ਬੱਚਿਆਂ ਦੀ ਸੁਰੱਖਿਆ ਲਈ ‘ਮੇਰੀ ਟ੍ਰਸ੍ਟਲਾਈਨ’ ਪੋਸਟਰ ਜਾਰੀ, ਮਦਦ ਲਈ ਕਾਲ ਕਰੋ 6363176363
ਬੱਚਿਆਂ ਦੀ ਸੁਰੱਖਿਆ ਲਈ ‘ਮੇਰੀ ਟ੍ਰਸ੍ਟਲਾਈਨ’ ਪੋਸਟਰ ਜਾਰੀ, ਮਦਦ ਲਈ ਕਾਲ ਕਰੋ 6363176363
ਫਿਰੋਜ਼ਪੁਰ, 6 ਜੂਨ 2025: ਕਰੁਣਾ ਸ਼ਕਤੀ ਫਾਊਂਡੇਸ਼ਨ ਨੇ ਰਤੀ ਫਾਊਂਡੇਸ਼ਨ, ਮੁੰਬਈ ਦੇ ਸਹਿਯੋਗ ਨਾਲ ‘ਮੇਰੀ ਟ੍ਰਸ੍ਟਲਾਈਨ’ ਦਾ ਪੋਸਟਰ ਜਾਰੀ ਕੀਤਾ। ਇਸ ਹੈਲਪਲਾਈਨ ਨੰਬਰ 6363176363 ‘ਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਲ ਕਰਕੇ ਬੱਚੇ ਅਤੇ ਪਰਿਵਾਰ ਮਦਦ ਲੈ ਸਕਦੇ ਹਨ।
ਫਾਊਂਡੇਸ਼ਨ ਨੇ ਕਿਹਾ ਕਿ 12 ਤੋਂ 18 ਸਾਲ ਦੇ ਬੱਚੇ ਮੋਬਾਈਲ ਦੇ ਬੇਹਿਸਾਬ ਇਸਤੇਮਾਲ ਦੇ ਕਾਰਨ ਅਕਸਰ ਝਾਂਸੇ ਵਿੱਚ ਆ ਜਾਂਦੇ ਹਨ ਅਤੇ ਨਿੱਜੀ ਤਸਵੀਰਾਂ ਜਾਂ ਵੀਡੀਓ ਸਾਂਝੇ ਕਰ ਬੈਠਦੇ ਹਨ, ਜਿਸ ਨਾਲ ਉਹ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਹੋ ਸਕਦੇ ਹਨ। ਇਸ ਸਮੱਸਿਆ ਨਾਲ ਨਜਿੱਠਣ ਲਈ, ਕਰੁਣਾ ਸ਼ਕਤੀ ਫਾਊਂਡੇਸ਼ਨ ਲੋਕਾਂ ਨੂੰ ਸਹਿਯੋਗ ਦੇ ਰਹੀ ਹੈ।
ਇਹ ਹੈਲਪਲਾਈਨ ਨੰਬਰ ਦੇ ਦੋ ਵੱਡੇ ਬੋਰਡ ਫਿਰੋਜ਼ਪੁਰ ਸ਼ਹਿਰ ਦੇ ਅਗਰਸੈਨ ਚੌਕ ਅਤੇ ਊਧਮ ਸਿੰਘ ਚੌਕ ਵਿੱਚ ਲਗਾਏ ਗਏ ਹਨ। ਸ਼ਹਿਰ ਵਾਸੀਆਂ ਨੇ ਇਸ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ ਅਤੇ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਮਾਪਿਆਂ ਅਤੇ ਬੱਚਿਆਂ ਤੱਕ ਪਹੁੰਚਾਉਣ ਦਾ ਯਕੀਨ ਦਿਵਾਇਆ।
ਕਰੁਣਾ ਸ਼ਕਤੀ ਫਾਊਂਡੇਸ਼ਨ ਦੇ ਮੁਖੀ ਹਿਮਾਂਸ਼ੂ ਗੁਪਤਾ ਨੇ ਅਪੀਲ ਕੀਤੀ ਕਿ ਜਿੰਨਾਂ ਵੱਧ ਤੋਂ ਵੱਧ ਲੋਕ ਇਸ ਨੰਬਰ ਬਾਰੇ ਜਾਣੂ ਹੋਣਗੇ, ਉਹਨਾਂ ਨੂੰ ਲੋੜਵੰਦ ਬੱਚਿਆਂ ਦੀ ਮਦਦ ਕਰਨ ਵਿੱਚ ਆਸਾਨੀ ਹੋਵੇਗੀ। ਉਹਨਾਂ ਨੇ ਰਤੀ ਫਾਊਂਡੇਸ਼ਨ ਦੀ ਮੁਖੀ ਉਮਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪੰਜਾਬ ਵਿੱਚ ਫਿਰੋਜ਼ਪੁਰ ਤੋਂ ਇਹ ਸੁਵਿਧਾ ਸ਼ੁਰੂ ਕਰਨ ਲਈ ਸਹਿਯੋਗ ਦਿੱਤਾ।