ਸਿਹਤ ਵਿਭਾਗ ਦੀ ਟੀਮ ਵਲੋ ਪਿੰਡ ਗੱਟੀ ਰੱਜੋ ਕੇ ਦੇ ਮੈਡੀਕਲ ਸਟੋਰ ਤੇ ਕੀਤੀ ਛਾਪੇਮਾਰੀ
ਵੱਡੀ ਤਦਾਦ ਵਿਚ ਨਸ਼ੇ ਦੀਆਂ ਦਵਾਈਆਂ ਕੀਤੀਆ ਬਰਾਮਦ, ਮੈਡੀਕਲ ਸਟੋਰ ਨੂੰ ਕੀਤਾ ਸੀਲ
ਸਿਹਤ ਵਿਭਾਗ ਦੀ ਟੀਮ ਵਲੋ ਪਿੰਡ ਗੱਟੀ ਰੱਜੋ ਕੇ ਦੇ ਮੈਡੀਕਲ ਸਟੋਰ ਤੇ ਕੀਤੀ ਛਾਪੇਮਾਰੀ
ਵੱਡੀ ਤਦਾਦ ਵਿਚ ਨਸ਼ੇ ਦੀਆਂ ਦਵਾਈਆਂ ਕੀਤੀਆ ਬਰਾਮਦ, ਮੈਡੀਕਲ ਸਟੋਰ ਨੂੰ ਕੀਤਾ ਸੀਲ
ਫ਼ਿਰੋਜ਼ਪੁਰ 3 ਮਾਰਚ 2025: ਪੰਜਾਬ ਸਰਕਾਰ ਵੱਲੋ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ ਅੱਜ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਅਤੇ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੇ ਨਿਰਦੇਸ਼ਾਂ ਹੇਠ ਸਿਹਤ ਵਿਭਾਗ ਦੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਵਿਭਾਗ ਦੀ ਟੀਮ ਵਲੋਂ ਪਿੰਡ ਗੱਟੀ ਰਾਕੋ ਕੇ ਵਿਖੇ ਸਥਿਤ ਮੈਡੀਕਲ ਸਟੋਰ ‘ਤੇ ਛਾਪੇਮਾਰੀ ਕੀਤੀ ਗਈ ਅਤੇ ਵੱਡੀ ਮਾਤਰਾ ਵਿੱਚ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਪ੍ਰਤੀਬੰਧਿਤ ਦਵਾਈਆਂ ਬਰਾਮਦ ਕੀਤੀਆ।
ਇਸ ਸੰਬੰਧੀ ਜਾਣਕਾਰੀ ਦਿੰਦਿਆ ਸੋਨੀਆ ਗੁਪਤਾ ਡਰੱਗ ਕੰਟਰੋਲ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਗੱਟੀ ਰਾਜੋ ਕੇ ਵਿਖੇ ਸਥਿਤ ਐਮ/ਐਸ ਜੱਸੀ ਮੈਡੀਕਲ ਸਟੋਰ ਵਲੋ ਨਸ਼ੇ ਲਈ ਵਰਤੀਆਂ ਜਾਣ ਵਾਲਿਆਂ ਦਵਾਈਆਂ ਨੂੰ ਸਟੋਰ ਕੀਤਾ ਹੋਇਆ ਹੈ। ਉਕਤ ਸੂਚਨਾ ‘ਤੇ ਜਦੋਂ ਉਨ੍ਹਾਂ ਵੱਲੋ ਇਸ ਮੈਡੀਕਲ ਸਟੋਰ ‘ਤੇ ਛਾਪੇਮਾਰੀ ਕੀਤੀ ਤਾਂ 30,300 ਰੁਪਏ ਦੀ ਕੀਮਤ ਦੀਆਂ ਨਸ਼ੇ ਦੇ 580 ਕੈਪਸੂਲ ਅਤੇ 500 ਗੋਲੀਆਂ ਬਰਾਮਦ ਕੀਤੀਆ ਗਈਆ। ਡਰੱਗ ਕੰਟਰੋਲ ਅਫ਼ਸਰ ਸੋਨੀਆ ਗੁਪਤਾ ਨੇ ਕਿਹਾ ਉਕਤ ਮੈਡੀਕਲ ਸਟੋਰ ਨੂੰ ਸੀਲ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ੇ ਖਿਲਾਫ਼ ਆਰ ਪਾਰ ਦੀ ਜੰਗ ਵਿੱਢੀ ਗਈ ਹੈ ਅਤੇ ਸਰਕਾਰ ਦਾ ਮੁੱਖ ਟੀਚਾ ਸੂਬੇ ਵਿੱਚੋ ਹਰ ਤਰ੍ਹਾਂ ਦੇ ਨਸ਼ੇ ਦਾ ਪੂਰੀ ਤਰ੍ਹਾਂ ਖ਼ਾਤਮਾ ਕਰਨਾ ਹੈ। ਉਹਨਾਂ ਕਿਹਾ ਕਿ ਹਰੇਕ ਮੈਡੀਕਲ ਸਟੋਰ ਇਹ ਗੱਲ ਸੁਨਿਸ਼ਿਚਿਤ ਕਰੇ ਕਿ ਕਿਸੇ ਵੀ ਸਟੋਰ ਤੇ ਨਸ਼ੇ ਦੀ ਵਿਕਰੀ ਤੇ ਰੱਖ-ਰਖਾਵ ਨਾ ਹੋਵੇ ਅਤੇ ਹਰੇਕ ਦਵਾਈ ਬਿੱਲ ਤੇ ਮੰਗਵਾਈ ਅਤੇ ਵੇਚੀ ਜਾਵੇ। ਦਵਾਈਆਂ ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ। ਜੇਕਰ ਕੋਈ ਵੀ ਦੁਕਾਨਦਾਰ ਮੈਡੀਕਲ ਨਸ਼ਾ ਵੇਚਦਾ ਵਿਭਾਗ ਦੀ ਟੀਮ ਵੱਲੋਂ ਫੜਿਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਵੀ ਸੂਰਤ ਵਿਚ ਬਖਸ਼ਿਆ ਨਹੀਂ ਜਾਵੇਗਾ ਤੇ ਦੁਕਾਨਦਾਰ ਖਿਲਾਫ ਡਰੱਗ ਐਕਟ ਤਹਿਤ ਕੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।