Ferozepur News

ਦੇਵ ਸਮਾਜ ਕਾਲਜ ਲਈ ਵੂਮੈਨ ਦੇ ਕਮਿਸਟਰੀ ਵਿਭਾਗ ਦੁਆਰਾ ‘ਫੂਡ ਅਡਲਟ੍ਰੇਸ਼ਨ’ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

ਦੇਵ ਸਮਾਜ ਕਾਲਜ ਲਈ ਵੂਮੈਨ ਦੇ ਕਮਿਸਟਰੀ ਵਿਭਾਗ ਦੁਆਰਾ ‘ਫੂਡ ਅਡਲਟ੍ਰੇਸ਼ਨ’ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

ਦੇਵ ਸਮਾਜ ਕਾਲਜ ਲਈ ਵੂਮੈਨ ਦੇ ਕਮਿਸਟਰੀ ਵਿਭਾਗ ਦੁਆਰਾ ‘ਫੂਡ ਅਡਲਟ੍ਰੇਸ਼ਨ’ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

ਫ਼ਿਰੋਜ਼ਪੁਰ, 15.4.2023: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਅਤੇ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਦੀ ਯੋਗ ਅਗਵਾਈ ਹੇਠ ਅਕਾਦਮਿਕ ਗਤੀਵਿਧੀਆਂ ਦੇ ਨਾਲ-ਨਾਲ ਸਮਾਜਿਕ ਗਤੀਵਿਧੀਆਂ ਵਿਚ ਵੀ ਸਰਗਰਮ ਹੈ । ਇਸ ਲੜੀ ਦੇ ਅੰਤਰਗਤ ਕਮਿਸਟਰੀ ਵਿਭਾਗ  ਦੁਆਰਾ ‘ਫੂਡ ਅਡਲਟ੍ਰੇਸ਼ਨ’ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਵਿੱਚ ਵੱਖ-ਵੱਖ ਵਿਭਾਗਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਵਰਕਸ਼ਾਪ ਦਾ ਮੁੱਖ ਉਦੇਸ਼ ਵੱਖ-ਵੱਖ ਭੋਜਨ ਪਦਾਰਥਾਂ ਵਿੱਚ ਮੌਜੂਦ ਕੁਝ ਆਮ ਭੋਜਨ ਮਿਲਾਵਟਾਂ ਦਾ ਅਧਿਐਨ ਕਰਨਾ ਸੀ। ਵਰਕਸ਼ਾਪ ਦੇ ਅਧਿਐਨ ਦੇ ਦੌਰਾਨ ਦੱਸਿਆ ਗਿਆ ਕਿ ਕਿਸ ਤਰ੍ਹਾਂ ਮਿਲਾਵਟਖੋਰਾਂ ਦੁਆਰਾ ਆਰਥਿਕ ਅਤੇ ਤਕਨੀਕੀ ਲਾਭ ਲਈ ਕੁਝ ਰਸਾਇਣ ਪਦਾਰਥ ਸਾਡੇ ਭੋਜਨ ਪਦਾਰਥਾਂ ਵਿੱਚ ਮਿਲਾਏ ਜਾਂਦੇ ਹਨ। ਜਿਸ ਦਾ ਸਿੱਟਾ ਭੋਜਨ ਵਿੱਚ ਤੱਤਾਂ ਦੀ ਮਾਤਰਾ ਘੱਟਦੀ ਹੈ ਅਤੇ ਉਹ ਸੰਤੁਲਿਤ ਭੋਜਨ ਨਹੀ ਰਹਿ ਜਾਂਦਾ ਹੈ ਜੋ ਕਿ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ। ਵਿਦਿਆਰਥੀਆਂ ਨੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਅਤੇ ਉਕਤ ਵਿਸ਼ੇ ਤੇ ਪ੍ਰਸ਼ਨ ਪੁੱਛੇ ਕੇ ਆਪਣੇ ਸਵਾਲਾਂ ਦੇ ਜਵਾਬ ਹਾਸਿਲ ਕੀਤੇ ।

ਡਾ. ਸੰਗੀਤਾ, ਪ੍ਰਿੰਸੀਪਲ ਨੇ ਵਰਕਸ਼ਾਪ ਦੇ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਾਲਜ ਵਿੱਚ ਨਿਰੰਤਰ ਵਿਦਿਆਰਥਣਾ ਦੇ ਗਿਆਨ ਦੇ ਵਾਧੇ ਲਈ ਵਰਕਸ਼ਾਪ / ਸੈਮੀਨਾਰ ਕਰਵਾਏ ਜਾਂਦੇ ਹਨ ਇਸ ਲਈ ਵਿਦਿਆਰਥਣਾਂ ਨੂੰ ਵੀ ਇਸ ਤਰ੍ਹਾਂ ਦੀ ਵਰਕਸ਼ਾਪ ਜਾਂ ਸੈਮੀਨਾਰ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ ਅਤੇ ਨਾਲ ਹੀ ਉਹਨਾਂ ਵਰਕਸ਼ਾਪ ਦੇ ਸਫਲ ਆਯੋਜਨ ਤੇ ਵਿਭਾਗ ਦੇ ਮੁਖੀ ਮੈਡਮ ਨੇਹਾ ਗੁਪਤਾ ਅਤੇ ਵਿਭਾਗ ਦੇ ਹੋਰ ਅਧਿਆਪਕਾਂ ਨੂੰ ਵਧਾਈ ਦਿੱਤੀ । ਇਸ ਦੌਰਾਨ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।

 

 

 

Related Articles

Leave a Reply

Your email address will not be published. Required fields are marked *

Back to top button