ਡਾਇਟ ਫਿਰੋਜ਼ਪੁਰ ਦਾ ਡੀ.ਐਲ.ਐਡ ਸੈਸ਼ਨ 2023-25 ਸਾਲ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ ਲੜਕੀਆ ਨੇ ਮਾਰੀਆ ਮੱਲਾ
ਡਾਇਟ ਫਿਰੋਜ਼ਪੁਰ ਦਾ ਡੀ.ਐਲ.ਐਡ ਸੈਸ਼ਨ 2023-25 ਸਾਲ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ ਲੜਕੀਆ ਨੇ ਮਾਰੀਆ ਮੱਲਾ
ਫਿਰੋਜ਼ਪੁਰ , 18-6-2025: ਡਾਇਟ ਫਿਰੋਜ਼ਪੁਰ ਦੇ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਜੀ ਦੀ ਯੋਗ ਅਗਵਾਈ ਸਦਕਾ ਡਾਇਟ ਫਿਰੋਜ਼ਪੁਰ ਦੇ ਡੀ.ਐਲ.ਐਡ ਸੈਸ਼ਨ 2023_25 ਸਾਲ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ।
ਜਿਕਰਯੋਗ ਹੈ ਕਿ ਡਾਇਟ ਫੈਕਲਟੀ ਵੱਲੋਂ ਡਾਇਟ ਫਿਰੋਜਪੁਰ ਵਿਖੇ ਅਕੈਡਮਿਕ ਅਤੇ ਰਚਨਾਤਮਕ ਪੱਖ ਤੋਂ ਵਿਦਿਆਰਥੀ ਦਾ ਸਰਵਗੁਣ ਵਿਕਾਸ ਕੀਤਾ ਜਾ ਰਿਹਾ ਹੈ। ਐਸ.ਸੀ.ਈ.ਆਰ.ਟੀ ਮੋਹਾਲੀ ਵੱਲੋਂ ਐਲਾਨ ਗਏ ਡੀ.ਐਲ.ਐਡ.ਸਾਲ ਪਹਿਲਾ ਦੇ ਨਤੀਜੇ ਅਨੁਸਾਰ ਡਾਇਟ ਫਿਰੋਜਪੁਰ ਦੀ ਸਿਖਿਆਰਥਣ ਨੇਹਾ ਧੂੜੀਆ ਨੇ 986 ਅੰਕ ਪ੍ਰਾਪਤ ਕਰਕੇ ਸੰਸਥਾ ਵਿਚੋ ਪਹਿਲਾ ਸਥਾਨ , ਸਿਮਰਨ ਨੇ 963 ਅੰਕ ਪ੍ਰਾਪਤ ਕਰਕੇ ਦੂਜਾ ,ਸੇਜਲ ਨੇ 959 ਅੰਕ ਪ੍ਰਾਪਤ ਕਰਕੇ ਤੀਸਰਾ , ਸਲੋਨੀ ਨੇ 958 ਅੰਕ ਪ੍ਰਾਪਤ ਕਰਕੇ ਚੌਥਾ ਅਤੇ ਆਰਜੂ ਨੇ 954 ਅੰਕ ਪ੍ਰਾਪਤ ਕਰਕੇ ਸੰਸਥਾ ਵਿਚੋ ਪੰਜਵਾਂ ਸਥਾਨ ਪ੍ਰਾਪਤ ਕੀਤਾ।
ਵਿਦਿਆਰਥੀਆਂ ਦੀ ਇਸ ਸ਼ਾਨਦਾਰ ਉਪਲਬਧੀ ਤੇ ਡਾਇਟ ਦੇ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਨੇ ਕਲਾਸ ਇੰਚਾਰਜ ਗਗਨਦੀਪ ਗੱਖੜ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ । ਡਾਇਟ ਫੈਕਲਟੀ ਆਰਤੀ ਸਚਦੇਵਾ , ਗੌਰਵ ਮੁੰਜਾਲ, ਸਰਬ ਸ਼ਕਤੀਮਾਨ ਸੁਮਨ ਰਾਣੀ , ਰਾਜੀਵ ਜਿੰਦਲ , ਆਕਾਸ਼ਵੀਰ, ਹਰਿੰਦਰ ਸਿੰਘ, ਕਮਲ ਸ਼ਰਮਾ, ਗੌਰਵ ਤ੍ਰਿਖਾ , ਪਰਮਜੀਤ ਕੌਰ, ਅਮਰਜੋਤੀ ਮਾੰਗਟ ਅਤੇ ਜਸਵਿੰਦਰ ਕੌਰ ਨੇ ਦੱਸਿਆ ਕਿ ਸੰਸਥਾ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਦਿਆਰਥੀ ਲਾਗਤਾਰ ਵਧੀਆ ਨੰਬਰ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਲਗਾਤਾਰ ਰੋਸ਼ਨ ਕਰ ਰਹੇ ਹਨ ਅਤੇ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਵੱਲ ਨਿਰੰਤਰ ਅੱਗੇ ਵੱਧ ਰਹੇ ਹਨ ।
ਡਾਇਟ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਤੇ ਲਗਨ ਦੀ ਸ਼ਲਾਘਾ ਕੀਤੀ।