ਼ੀਰੇ ਨੇ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਕੀਤਾ ਰੋਸ਼ਨ
–ਨਗਰ ਕੌਂਸਲ ਜ਼ੀਰਾ ਨੇ ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਸਵੱਛਤਾ ਫੀਡਬੈਕ ਵਿੱਚ ਪਛਾੜਿਆ
–ਨਗਰ ਕੌਂਸਲ ਜ਼ੀਰਾ ਨੇ 20000 ਤੋਂ ਵੱਧ ਸਿਟੀਜਨ ਫੀਡਬੈਕ ਕਰਵਾਈ
–ਫਿਰੋਜ਼ਪੁਰ ਜ਼ਿਲ੍ਹੇ ਦੇ 2 ਸ਼ਹਿਰ ਜ਼ੀਰਾ ਅਤੇ ਫਿਰੋਜ਼ਪੁਰ ਸ਼ਹਿਰ ਪਹਿਲੇ ਅੱਵਲ 10 ਸ਼ਹਿਰਾਂ ਵਿੱਚ ਸ਼ਾਮਿਲ
ਫਿਰੋਜ਼ਪੁਰ 23 ਅਪ੍ਰੈਲ, 2025: ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛ ਭਾਰਤ ਮਿਸ਼ਨ ਤਹਿਤ ਹਰ ਸਾਲ ਭਾਰਤ ਦੇ ਸਮੂਹ ਸ਼ਹਿਰਾਂ ਦਾ ਇੱਕ ਸਰਵੇਖਣ ਕਰਵਾਇਆ ਜਾਂਦਾ ਹੈ ਜਿਸ ਤਹਿਤ ਸ਼ਹਿਰਾਂ ਨੂੰ ਸਾਫ ਸਫਾਈ ਦੇ ਵੱਖ ਵੱਖ ਪਹਿਲੂਆਂ ਦੀ ਜਾਂਚ ਉਪਰੰਤ ਅੰਕ ਜਾਰੀ ਕੀਤੇ ਜਾਂਦੇ ਹਨ ਅਤੇ ਇਹਨਾਂ ਅੰਕਾਂ ਦੇ ਆਧਾਰ ਤੇ ਸ਼ਹਿਰਾਂ ਦੀ ਦਰਜਾ ਬੰਦੀ ਕੀਤੀ ਜਾਂਦੀ ਹੈ ।
ਇਸ ਸਬੰਧੀ ਸਵੱਛ ਸਰਵੇਖਣ 2024 ਅੰਦਰ ਸ਼ਹਿਰਾਂ ਦੀ ਸਾਫ ਸਫਾਈ, ਕੱਚਰੇ ਦੀ ਕੁਲੈਕਸ਼ਨ, ਕੱਚਰੇ ਦੀ ਪ੍ਰੋਸੈਸਿੰਗ, ਪਬਲਿਕ ਟਾਇਲੇਟ ਦੀ ਸਾਫ ਸਫਾਈ ਅਤੇ ਦੇਖਭਾਲ, ਸੜਕਾਂ, ਨਾਲੀਆਂ, ਸੀਵਰੇਜ਼, ਸੋਲਿਡ ਵੇਸਟ ਮੈਨੇਜਮੈਂਟ ਨਾਲ ਸੰਬੰਧਿਤ ਮਸ਼ੀਨਰੀ, ਸੈਨੀਟੇਸ਼ਨ ਵਰਕਰਾਂ ਅਤੇ ਸ਼ਹਿਰ ਵਾਸੀਆਂ ਦੇ ਫੀਡਬੈਕ ਸਰਵੇ ਸਬੰਧੀ ਵੱਖ-ਵੱਖ ਪਹਿਲੂਆਂ ਦੇ ਵੱਖ-ਵੱਖ ਅੰਕ ਨਿਰਧਾਰਿਤ ਕੀਤੇ ਗਏ ਸਨ। ਇਸ ਸਬੰਧੀ ਸਥਾਨਕ ਸਰਕਾਰ ਵਿਭਾਗ ਪੰਜਾਬ ਚੰਡੀਗੜ੍ਹ ਅਤੇ ਪੀਐਮਆਈਡੀਸੀ ਚੰਡੀਗੜ੍ਹ ਵੱਲੋਂ ਪੰਜਾਬ ਦੇ ਸਮੂਹ ਸ਼ਹਿਰਾਂ ਨੂੰ ਉਹਨਾਂ ਦੀ ਆਬਾਦੀ ਅਨੁਸਾਰ ਸਿਟੀਜਨ ਫੀਡਬੈਕ ਦਾ ਟਾਰਗੇਟ ਦਿੱਤਾ ਗਿਆ ਸੀ ਜਿਸ ਦੇ ਚਲਦੇ ਹੋਏ ਨਗਰ ਕੌਂਸਲ ਜ਼ੀਰਾ ਨੂੰ 5510 ਫੀਡਬੈਕ ਦਾ ਟਾਰਗੇਟ ਮਿਲਿਆ ਸੀ । ਇਸ ਸਬੰਧੀ ਨਗਰ ਕੌਂਸਲ ਜ਼ੀਰਾ ਦੇ ਮਿਹਨਤੀ ਅਤੇ ਇਮਾਨਦਾਰ ਸਟਾਫ ਵੱਲੋਂ ਲਗਾਤਾਰ ਦਿਨ ਰਾਤ ਯਤਨ ਕਰਦੇ ਹੋਏ 15 ਅਪ੍ਰੈਲ 2025 ਤੱਕ ਕੁੱਲ 20157 ਸਿਟੀਜਨ ਫੀਡਬੈਕ ਕਰਵਾ ਕੇ ਇੱਕ ਰਿਕਾਰਡ ਕਾਇਮ ਕੀਤਾ ਗਿਆ ।
ਇਸ ਸਬੰਧੀ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਸਰਬਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਅਤੇ ਕਾਰਜ ਸਾਧਕ ਅਫਸਰ ਸ੍ਰੀ ਨਰਿੰਦਰ ਕੁਮਾਰ ਨਗਰ ਕੌਂਸਲ ਜ਼ੀਰਾ ਵੱਲੋਂ ਦੱਸਿਆ ਗਿਆ ਕਿ ਹਲਕਾ ਵਿਧਾਇਕ ਸ੍ਰੀ ਨਰੇਸ਼ ਕਟਾਰੀਆ ਜੀ ਦੇ ਅਗਵਾਈ ਹੇਠ ਨਗਰ ਕੌਂਸਲ ਜ਼ੀਰਾ ਇਨ ਦੀ ਸੈਨੀਟੇਸ਼ਨ ਬਰਾਂਚ ਅਤੇ ਸਮੂਹ ਸਟਾਫ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਸ਼ਹਿਰ ਦੀ ਸਫਾਈ ਸਬੰਧੀ ਪ੍ਰਾਪਤ ਕੀਤੀ ਸਫ਼ਾਈ ਸਬੰਧੀ ਫੀਡਬੈਕ ਸਰਵੇ ਸੰਬੰਧੀ ਕੀਤੀ ਅਣਥੱਕ ਮਿਹਨਤ ਅਤੇ ਲਗਨ ਸਦਕਾ 25000-50000 ਅਬਾਦੀ ਦੀ ਕੈਟਾਗਰੀ ਵਾਲੇ ਸ਼ਹਿਰਾਂ ਵਿੱਚ ਪਹਿਲੇ ਸਥਾਨ ਅਤੇ ਪੂਰੇ ਰਾਜ ਵਿੱਚ ਦੂਜੇ ਸਥਾਨ ਰਿਹਾ। ਇਸ ਲਈ ਮੈਂ ਸਮੂਹ ਸਟਾਫ ਅਤੇ ਸੀਨੀਅਰ ਅਧਿਕਾਰੀਆਂ ਨੂੰ ਵਧਾਈ ਦਿੰਦੀ ਹਾਂ।
ਇਸ ਸਬੰਧੀ ਨਗਰ ਕੌਂਸਲ ਜ਼ੀਰਾ ਅਤੇ ਫਿਰੋਜ਼ਪੁਰ ਦੇ ਸੁਪਰਡੈਂਟ (ਸੈਨੀਟੇਸ਼ਨ) ਸੁਖਪਾਲ ਸਿੰਘ ਨੇ ਦੱਸਿਆ ਨਗਰ ਕੌਂਸਲ ਜ਼ੀਰਾ ਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਹਰ ਵਰਗ ਦੇ ਕਰਮਚਾਰੀਆਂ ਵੱਲੋਂ ਇਸ ਫੀਡਬੈਕ ਦੇ ਵਿੱਚ ਸਹਿਯੋਗ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਨਿਰੰਤਰ ਲਗਾਤਾਰ ਡੋਰ ਟੂ ਡੋਰ ਜਾ ਕੇ ਕਰਮਚਾਰੀਆਂ ਨੇ ਲੋਕਾਂ ਤੋਂ ਸ਼ਹਿਰ ਦੀ ਸਫਾਈ ਸਬੰਧੀ ਆਪਣੀ ਰਾਏ/ ਮਸ਼ਵਰਾ ਦੇਣ ਲਈ ਅਪੀਲ ਕੀਤੀ ਅਤੇ ਉਹਨਾਂ ਵੱਲੋਂ ਦਿੱਤੀ ਗਈ ਪਾਜ਼ਟਿਵ ਫੀਡਬੈਕ ਰਾਹੀਂ ਨਗਰ ਕੌਂਸਲ ਜ਼ੀਰਾ ਨੂੰ ਪੰਜਾਬ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਹੋਇਆ। ਉਨ੍ਹਾਂ ਦੱਸਿਆ ਕਿ 25 ਹਜਾਰ ਦੀ ਆਬਾਦੀ ਤੋਂ 50 ਹਜਾਰ ਦੀ ਆਬਾਦੀ ਵਾਲੇ ਸ਼ਹਿਰਾਂ ਵਿੱਚ ਜ਼ੀਰਾ ਸਭ ਤੋਂ ਵੱਧ ਫੀਡਬੈਕ ਵਾਲਾ ਸ਼ਹਿਰ ਪਾਇਆ ਗਿਆ ਹੈ। ਇਸ ਲਈ ਨਾ ਕੇਵਲ ਜ਼ੀਰਾ ਦੇ ਸਮੂਹ ਕਰਮਚਾਰੀਆਂ ਨੂੰ ਵਧਾਈ ਬਲਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜ.) ਨੂੰ ਵੀ ਇਸ ਸਫਲਤਾ ਦੀ ਵਧਾਈ ਦਿੰਦੇ ਦੱਸਿਆ ਕੀ ਫਿਰੋਜ਼ਪੁਰ ਜਿਲ੍ਹਾ ਸਵੱਛ ਸਰਵੇਖਣ 2024 ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਪਹਿਲਾਂ ਵੀ ਕਈ ਖਿਤਾਬ / ਐਵਾਰਡ ਹਾਸਲ ਕਰ ਚੁੱਕਿਆ ਹੈ। ਉਨ੍ਹਾਂ ਇਹ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲ/ ਨਗਰ ਪੰਚਾਇਤਾਂ ਨੇ ਸਵੱਛ ਸਰਵੇਖਣ 2024 ਵਿੱਚ ਬਹੁਤ ਚੰਗੀ ਭੂਮਿਕਾ ਨਿਭਾਈ ਹੈ। ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਸਵੱਛ ਸਰਵੇਖਣ 2024 ਦੇ ਨਤੀਜੇ ਵਿੱਚ ਫਿਰੋਜ਼ਪੁਰ ਜ਼ਿਲ੍ਹਾ ਨੂੰ ਚੰਗਾ ਸਥਾਨ ਮਿਲੇਗਾ।
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ: ਨੇ ਕਿਹਾ ਕਿ ਨਗਰ ਕੌਂਸਲ ਜ਼ੀਰਾ ਤੇ ਸਮੂਹ ਸਟਾਫ ਨੂੰ ਵਧਾਈ ਦਿੰਦੇ ਹੋਏ ਜ਼ਿਲ੍ਹਾ ਦੇ ਬਾਕੀ ਨਗਰ ਕੌਂਸਲ/ਨਗਰ ਪੰਚਾਇਤਾਂ ਨੂੰ ਕਿਹਾ ਕਿ ਜ਼ੀਰੇ ਦੇ ਸਟਾਫ ਦੀ ਤਰਜ਼ ਤੇ ਸ਼ਹਿਰ ਦੀ ਸਫਾਈ ਅਤੇ ਲੋਕਾਂ ਦੇ ਫੀਡਬੈਕ ਤਾਂ ਕੰਮ ਕਰਵਾਇਆ ਜਾਵੇ ਤਾਂ ਜੋ ਫਿਰੋਜ਼ਪੁਰ ਜ਼ਿਲ੍ਹਾ ਪੰਜਾਬ ਵਿੱਚੋਂ ਸਵੱਛਤਾ ਦੇ ਪੱਖੋਂ ਪਹਿਲਾ ਦਰਜਾ ਹਾਸਲ ਕਰ ਸਕੇ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਸ਼ਹਿਰਾਂ ਦੀ ਸਾਫ ਸਫਾਈ ਸਬੰਧੀ ਆਪਣਾ ਬਣਦਾ ਸਹਿਯੋਗ ਨਗਰ ਕੌਂਸਲ/ਪੰਚਾਇਤਾਂ ਜ਼ਰੂਰ ਦੇਣ।
ਵਧੀਕ ਡਿਪਟੀ ਕਮਿਸ਼ਨਰ ਨਿੱਧੀ ਕੁਮੁਦ ਬੰਬਾਹ: ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਜ਼ਿਲ੍ਹੇ ਦੇ ਨਗਰ ਕੌਂਸਲ ਜ਼ੀਰਾ ਅਤੇ ਫਿਰੋਜ਼ਪੁਰ ਨੇ ਪੰਜਾਬ ਵਿੱਚ ਪਹਿਲੇ 10 ਸ਼ਹਿਰਾਂ ਵਿੱਚ ਸ਼ਾਮਿਲ ਹੋਣ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਪੂਰੇ ਦੇਸ਼ ਵਿੱਚ ਰੋਸ਼ਨ ਕੀਤਾ ਹੈ । ਇਸ ਲਈ ਨਗਰ ਕੌਂਸਲ ਜ਼ੀਰਾ ਦਾ ਸਮੂਹ ਸਟਾਫ ਪ੍ਰਸ਼ੰਸ਼ਾ ਦਾ ਪਾਤਰ ਹੈ।