ਭਾਰਤੀ ਕਿਸਾਨ ਯੂਨੀਅਨ : 14 ਫਰਵਰੀ ਨੂੰ ਜਿਲ੍ਹਾ ਫਿਰੋਜ਼ਪੁਰ ਵਿੱਚ ਇਹਨਾਂ ਮੰਗਾਂ ਨੂੰ ਲੈਕੇ ਲੱਗੇਗਾ ਪੱਕਾ ਮੋਰਚਾ
ਭਾਰਤੀ ਕਿਸਾਨ ਯੂਨੀਅਨ : 14 ਫਰਵਰੀ ਨੂੰ ਜਿਲ੍ਹਾ ਫਿਰੋਜ਼ਪੁਰ ਵਿੱਚ ਇਹਨਾਂ ਮੰਗਾਂ ਨੂੰ ਲੈਕੇ ਲੱਗੇਗਾ ਪੱਕਾ ਮੋਰਚਾ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਜੀ ਦੇ ਦਿਸ਼ਾਂ ਨਿਰਦੇਸ਼ਾ ਗੱਲ ਬਾਤ ਕਰਦਿਆਂ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਧਾਲੀਵਾਲ ਨੇ ਦੱਸਿਆ 14 ਫਰਵਰੀ ਨੂੰ ਜਿਲ੍ਹਾ ਫਿਰੋਜ਼ਪੁਰ ਵਿੱਚ ਇਹਨਾਂ ਮੰਗਾਂ ਨੂੰ ਲੈਕੇ ਲੱਗੇਗਾ ਪੱਕਾ ਮੋਰਚਾ
1 ਗੇਟ ਨੂੰ 195 ਕੰਡੀਆਲੀ ਤਾਰ ਤੋ ਪਾਰ ਕੜੀ ਮਿਹਨਤ ਕਰਕੇ ਅਬਾਦ ਕੀਤੀ ਜਮੀਨ ਵਿੱਚ ਕਿਸਾਨਾ ਨੂੰ ਫਸਲਾਂ ਬੀਜਣ ਤੋ ਨਾ ਰੋਕਿਆ ਜਾਵੇ
2 ਕਿਸਾਨ ਆਗੂ ਕੁੱਲਵੱਤ ਸਿੰਘ ਸ਼੍ਰੀ ਨਗਰ ਵਾਲੇ ਨੂੰ ੳਸਦੇ ਸੇਬਾ ਦੇ ਟਰੱਕ ਦੇ ਪੈਸੇ ਦਵਾਏ ਜਾਣ ਜਾ ਫਿਰ ਕਾਨੂੰਨੀ ਕਾਰਵਾਈ ਕੀਤੀ ਜਾਵੇ
3 ਜਿਲ੍ਹਾ ਫਿਰੋਜ਼ਪੁਰ ਦੇ ਕਿਸਾਨ ਆਗੂਆਂ ਤੇ ਦਰਜ ਕੀਤੇ ਝੂਠੇ ਮੁਕੱਦਮੇ ਰੱਦ ਕੀਤੇ ਜਾਣ
4 ਫਿਰੋਜ਼ਪੁਰ ਹੈਡੋ ਪਾਰ ਰਕਬਾ ਪਾਉਡ ਏਰੀਆ ਼
ਜੀਰਾ ਼ ਗੁਰੂਹਰਸਹਾਏ ਵਿੱਚ ਟੁੱਟੀਆਂ ਗਿਰਦਾਵਰੀਆ ਬਹਾਲ ਕੀਤੀਆਂ ਜਾਣ ਜਦੋ ਕਿ ਬਾਕੀ ਜਿਲੀਆ ਵਿੱਚ ਗਿਰਦਾਵਰੀਆ ਚੱਲ ਰਹੀਆਂ ਹਨ ਜਿਸ ਕਾਰਨ ਕਿਸਾਨਾਂ ਨਾਲ ਧੱਕਾ ਹੈ ਅਤੇ ੳਹ ਸਰਕਾਰ ਦੀਆਂ ਸਹੂਲਤਾਂ ਤੋ ਵਾਝੇ ਰਹਿ ਜਾਂਦੇ ਹਨ
5 ਬੈਂਕ ਵੱਲੋਂ ਕਰਜਾ ਲੈਣ ਵਖਤ ਕਿਸਾਨਾਂ ਦੀ ਜਮੀਨ ਦੀ ਰਜੀਸ਼ਟਰੀ ਇੰਤਕਾਲ ਕਰਵਾ ਲਿਆ ਜਾਂਦਾ ਪਰ ਫਿਰ ਵੀ ਇਹਨਾਂ ਕਿਸਾਨਾਂ ਕੋਲੋਂ ਖਾਲੀ ਚੈੱਕ ਵੀ ਲੲਏ ਜਾਂਦੇ ਹਨ ਫਿਰ ਇਹ ਚੈੱਕ ਅਦਾਲਤ ਵਿੱਚ ਲਾ ਕੇ ਕਿਸਾਨਾਂ ਨੂੰ ਹਰਾਸਮਿੰਟ ਕੀਤਾ ਜਾਂਦਾ ਹੈ ਉਹ ਚੈੱਕ ਕਿਸਾਨਾਂ ਨੂੰ ਵਾਪਸ ਕੀਤੇ ਜਾਣ
6 ਪਿੰਡ ਸਕੂਰ ਵਿੱਚ ਲੜਕੀ ਦੇ ਖੁਦਕੁਸ਼ੀ ਮਾਮਲੇ ਵਿੱਚ ਕਾਰਵਾਈ ਨਹੀਂ ਕੀਤੀ ਗਈ
ਜਿਲ੍ਹਾ ਪੱਛਮੀ ਅਤੇ ਪੂਰਬੀ ਦੇ ਪ੍ਰਧਾਨ ਇਕਬਾਲ ਸਿੰਘ ਸੱਪਾਂ ਵਾਲੀ ਅਤੇ ਗੁਰਮੀਤ ਸਿੰਘ ਗੁਰੂਹਰਸਹਾਏ ਦੇ ਬਲਾਕ ਪ੍ਰਧਾਨ ਜਸਮੇਲ ਸਿੰਘ, ਰਣਜੀਤ ਸਿੰਘ ,ਗੁਰਭੇਜ ਸਿੰਘ ਗੁਰਸੇਵਕ ਭੁੱਲਰ, ਬਚਨ ਸਿੰਘ ,ਗੁਰਜੰਟ ਸਿੰਘ, ਆਦਿ ਆਗੂ ਸਾਮਲ ਸਨ