Ferozepur News
ਸਪੈਸ਼ਲ ਟਾਸਕ ਫੋਰਸ,ਫਿਰੋਜ਼ਪੁਰ ਰੇਂਜ਼ ਵੱਲੋ ਹੈਰੋਇਨ ਦੀ ਸਪਲਾਈ ਕਰ ਰਹੇ ਦੋਸ਼ੀ ਨੂੰ 500 ਗਾ੍ਮ ਹੈਰੋਇੰਨ ਸਮੇਤ ਗ੍ਰਿਫਤਾਰ ਕੀਤਾ
ਸਪੈਸ਼ਲ ਟਾਸਕ ਫੋਰਸ,ਫਿਰੋਜ਼ਪੁਰ ਰੇਂਜ਼ ਵੱਲੋ ਹੈਰੋਇਨ ਦੀ ਸਪਲਾਈ ਕਰ ਰਹੇ ਦੋਸ਼ੀ ਨੂੰ 500 ਗਾ੍ਮ ਹੈਰੋਇੰਨ ਸਮੇਤ ਗ੍ਰਿਫਤਾਰ ਕੀਤਾ
ਫਿਰੋਜ਼ਪੁਰ, 9-2-2024: ਸ਼੍ਰੀ ਗੁਰਪੀ੍ਤ ਸਿੰਘ ਪੀ.ਪੀ.ਐਸ., ਐਸ ਪੀ, ਐਸ.ਟੀ.ਐਫ. ਫਿਰੋਜਪੁਰ ਰੇਂਜ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼੍ਰੀ ਰਾਕੇਸ਼ ਕੁਮਾਰ ਪੀ.ਪੀ.ਐਸ., ਡੀ.ਐਸ.ਪੀ., ਐਸ.ਟੀ.ਐਫ. ਫਿਰੋਜਪੁਰ ਰੇਂਜ ਜੀ ਦੀ ਯੋਗ ਅਗਵਾਈ ਹੇਠ ਏ.ਐਸ.ਆਈ. ਸਤਪਾਲ ਐਸ.ਟੀ.ਐਫ. ਫਿਰੋਜਪੁਰ ਰੇਂਜ ਵੱਲੋ ਸਮੇਤ ਸਾਥੀ ਕਰਮਚਾਰੀਆਂ ਦੇ ਪ੍ਰੇਮ ਸਿੰਘ ਪੁੱਤਰ ਪੰਜੂ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਮਹਿਮੂਦ ਕੇ ਮਹਿਲ ਹਿਠਾੜ੍ਹ (ਮੱਬੋ ਕੇ) ਥਾਣਾ ਮਮਦੋਟ ਪਾਸੋ 500 ਗਾ੍ਰਮ ਹੈਰੋਇੰਨ ਸਮੇਤ ਮੋਟਰਸਾਇਕਲ ਬਾ੍ਰਮਦ ਹੋਣ ਤੇ ਇਸਦੇ ਖਿਲਾਫ ਮੁਕੱਦਮਾ ਨੰਬਰ 18 ਮਿਤੀ 08-02-2024 ਅ/ਧ 21 ਐਨ.ਡੀ.ਪੀ.ਐਸ. ਐਕਟ,ਥਾਣਾ ਐਸ.ਟੀ.ਐਫ. ਮੋਹਾਲੀ ਦਰਜ ਕੀਤਾ ਗਿਆ ਹੈ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ ਮੁਕੱਦਮੇ ਦੇ ਦੌਰਾਨੇ ਤਫਤੀਸ਼ ਬੈਕਵਰਡ ਅਤੇ ਫਾਰਵਰਡ ਲਿਕਜ਼ ਟ੍ਰੇਸ ਕੀਤੇ ਜਾ ਰਹੇ ਹਨ । ਦੋਸ਼ੀ ਨੂੰ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛ-ਗਿੱਛ ਕੀਤੀ ਜਾਵੇਗੀ ।





