ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ 27ਵਾਂ ਸਲਾਨਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ 27ਵਾਂ ਸਲਾਨਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ 27ਵਾਂ ਸਲਾਨਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ । ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਡਾ. ਅਮਨਦੀਪ ਕੌਰ ਧਰਮਪਤਨੀ ਸ. ਰਣਬੀਰ ਸਿੰਘ ਭੁੱਲਰ, ਐਮ.ਐਲ.ਏ, ਫ਼ਿਰੋਜ਼ਪੁਰ ਨੇ ਸ਼ਿਰਕਤ ਕੀਤੀ । ਮੁਖ ਮਹਿਮਾਨ ਨੇ ਕਾਲਜ ਦੇ ਸ਼ਲਾਘਾਯੋਗ ਉਪਰਾਲੇ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਅਜੋਕੀ ਨੋਜਵਾਨ ਪੀੜ੍ਹੀ ਨੂੰ ਸੇਧ ਦੇਣ ਲਈ ਬਹੁਤ ਜ਼ਰੂਰੀ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਸਭਿਆਚਾਰ ਨੂੰ ਮਾਣ ਨਾਲ ਅਪਣਾ ਸਕਣ ਅਤੇ ਆਪਣੀ ਵਿਰਾਸਤ ਨੂੰ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੋਰ ਸਕਣ ।
ਇਸ ਮੇਲੇ ਦੀ ਰੌਣਕ ਵਧਾਉਣ ਲਈ ਪੰਜਾਬੀ ਫਿਲਮ ਅਤੇ ਸੰਗੀਤ ਇਡੰਸਟਰੀ ਦੀ ਜਾਣੀ-ਮਾਣੀ ਹਸਤੀ ਮੈਡਮ ਸਵਿਤਾਜ ਬਰਾੜ ਅਤੇ ਮੈਡਮ ਬਿੰਦੂ ਬਰਾੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਆਪਣੀ ਗਾਇਕੀ ਦਾ ਜਾਦੂ ਬਿਖੇਰਦਿਆ ਸਰੋਤਿਆ ਨੂੰ ਝੂਮਣ ਲਾ ਦਿਤਾ ।
ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਇਸ ਸ਼ਾਨਦਾਰ ਮੇਲੇ ਦੇ ਆਯੋਜਨ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਸਭਿਆਚਾਰ ਅਤੇ ਵਿਰਾਸਤ ਨਾਲ ਜੋੜਨਾ ਦੱਸਿਆ । ਇਸ ਮੇਲੇ ਵਿੱਚ ਐਡਵੋਕੇਟ ਸ਼੍ਰੀ ਅਜੈ ਬੱਤਾ, ਜੁਆਇੰਟ ਸੈਕੇਰੇਟਰੀ, ਦੇਵ ਸਮਾਜ ਕਾਲਜ ਫਾਰ ਵੂਮੇਨ, ਫਿਰੋਜਪੁਰ, ਮੈਡਮ ਸੁਨੀਤਾ ਰੰਗਬੁਲਾ, ਮੈਂਬਰ ਮੈਨੇਜਿੰਗ ਕਮੇਟੀ, ਡਾ. ਰਾਜਵਿੰਦਰ ਕੌਰ, ਪ੍ਰਿੰਸੀਪਲ, ਦੇਵ ਸਮਾਜ ਐਜੂਕੇਸ਼ਨ ਕਾਲਜ, ਫਿਰੋਜਪੁਰ ਵਿਸ਼ੇਸ ਮਹਿਮਾਨ ਦੇ ਤੌਰ ਤੇ ਪਹੁੰਚੇ। ਮੈਡਮ ਪਲਵਿੰਦਰ ਕੌਰ ਨੇ ਇਸ ਮੇਲੇ ਵਿੱਚ ਆਰਗਨਾਇਜ਼ਰ ਅਤੇ ਡਾ. ਪਰਮਵੀਰ ਕੌਰ ਅਤੇ ਮੈਡਮ ਸਪਨਾ ਬਧਵਾਰ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ ।
ਮੇਲੇ ਵਿੱਚ ਸਜੀਆਂ ਦੁਕਾਨਾਂ ਜਿਹਨਾਂ ਵਿੱਚ ਖਾਣ-ਪੀਣ ਤੋ ਲੈਕੇ ਮਹਿੰਦੀ, ਖੇਡਾਂ, ਟੈਕਨਾੱਲਜੀ, ਕਪੜੇ, ਝੂਲੇ, ਘੋੜੇ ਦੀ ਸਵਾਰੀ, ਬੇਬੀ ਸ਼ੋ ਅਤੇ ਕਪਲ ਸ਼ੋ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਸਜੀਆਂ-ਧਜੀਆਂ ਵਿਦਿਆਰਥਣਾਂ ਨੇ ਮੇਲੇ ਦਾ ਖੂਬ ਆਨੰਦ ਮਾਨਿਆ ।
ਇਸ ਸਲਾਨਾ ਮੇਲੇ ਦੇ ਕੁਸ਼ਲ ਪ੍ਰਬੰਧਨ ਲਈ ਮੈਡਮ ਪ੍ਰਿੰਸੀਪਲ ਡਾ. ਸੰਗੀਤਾ ਨੇ ਸਮੂਹ ਟੀਚਿੰਗ, ਨਾਨ-ਟੀਚਿੰਗ, ਕਰਮਚਾਰੀ ਵਰਗ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆ ।