ਪੱਤਰਕਾਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਮੁੱਖ ਮੰਤਰੀ ਨਾਲ ਕੀਤੀ ਜਾਵੇਗੀ ਗੱਲਬਾਤ- ਵਿਧਾਇਕ ਦਹਿਯਾ
ਵਿਧਾਇਕ ਵਲੋ ਪ੍ਰੈਸ ਕਲੱਬ ਫਿਰੋਜ਼ਪੁਰ ਨੂੰ ਇੱਕੀ ਹਜਾਰ ਦੀ ਰਾਸ਼ੀ ਭੇਂਟ
022:ਪੱਤਰਕਾਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਮੁੱਖ ਮੰਤਰੀ ਨਾਲ ਕੀਤੀ ਜਾਵੇਗੀ ਗੱਲਬਾਤ- ਵਿਧਾਇਕ ਦਹਿਯਾ
ਵਿਧਾਇਕ ਵਲੋ ਪ੍ਰੈਸ ਕਲੱਬ ਫਿਰੋਜ਼ਪੁਰ ਨੂੰ ਇੱਕੀ ਹਜਾਰ ਦੀ ਰਾਸ਼ੀ ਭੇਂਟ
ਫਿਰੋਜ਼ਪੁਰ 18 ਅਗਸਤ, 2022: (ਹਰਜੀਤ ਸਿੰਘ ਲਾਹੌਰੀਆ) ਪੱਤਰਕਾਰਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸ਼੍ਰੀ ਰਜਨੀਸ਼ ਦਹਿਯਾ ਨੇ ਕੀਤਾ। ਸ਼੍ਰੀ ਦਹਿਯਾ ਵਿਧਾਇਕ ਬਣਨ ਤੋਂ ਬਾਅਦ ਅੱਜ ਪ੍ਰੈੱਸ ਕਲੱਬ ਫਿਰੋਜ਼ਪੁਰ ਚ ਪਹਿਲੀ ਵਾਰ ਪਹੁੰਚੇ ਸਨ। ਵਿਧਾਇਕ ਰਜਨੀਸ਼ ਦਹਿਯਾ ਨੇ ਕਿਹਾ ਕਿ ਪ੍ਰੈਸ ਲੋਕਤੰਤਰ ਦਾ ਚੋਥਾ ਥੰਮ ਹੈ। ਇਸ ਲਈ ਪੱਤਰਕਾਰਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਸਰਕਾਰ ਦਾ ਮੁਢਲਾ ਦਰਜ ਹੈ। ਉਨਾਂ ਕਿਹਾ ਕਿ ਪੰਜਾਬ ਪੱਧਰ ਦੀ ਪੱਤਰਕਾਰ ਵੈਲਫੇਅਰ ਸੁਸਾਇਟੀ ਬਨਾਉਣ ਲਈ ਵੀ ਉਹ ਪੰਜਾਬ ਸਰਕਾਰ ਨੂੰ ਸਿਫਾਰਸ਼ ਕਰਨਗੇ। ਇਸ ਮੌਕੇ ਵਿਧਾਇਕ ਦਹਿਯਾ ਵਲੋ ਪ੍ਰੈੱਸ ਕਲੱਬ ਫਿਰੋਜ਼ਪੁਰ ਵਿਕਾਸ ਕਾਰਜਾਂ ਲਈ ਆਪਣੀ ਤਨਖਾਹ ਚੋਂ ਇੱਕੀ ਹਜਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ।
ਜਿਸਨੂੰ ਲੈਕੇ ਪ੍ਰੈੱਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਮਲਕੀਅਤ ਸਿੰਘ, ਚੈਅਰਮੈਨ ਸੰਨੀ ਚੋਪੜਾ ਅਤੇ ਸਕੱਤਰ ਹਰੀਸ਼ ਮੋਂਗਾ ਵਲੋ ਵਿਧਾਇਕ ਰਜਨੀਸ਼ ਦਹਿਯਾ ਦਾ ਧੰਨਵਾਦ ਕੀਤਾ ਗਿਆ ਅਤੇ ਯਾਦਗਾਰੀ ਚਿੰਨ ਭੇਂਟ ਕਰਕੇ ਜੀ ਆਇਆਂ ਕਿਹਾ। ਇਸ ਮੌਕੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਸੀਨੀਅਰ ਵਾਇਸ ਪ੍ਰਧਾਨ ਨਰੇਸ਼ ਕੁਮਾਰ ਬੌਬੀ ਖੁਰਾਣਾ, ਵਾਇਸ ਪ੍ਰਧਾਨ ਸੰਜੀਵ ਹਾਂਡਾ, ਏ.ਸੀ ਚਾਵਲਾ ਜੁਆਇੰਟ ਸੈਕਟਰੀ, ਰਮੇਸ਼ ਕੁਮਾਰ ਕਛਅੱਪ ਮੁੱਖ ਸਲਾਹਕਾਰ, ਅਕਸ਼ੈ ਗਲਹੋਤਰਾ ਕੈਸ਼ੀਅਰ, ਸਿਮਰਨਜੀਤ ਸਿੰਘ ਲਾਡੀ ਸਿੱਧੂ ਦਫਤਰ ਸਕੱਤਰ, ਮਨਦੀਪ ਕੁਮਾਰ ਸਾਬਕਾ ਪ੍ਰਧਾਨ, ਪਰਮਿੰਦਰ ਥਿੰਦ ਸਾਬਕਾ ਪ੍ਰਧਾਨ, ਰਜੇਸ਼ ਮਹਿਤਾ ਸਾਬਕਾ ਚੇਅਰਮੈਨ, ਗੁਰਿੰਦਰ ਸਿੰਘ , ਕਮਲ ਮਲਹੋਤਰਾ, ਗੋਰਵ ਮਾਨਿਕ , ਮਦਨ ਲਾਲ ਤਿਵਾੜੀ , ਵਿਜੇ ਮੋਂਗਾ, ਸੁਖਦੇਵ ਗੁਰੇਜਾ, ਜਗਦੀਸ਼ ਕੱਕੜ, ਜਗਦੀਸ਼ ਕੁਮਾਰ , ਵਿਜੈ ਕੱਕੜ, ਵਿਨੇ ਹਾਂਡਾ, ਨਰਾਇਣ ਧਮੀਜਾ, ਪਰਮਜੀਤ ਸਿਖਾਨਾ, ਰੋਹਿਤ ਕੁਮਾਰ , ਅਸ਼ੋਕ ਕੁਮਾਰ ਸ਼ਰਮਾ , ਵਿਕਾਸ ਵਰਮਾ ਮੌਜੂਦ ਸਨ।