Ferozepur News
ਅਰਵਿੰਦ ਕੇਜਰੀਵਾਲ ਨੇ ਆਪਣੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕਰਕੇ ਸ਼ਹੀਦਾਂ ਦਾ ਕੀਤਾ ਅਪਮਾਨ ਅਤੇ ਪੂਰੀ ਰਾਜਨੀਤਿਕ ਜਮਾਤ ਨੂੰ ਕੀਤਾ ਕਲੰਕਿਤ — ਸੁਨੀਲ ਜਾਖੜ
ਸ਼ਹੀਦੀ ਸਮਾਰਕ ਉੱਤੇ ਨਤਮਸਤਕ ਹੋ ਕੇ ਸੁਨੀਲ ਜਾਖੜ ਨੇ ਕੀਤਾ ਅਰਵਿੰਦ ਕੇਜਰੀਵਾਲ ਤੇ ਵੱਡਾ ਹਮਲਾ ਕਿਹਾ ਅੱਤਵਾਦੀ ਅੱਤਵਾਦੀ ਹੁੰਦਾ ਹੈ ਮਿੱਠਾ ਯਾਂ ਕੌੜਾ ਨਹੀਂ

ਗੌਰਵ ਮਾਣਿਕ
ਫਿਰੋਜ਼ਪੁਰ 19 ਫਰਵਰੀ 2022 — ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਚੋਣ ਪ੍ਰਚਾਰ ਖ਼ਤਮ ਹੁੰਦਿਆਂ ਹੀ ਫਿਰੋਜ਼ਪੁਰ ਹੁਸੈਨੀਵਾਲਾ ਵਿਖੇ ਸਥਿਤ ਸ਼ਹੀਦੀ ਸਮਾਰਕ ਤੇ ਨਤਮਸਤਕ ਹੋ ਕੇ ਸ਼ਹੀਦਾਂ ਤੋਂ ਮੁਆਫ਼ੀ ਮੰਗੀ ਇਸ ਮੁਆਫ਼ੀ ਮੰਗਣ ਦਾ ਕਾਰਨ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੇ ਉਸ ਬਿਆਨ ਨੂੰ ਦੱਸਿਆ ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਖ਼ੁਦ ਆਪਣੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕੀਤੀ ਸੀ ! ਜਾਖੜ ਨੇ ਕਿਹਾ ਕਿ ਬੇਸ਼ੱਕ ਉਹ ਕਾਂਗਰਸ ਨੂੰ ਬਲੌਂਗ ਕਰਦੇ ਨੇ ਅਤੇ ਹੋਰ ਪਾਰਟੀਆਂ ਵੀ ਸਿਆਸਤ ਵਿਚ ਹੈਗੀਆਂ ਨੇ ਪਰ ਜੋ ਬਿਆਨ ਅਰਵਿੰਦ ਕੇਜਰੀਵਾਲ ਨੇ ਸਿਆਸਤ ਵਿੱਚ ਹੁੰਦੇ ਹੋਏ ਸ਼ਹੀਦ ਭਗਤ ਸਿੰਘ ਨਾਲ ਆਪਣੀ ਤੁਲਨਾ ਕਰਕੇ ਦਿੱਤਾ ਹੈ ਉਸ ਨਾਲ ਸਾਰੀ ਰਾਜਨੀਤਕ ਜਮਾਤ ਸ਼ਰਮਿੰਦਾ ਹੋਈ ਹੈ ਅਤੇ ਰਾਜਨੀਤਿਕ ਜਮਾਤ ਤੇ ਵੀ ਕਲੰਕ ਲੱਗਿਆ ਹੈ ਜਿਸ ਕਾਰਨ ਉਹ ਅੱਜ ਸ਼ਹੀਦਾਂ ਤੋਂ ਸਾਰੀ ਰਾਜਨੀਤਕ ਜਮਾਤ ਵੱਲੋਂ ਹੀ ਮਾਫ਼ੀ ਮੰਗਣ ਆਏ ਹਨ , ਉਨ੍ਹਾਂ ਨੇ ਕੇਜਰੀਵਾਲ ਤੇ ਵੱਡਾ ਹਮਲਾ ਕਰਦੇ ਹੋਏ ਕਿਹਾ ਕਿ ਅਤਿਵਾਦੀ ਅਤਿਵਾਦ ਹੀ ਹੁੰਦਾ ਹੈ ਉਹਦੇ ਵਿੱਚ ਸਵੀਟੀ ਨਮਕੀਨ ਕੁਝ ਨ੍ਹੀਂ ਹੁੰਦਾ , ਕੇਜਰੀਵਾਲ ਵੱਲੋਂ ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤੋਡ਼ ਕੇ ਇਕ ਸੂਬੇ ਤੇ ਰਾਜ ਕਰਨ ਦਾ ਸਪਨਾ ਹੈ ਅਤੇ ਪ੍ਰਧਾਨ ਮੰਤਰੀ ਬਣਨ ਦੇ ਖ਼ੁਆਬ ਦੇਖ ਰਿਹਾ ਹੈ ਉਹ ਕਦੇ ਵੀ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਦੇਸ਼ ਅਤੇ ਪੰਜਾਬ ਦੀ ਜਨਤਾ ਐਸੀਆਂ ਤਾਕਤਾਂ ਨੂੰ ਕਦੇ ਵੀ ਸਿਰ ਚੁੱਕਣ ਨਹੀਂ ਦੇਣਗੀਆਂ