Ferozepur News
“ਫਿਰੋਜ਼ਪੁਰ ਪੁਲਿਸ ਵੱਲੋਂ 156 ਲਵਾਰਿਸ ਵਾਹਨਾਂ ਦੀ ਨਿਲਾਮੀ: ਲੱਖਾਂ ਦੀ ਆਮਦਨ ਨਾਲ ਸਰਕਾਰੀ ਖਜ਼ਾਨੇ ਵਿੱਚ ਵਾਧਾ”
ਫਿਰੋਜ਼ਪੁਰ 06 ਸਤੰਬਰ 2024-
ਅੱਜ ਪੁਲਿਸ ਲਾਈਨ ਫਿਰੋਜ਼ਪੁਰ ਵਿੱਚ SSP ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਫਿਰੋਜ਼ਪੁਰ ਪੁਲਿਸ ਵੱਲੋਂ 156 ਲਵਾਰਿਸ ਵਾਹਨਾਂ ਦੀ ਖੁੱਲੀ ਬੋਲੀ ਰਾਹੀਂ ਸਫਲਤਾ ਪੂਰਵਕ ਨਿਲਾਮੀ ਕੀਤੀ ਗਈ। ਇਸ ਨਿਲਾਮੀ ਦੌਰਾਨ ਵਾਹਨਾਂ ਤੋਂ ਲੱਖਾਂ ਦੀ ਆਮਦਨ ਹੋਈ ਹੈ, ਜਿਸ ਨਾਲ ਸਰਕਾਰ ਦੇ ਖਜਾਨੇ ਵਿੱਚ ₹43,20,000/- (ਤਿਤਾਲੀ ਲੱਖ ਵੀਹ ਹਜ਼ਾਰ) ਜਮਾ ਕਰਵਾਏ ਜਾਣਗੇ।
SSP ਫਿਰੋਜ਼ਪੁਰ ਦੇ ਪ੍ਰੈਸ ਨੂੰ ਜਾਕਾਰੀ ਦੇਦਿਆਂ ਦੱਸਿਆ ਕਿ ਇਹ ਵਾਹਨ ਥਾਣਿਆਂ ਵਿੱਚ ਬਹੁਤ ਲੰਮੇ ਸਮੇਂ ਤੋਂ ਜਗ੍ਹਾ ਘੇਰੀ ਖੜੇ ਸੀ। ਜਿਹਨਾਂ ਨੂੰ ਅੱਜ ਵਾਹਨ ਤਲਫ ਕਮੇਟੀ ਵੱਲੋਂ ਨਿਲਾਮ ਕਰਵਾਈਆ ਗਿਆ ਹੈ। ਇਸ ਨਿਲਾਮੀ ਪ੍ਰਕਿਰਿਆ ਵਿੱਚ 65 ਦੇ ਕਰੀਬ ਨਿਲਾਮੀਕਾਰਾਂ ਵਲੋਂ ਭਾਗ ਲਿਆ ਗਿਆ, ਜੋ ਵੱਖ ਵੱਖ ਥਾਂਵਾਂ ਜਿਵੇਂ ਕੁਰੂਕਸ਼ੇਤਰ ( ਹਰਿਆਣਾ), ਮਾਨਸਾ, ਰੋਪੜ, ਮੌਗਾ, ਫਿਰੋਜ਼ਪੁਰ ਆਦਿ ਤੋਂ ਆਏ ਸੀ ਅਤੇ ਇਸ ਨਿਲਾਮੀ ਲਈ ਸਾਰੀਆਂ ਉਚਿਤ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਗਿਆ ਹੈ। । ਓਹਨਾ ਇਹ ਵੀ ਦੱਸਿਆ ਕਿ ਇਸ ਨਿਲਾਮੀ ਪ੍ਰਕਿਰਿਆ ਤੋਂ 18% GST ਨੂੰ ਛੱਡ ਕੇ ਕੁੱਲ ₹ 43,20,000/- (ਤਿਤਾਲੀ ਲੱਖ ਵੀਹ ਹਜ਼ਾਰ) ਦੀ ਕਮਾਈ ਹੋਈ ਹੈ। ਇਹ ਸਾਰੇ ਪੈਸੇ ਸਰਕਾਰ ਦੇ ਖਜਾਨੇ ਵਿੱਚ ਜਮਾ ਕਰਵਾਏ ਜਾਣਗੇ।
ਇਹ ਬੋਲੀ ਲੱਖੋ ਕੇ ਬਹਿਰਾਮ ,ਮਮਦੋਟ ,ਘਲਖੁਰਦ, ਸਦਰ ਜ਼ੀਰਾ ਅਤੇ ਮੱਲਾਂਵਾਲਾ ਵਿਖੇ ਜਗ੍ਹਾ ਘੇਰੀ ਖੜੇ ਲਵਾਰਿਸ ਵਾਹਨਾਂ ਦੀ ਕੀਤੀ ਗਈ ਹੈ । ਜਿਸ ਨਾਲ ਫਿਰੋਜ਼ਪੁਰ ਪੁਲਿਸ ਨੂੰ ਲੱਖਾਂ ਦਾ ਫਾਇਦਾ ਹੋਇਆ ਹੈ । ਇਹਨਾਂ ਵਾਹਨਾਂ ਚ ਕੁੱਲ 7 ਸਾਇਕਲ, 15 ਸਕੂਟਰ/ਮੋਪਡ, 95 ਮੋਟਰਸਾਇਕਲ, 1 ਆਟੋ, 19 ਕਾਰ, 5 ਜੀਪ /ਹਾਥੀ ,2 ਟਰੈਕਟਰ ਅਤੇ 12 ਟਰੱਕ ਸ਼ਾਮਿਲ ਹਨ ।